50 ਏਸ਼ਿਆਈ ਹਸਤੀਆਂ ਦੀ ਸੂਚੀ ’ਚ ਸਿਖਰ’ਤੇ ਹਨ ਸ਼ਾਹਰੁਖ਼ ਖ਼ਾਨ,ਆਲੀਆ ਭੱਟ ਨੇ ਦੂਜਾ ਤੇ ਪ੍ਰਿਅੰਕਾ ਚੋਪੜਾ ਜੋਨਜ਼
- bhagattanya93
- Dec 14, 2023
- 1 min read
14/12/2023
ਭਾਰਤੀ ਫਿਲਮ ਜਗਤ ’ਚ ਕਿੰਗ ਖ਼ਾਨ ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੂੰ ਬੁੱਧਵਾਰ ਨੂੰ ਬਰਤਾਨੀਆ ਦੀਆਂ ਚੋਟੀ ਦੀਆਂ 50 ਏਸ਼ਿਆਈ ਹਸਤੀਆਂ ਦੀ ਸੂਚੀ ’ਚ ਪਹਿਲਾ ਸਥਾਨ ਦਿੱਤਾ ਗਿਆ। ਇਸ ਸਾਲ ਐਕਸ਼ਨ ਥਿ੍ਰਲਰ ‘ਪਠਾਨ’ ਤੇ ‘ਜਵਾਨ’ ਨਾਲ ਬਾਕਸ ਆਫਿਸ ’ਤੇ ਦੋਹਰੀ ਕਾਮਯਾਬੀ ਹਾਸਲ ਕਰਨ ਵਾਲੇ 58 ਸਾਲਾ ਅਦਾਕਾਰ ਕਿ੍ਰਸਮਸ ’ਤੇ ਕਾਮੇਡੀ ਡਰਾਮਾ ‘ਡੰਕੀ’ ਦੀ ਰਿਲੀਜ਼ ਲਈ ਤਿਆਰ ਹਨ। ਖ਼ਾਨ ਨੇ ਬਰਤਾਨੀਆ ਦੇ ਹਫ਼ਤਾਵਾਰੀ ‘ਈਸਟਰਨ ਆਈ’ ਵੱਲੋਂ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਸਾਲਾਨਾ ਸੂਚੀ ’ਚ ਸਿਖਰਲੀ ਥਾਂ ਬਣਾਉਣ ਲਈ ਹੋਰਨਾਂ ਦਾਅਵੇਦਾਰਾਂ ਨੂੰ ਸਖ਼ਤ ਟੱਕਰ ਦਿੱਤੀ। ਅਦਾਕਾਰਾ ਆਲੀਆ ਭੱਟ ਨੇ ਬਾਲੀਵੁੱਡ ਤੇ ਹਾਲੀਵੁੱਡ ’ਚ ਆਪਣੇ ਦਮਦਾਰ ਕੰਮ ਲਈ ਸੂਚੀ ’ਚ ਦੂਜਾ ਤੇ ਕੌਮਾਂਤਰੀ ਪੱਧਰ ਦੀ ਲੜੀ ‘ਸਿਟਾਡੇਲ’ ਸਣੇ ਮਨੁੱਖੀ ਕੰਮਾਂ ਲਈ ਪਿ੍ਰਅੰਕਾ ਚੋਪੜਾ ਜੋਨਜ਼ ਨੂੰ ਸੂਚੀ ’ਚ ਤੀਜੇ ਸਥਾਨ ’ਤੇ ਰੱਖਿਆ ਗਿਆ ਹੈ।






Comments