63,000 ਤਕ ਪਹੁੰਚੇਗਾ ਸੋਨਾ ! ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਦੱਸੀ ਇਹ ਵਜ੍ਹਾ
- bhagattanya93
- Nov 8, 2023
- 2 min read
Ludhiana 7 Nov

ਆਉਣ ਵਾਲੇ ਸਮੇਂ 'ਚ ਤੁਹਾਨੂੰ ਮਹਿੰਗਾ ਸੋਨਾ ਖਰੀਦਣਾ ਪੈ ਸਕਦਾ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦਾ ਮੰਨਣਾ ਹੈ ਕਿ ਸੋਨੇ ਦੀ ਕੀਮਤ 63000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤਕ ਪਹੁੰਚ ਸਕਦੀ ਹੈ। ਪੂਰੀ ਦੁਨੀਆ 'ਚ ਸੁਰੱਖਿਅਤ ਨਿਵੇਸ਼ ਲਈ ਸੋਨੇ ਨੂੰ ਇਕ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਇਜ਼ਰਾਈਲ-ਹਮਾਸ ਯੁੱਧ ਕਾਰਨ ਪੈਦਾ ਹੋਏ ਭੂ-ਰਾਜਨੀਤਿਕ ਤਣਾਅ ਕਾਰਨ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦੀ ਮੰਗ ਵਧ ਰਹੀ ਹੈ। ਆਈਏਐਨਐਸ ਦੀ ਖ਼ਬਰ ਅਨੁਸਾਰ ਇਕ ਹੋਰ ਕਾਰਨ ਦੁਨੀਆ ਭਰ ਦੇ ਜ਼ਿਆਦਾਤਰ ਕੇਂਦਰੀ ਬੈਂਕਾਂ ਦੁਆਰਾ ਵਿਆਜ ਦਰਾਂ ਨੂੰ ਸਥਿਰ ਰੱਖਣਾ ਹੈ

ਖਬਰਾਂ ਮੁਤਾਬਕ ਇਸ ਸਾਲ ਹੁਣ ਤਕ ਸੋਨੇ ਦੀ ਕੀਮਤ (Gold Price) 'ਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਪ੍ਰਮੁੱਖ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ 'ਚ ਵਾਧੇ ਨੇ ਕੁਝ ਸਮੇਂ ਲਈ ਸੋਨੇ ਦੀ ਚਮਕ ਨੂੰ ਮੱਧਮ ਕਰ ਦਿੱਤਾ ਸੀ। ਮੋਤੀਲਾਲ ਓਸਵਾਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਭੂ-ਰਾਜਨੀਤਿਕ ਤਣਾਅ ਤੇ ਮੌਜੂਦਾ ਮੁਦਰਾ ਨੀਤੀ ਨੇ ਸੋਨੇ ਦੀ ਕੀਮਤ ਨੂੰ ਮਜ਼ਬੂਤੀ ਨਾਲ ਸਮਰਥਨ ਦਿੱਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੀਮਤੀ ਧਾਤੂ ਲਈ ਨਿਸ਼ਚਿਤ ਤੌਰ 'ਤੇ ਕੁਝ ਰੁਕਾਵਟਾਂ ਹਨ। ਜਿਵੇਂ ਕਿ ਸਾਫਟ ਲੈਂਡਿੰਗ ਦੀਆਂ ਉਮੀਦਾਂ, ਦਰਾਂ 'ਚ ਹੋਰ ਵਾਧਾ, ਭੂ-ਰਾਜਨੀਤਿਕ ਤਣਾਅ 'ਚ ਕਮੀ ਆਦਿ। ਹਾਲਾਂਕਿ, ਕੋਵਿਡ -19 ਮਹਾਂਮਾਰੀ ਤੋਂ ਰੂਸ-ਯੂਕਰੇਨ ਯੁੱਧ ਤੇ ਹੁਣ ਇਜ਼ਰਾਈਲ-ਹਮਾਸ ਸੰਘਰਸ਼ ਤਕ ਜੋਖਮ ਦੀ ਕੀਮਤ ਸੋਨੇ 'ਚ ਰੱਖੀ ਜਾ ਰਹੀ ਹੈ

ਨਿਵੇਸ਼ਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਦੀਵਾਲੀ 2019 ਦੌਰਾਨ ਸੋਨੇ 'ਚ ਨਿਵੇਸ਼ ਕੀਤਾ ਹੁੰਦਾ ਤਾਂ ਤੁਹਾਨੂੰ ਇਸ ਦੀਵਾਲੀ ਤਕ 60 ਪ੍ਰਤੀਸ਼ਤ ਰਿਟਰਨ ਮਿਲ ਜਾਂਦਾ। ਰਿਪੋਰਟ (Motilal Oswal on gold price) ਨੇ ਕਿਹਾ, SPDR ਗੋਲਡ ਦੇ ਸ਼ੇਅਰਾਂ ਨੇ 5 ਅਤੇ 1 ਸਾਲ ਦੀ ਮਿਆਦ 'ਚ ਕ੍ਰਮਵਾਰ 30 ਫੀਸਦੀ ਤੇ 10 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜਦੋਂਕਿ ਉਸੇ ਸਮੇਂ ਦੌਰਾਨ ਘਰੇਲੂ ਗੋਲਡ ਈਟੀਐਫ ਦਾ ਔਸਤ ਲਾਭ ਲੜੀਵਾਰ 55 ਫੀਸਦੀ ਤੇ 15 ਪ੍ਰਤੀਸ਼ਤ ਹੈ।





Comments