92 ਸਾਲ ਦੀ ਉਮਰ ’ਚ ਪੰਜਵਾਂ ਵਿਆਹ ਕਰਵਾਉਣਗੇ ਰੂਪਰਟ ਮਰਡੋਕ, 67 ਸਾਲਾ ਮਾਲਕਿਊਲਰ ਬਾਇਓਲਾਜਿਸਟ ਜੁਕੋਵਾ ਨਾਲ ਕੀਤੀ ਹੈ ਮੰਗਣੀ
- bhagattanya93
- Mar 10, 2024
- 1 min read
10/03/2024
ਮੀਡੀਆ ਟਾਇਕੂਨ ਰੂਪਰਟ ਮਰਡੋਕ 92 ਸਾਲ ਦੀ ਉਮਰ ’ਚ ਪੰਜਵਾਂ ਵਿਆਹ ਕਰਨ ਵਾਲੇ ਹਨ। ਉਹ ਪਹਿਲੀ ਜੂਨ ਨੂੰ ਐਲੇਨਾ ਜੁਕੋਵਾ ਨਾਲ ਵਿਆਹ ਕਰਵਾਉਣਗੇ। ਉਨ੍ਹਾਂ ਨੇ 67 ਸਾਲਾ ਸੇਵਾਮੁਕਤ ਮਾਲਕਿਊਲਰ ਬਾਇਓਲਾਜਿਸਟ ਜੁਕੋਵਾ ਨਾਲ ਮੰਗਣੀ ਕਰ ਲਈ ਹੈ। ਮਰਡੋਕ ਆਪਣੀ ਤੀਜੀ ਪਤਨੀ ਵੈਂਡੀ ਡੇਂਗ ਜ਼ਰੀਏ ਜੁਕੋਵਾ ਨੂੰ ਮਿਲੇ ਸਨ। ਜੁਕੋਵਾ ਕਈ ਸਾਲ ਪਹਿਲਾਂ ਮਾਸਕੋ ਤੋਂ ਅਮਰੀਕਾ ਆਈ ਸੀ। ਮਰਡੋਕ ਨੇ 1956 ’ਚ ਪੈਟ੍ਰੀਸੀਆ ਬੁਕਰ ਨਾਲ ਵਿਆਹ ਕੀਤਾ ਸੀ। 11 ਸਾਲਾਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। ਫਿਰ 1967 ’ਚ ਅੰਨਾ ਮਾਰੀਆ ਟੋਰਵ ਨਾਲ ਵਿਆਹ ਕੀਤਾ ਤੇ 32 ਸਾਲਾਂ ਬਾਅਦ 1999 ’ਚ ਉਹ ਅਲੱਗ ਹੋ ਗਏ। ਤੀਜੀ ਪਤਨੀ ਡੇਂਗ ਨਾਲ ਮਰਡੋਕ ਨੇ 1999 ’ਚ ਵਿਆਹ ਕੀਤਾ ਪਰ 2013 ’ਚ ਤਲਾਕ ਹੋ ਗਿਆ। ਮਰਡੋਕ ਨੇ 2022 ’ਚ ਮਾਡਲ ਜੇਰੀ ਹਾਲ ਨੂੰ ਤਲਾਕ ਦੇਣ ਤੋਂ ਬਾਅਦ 2023 ’ਚ ਇਕ ਸੇਵਾਮੁਕਤ ਦੰਦਾਂ ਦੀ ਡਾਕਟਰ ਐੱਨ ਲੇਸਲੀ ਸਮਿਥ ਨਾਲ ਮੰਗਣੀ ਕੀਤੀ ਸੀ ਪਰ ਦੋ ਹਫ਼ਤਿਆਂ ਬਾਅਦ ਹੀ ਇਸ ਨੂੰ ਤੋੜ ਦਿੱਤਾ ਸੀ।






Comments