Kulhad Pizza ਵਾਲਿਆਂ ਦੀ ਵਾਇਰਲ ਵੀਡੀਓ ‘ਤੇ Manisha Gulati ਨੇ Couple ‘ਤੇ ਚੁੱਕੇ ਸਵਾਲ
- bhagattanya93
- Sep 24, 2023
- 1 min read
24 SEPT,2023

ਸੋਸ਼ਲ ਮੀਡੀਆ ‘ਤੇ ਪਿਛਲੇ ਕਈ ਦਿਨਾਂ ਤੋਂ ਜਲੰਧਰ ਦੇ ਕੁਲੱੜ ਪੀਜ਼ਾ ਵਾਲੇ ਜੋੜੇ ਦੀ ਇੱਕ ਅਸ਼ਲੀਲ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਲੱੜ ਪੀਜ਼ਾ ਵਾਲੇ ਸਹਿਜ ਅਰੋੜਾ ਨੇ LIVE ਹੋ ਕੇ ਆਪਣੇ ਬਿਆਨ ਵੀ ਦਿੱਤੇ ਅਤੇ ਲੋਕਾਂ ਨੂੰ ਫ਼ੋਨਾਂ ‘ਚੋ ਇਹ ਵੀਡੀਓ ਡਲੀਟ ਕਰਨ ਦੀ ਵੀ ਅਪੀਲ ਕੀਤੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਪ੍ਰਸਿੱਧ ਸਖ਼ਸ਼ੀਅਤਾਂ ਨੇ ਇਸ ਜੋੜੇ ਦਾ ਸਮਰਥਨ ਵੀ ਕੀਤਾ।

ਮਨੀਸ਼ਾ ਗੁਲਾਟੀ ਵੱਲੋਂ ਇਹ ਵੀਡੀਓ ਬਣਾਉਣ ਵਾਲਿਆਂ, ਵੀਡੀਓ ਵਾਇਰਲ ਕਰਨ ਵਾਲਿਆਂ ਤੇ ਵੀਡੀਓ ਨੂੰ ਸ਼ੇਅਰ ਕਰਨ ਵਾਲਿਆਂ ‘ਤੇ ਕਾਰਵਾਈ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਜਲੰਧਰ ਦੇ ਇਸ ਜੋੜੇ ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇਹ Fake ਵੀਡੀਓ ਹੈ ਤਾਂ ਇਸ ‘ਤੇ ਵੀ ਕਰਵਾਈ ਹੋਣੀ ਚਾਹੀਦੀ ਹੈ। ਇਸ ਨੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਵੀਡੀਓ Original ਹੈ ਤਾਂ ਇਹ ਵੀ ਅੱਜ ਦੇ ਸਮਾਜ ‘ਤੇ ਇੱਕ ਸਵਾਲ ਖੜਾ ਕਰ ਰਿਹਾ ਹੈ ਕਿ ਸਾਡੀ ਜਨਰੇਅਸ਼ਨ ਕਿਸ ਪਾਸੇ ਜਾ ਰਹੀ ਹੈ। ਪੰਜਾਬ ਵਰਗੀ ਧਰਤੀ ‘ਤੇ ਅਜਿਹੇ ਵੀਡੀਓਜ਼ ਬਣਨੇ ਬਹੁਤ ਹੀ ਸ਼ਰਮਨਾਕ ਗੱਲ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਇਸ ਮਾਮਲੇ ਦੀ ਪੂਰਨ ਤੌਰ ‘ਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।
Comments