12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਮਹਿਲਾ ਹਾਕੀ ਲਈ ਸੁਖਵੀਰ ਕੌਰ ਕਰੇਗੀ ਪੰਜਾਬ ਦੀ ਕਪਤਾਨੀ
- bhagattanya93
- Apr 25, 2022
- 1 min read
25 APRIL,2022

ਸੁਖਵੀਰ ਕੌਰ 11 ਮਈ ਤੋਂ ਇੰਫਾਲ (ਮਨੀਪੁਰ) ਭੋਪਾਲ (ਮੱਧ ਪ੍ਰਦੇਸ਼) ਵਿਖੇ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਮਹਿਲਾ ਸਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਕਰੇਗੀ।
ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 11 ਤੋਂ 22 ਮਈ ਤਕ ਇੰਫਾਲ (ਮਨੀਪੁਰ) ਵਿਚ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਭਾਗ ਲੈਣ ਲਈ ਪੰਜਾਬ ਦੀ ਸੀਨੀਅਰ ਹਾਕੀ ਟੀਮ ਦੀ ਅਗਵਾਈ ਸੁਖਵੀਰ ਕੌਰ ਕਰੇਗੀ ਜਦੋਂ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਦੀ ਹਾਕੀ ਅਕੈਡਮੀ ਦੀ ਖਿਡਾਰਨ ਹਰਜੋਤ ਕੌਰ ਪੰਜਾਬ ਟੀਮ ਦੀ ਉਪ ਕਪਤਾਨ ਹੋਵੇਗੀ।

ਸ਼ੰਮੀ ਅਨੁਸਾਰ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਤਾਸ਼ਿਬਾ, ਸੁਖਪ੍ਰੀਤ ਕਪੂਰ, ਜਸਲੀਨ ਕੌਰ, ਪਵਨਦੀਪ ਕੌਰ, ਜੈਸਿਕਦੀਪ ਕਪੂਰ, ਅਮਨਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਲਖਵੀਰ ਕੌਰ, ਹਰਜੋਤ ਕੌਰ (ਉਪ ਕਪਤਾਨ) ਸੁਖਪ੍ਰੀਤ ਕੌਰ, ਲਖਵਿੰਦਰ ਕੌਰ, ਸੁਖਵਿੰਦਰ ਕੌਰ, ਸਾਨੀਆ, ਗੁਰਜੀਤ ਕੌਰ, ਮਨਦੀਪ ਕੌਰ, ਹਰਲੀਨ ਕੌਰ ਅਤੇ ਸੁਖਮੀਤ ਕੰਬੋਜ ਨੂੰ ਸ਼ਮਿਲ ਕੀਤਾ ਗਿਆ ਹੈ ਜਦੋਂਕਿ ਸੁਖਦੀਪ ਕੌਰ, ਨਿਰਮਲ ਜੀਤ ਕੌਰ, ਕਮਲਦੀਪ ਕੌਰ ਅਤੇ ਪ੍ਰਭਦੀਪ ਕੌਰ ਨੂੰ ਸਟੈਂਡ ਬਾਈ ਖਿਡਾਰਨਾਂ ਚੁਣੀਆਂ ਗਈਆਂ ਹਨ ।
Comentarios