China 'ਚ ਤੇਜ਼ੀ ਨਾਲ ਫੈਲ ਰਹੇ HMPV ਵਾਇਰਸ ਦੀ Bharat 'ਚ ਐਂਟਰੀ ! 8 ਮਹੀਨਿਆਂ ਦਾ ਬੱਚਾ ਆਇਆ ਲਪੇਟ 'ਚ
- bhagattanya93
- Jan 6
- 1 min read
06/01/2025

ਬੈਂਗਲੁਰੂ 'ਚ ਅੱਠ ਮਹੀਨਿਆਂ ਦਾ ਇਕ ਬੱਚਾ HMPV ਵਾਇਰਸ ਨਾਲ ਪ੍ਰਭਾਵਿਤ ਪਾਇਆ ਗਿਆ ਹੈ। ਸ਼ਹਿਰ ਦੇ ਬੈਪਟਿਸਟ ਹਸਪਤਾਲ 'ਚ ਇਹ ਮਾਮਲਾ ਸਾਹਮਣੇ ਆਇਆ ਹੈ। ਰਾਜ ਸਰਕਾਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਉਨ੍ਹਾਂ ਆਪਣੀ ਲੈਬ 'ਚ ਅਜੇ ਸੈਂਪਲ ਟੈਸਟ ਨਹੀਂ ਕਰਵਾਏ ਹਨ। ਹਾਲਾਂਕਿ ਸਿਹਤ ਵਿਭਾਗ ਦੇ ਇੱਕ ਸੂਤਰ ਨੇ ਕਿਹਾ ਕਿ ਰਿਪੋਰਟਾਂ ਨਿੱਜੀ ਹਸਪਤਾਲ ਤੋਂ ਆਈਆਂ ਹਨ ਤੇ ਸਾਡੇ ਕੋਲ ਪ੍ਰਾਈਵੇਟ ਹਸਪਤਾਲ ਦੇ ਟੈਸਟਾਂ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ।
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਬੈਂਗਲੁਰੂ ਦੇ ਇਕ ਹਸਪਤਾਲ 'ਚ 8 ਮਹੀਨੇ ਦੇ ਬੱਚੇ 'ਚ HMPV ਵਾਇਰਸ ਪਾਇਆ ਗਿਆ ਹੈ। ਬੱਚੇ ਨੂੰ ਬੁਖਾਰ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਭਾਰਤ ਸਰਕਾਰ ਵੀ ਇਸ ਬਾਰੇ ਅਲਰਟ ਤੇ ਐਡਵਾਈਜ਼ਰੀ ਜਾਰੀ ਕਰ ਚੁੱਕੀ ਹੈ।





Comments