299 ਬੱਚਿਆਂ ਨਾਲ ਜਬਰ ਜਨਾਹ ਦੇ ਦੋਸ਼ੀ ਸਾਬਕਾ ਸਰਜਨ ਨੂੰ 20 ਸਾਲ ਦੀ ਸਜ਼ਾ, ਪਹਿਲਾਂ ਤੋਂ ਹੀ ਕੱਟ ਰਿਹੈ 15 ਸਾਲ ਦੀ ਜੇਲ੍ਹ ਦੀ ਸਜ਼ਾ
- bhagattanya93
- May 29
- 1 min read
29/05/2025

ਫਰਾਂਸੀਸੀ ਕੋਰਟ ਨੇ ਸ਼ੁੱਕਰਵਾਰ ਨੂੰ ਬੱਚਿਆਂ ਨਾਲ ਜਬਰ-ਜਨਾਹ ਤੇ ਬਦਫੈਲੀ ਕਰਨ ਵਾਲੇ ਸਾਬਕਾ ਸਰਜਨ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 74 ਸਾਲਾ ਜੋਏਲ ਲੇ ਸਕਗਾਰਨੈਕ ਨੂੰ 299 ਬੱਚਿਆਂ ਨਾਲ ਜਬਰ ਜਨਾਹ ਤੇ ਬਦਫੈਲੀ ਦਾ ਦੋਸ਼ੀ ਪਾਇਆ ਗਿਆ। ਅਦਾਲਤ ਨੇ ਆਦੇਸ਼ ਦਿੱਤਾ ਕਿ ਸਕਾਰਨੈਕ ਨੂੰ ਰਿਹਾਈ ਦੇ ਯੋਗ ਹੋਣ ਤੋਂ ਪਹਿਲਾਂ ਘੱਟੋ ਘੱਟ ਦੋ ਤਿਹਾਈ ਸਜ਼ਾ ਕੱਟਣੀ ਚਾਹੀਦੀ ਹੈ। ਉਹ ਪਹਿਲਾਂ ਤੋਂ ਹੀ 15 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਉਸਨੂੰ 2020 ’ਚ ਦੋ ਭਤੀਜੀਆਂ ਸਮੇਤ ਚਾਰ ਬੱਚਿਆਂ ਦੇ ਜਬਰ ਜਨਾਹ ਤੇ ਜਿਨਸੀ ਸ਼ੋਸ਼ਣ ਲਈ ਦੋਸ਼ੀ ਠਹਿਰਾਇਆ ਗਿਆ ਸੀ। ਪੱਛਮੀ ਫਰਾਂਸ ਦੇ ਬ੍ਰਿਟਨੀ ’ਚ ਨਵਾਂ ਮੁਕੱਦਮਾ ਫਰਵਰੀ ’ਚ ਸ਼ੁਰੂ ਹੋਇਆ ਤੇ ਇਸਨੇ 1989 ਤੋਂ 2014 ਦੁਰਵਿਹਾਰ ਦੇ ਪੈਟਰਨ ਨੂੰ ਉਜਾਗਰ ਕੀਤਾ। ਘਟਨਾ ਦੇ ਸਮੇਂ ਜ਼ਿਆਦਾਤਰ ਪੀੜਤ ਹਸਪਤਾਲ ਦੇ ਮਰੀਜ਼ ਸਨ ਤੇ ਬੇਹੋਸ਼ੀ ਦੀ ਹਾਲਤ ’ਚ ਸਨ। ਉਨ੍ਹਾਂ ਦੀ ਔਸਤ ਉਮਰ 11 ਸਾਲ ਸੀ। ਪੀੜਤਾਂ ਨੇ 158 ਲੜਕੇ ਤੇ 141 ਲੜਕੀਆਂ ਸਨ। ਮੁਕੱਦਮੇ ਦੌਰਾਨ ਸਿਹਤ ਅਧਿਕਾਰੀਆਂ ’ਤੇ ਨਕਾਰਾ ਹੋਣ ਦਾ ਦੋਸ਼ ਲਗਾਇਆ ਗਿਆ। ਉਨ੍ਹਾਂ ਨੂੰ 2005 ’ਚ ਹੀ ਸਕਾਰਨੈਕ ਨੂੰ ਬਾਲ ਪੋਰਨੋਗ੍ਰਾਫ਼ੀ ਵਾਲੀਆਂ ਤਸਵੀਰਾਂ ਰੱਖਣ ਲਈ ਦੋਸ਼ੀ ਠਹਿਰਾਏ ਜਾਣ ਦੀ ਸੂਚਨਾ ਦਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਦੇ ਮੈਡੀਕਲ ਲਾਇਸੈਂਸ ਨੂੰ ਮੁਅੱਤਲ ਕਰਨ ਜਾਂ ਬੱਚਿਆਂ ਨਾਲ ਉਨ੍ਹਾਂ ਦੇ ਸੰਪਰਕ ਨੂੰ ਸੀਮਤ ਕਰਨ ਲਈ ਕੋਈ ਉਪਾਅ ਨਹੀਂ ਕੀਤੇ ਗਏ ਤੇ 2017 ’ਚ ਗ੍ਰਿਫ਼ਤਾਰੀ ਤੱਕ ਹਸਪਤਾਲਾਂ ’ਚ ਦੁਰਵਿਹਾਰ ਜਾਰੀ ਰੱਖਿਆ।






Comments