ਉੱਤਰੀ ਤੇ ਦੱਖਣੀ ਕੈਰੋਲੀਨਾ ’ਚ ਭੜਕੀ ਜੰਗਲ ਦੀ ਅੱਗ, ਨਿਕਾਸੀ ਦੀ ਚਿਤਾਵਨੀ; ਅੱ+ਗ ਕਾਰਨ ਐਮਰਜੈਂਸੀ ਦਾ ਕੀਤਾ ਐਲਾਨ
- bhagattanya93
- Mar 24
- 1 min read
24/03/2025

ਅਮਰੀਕਾ ਦੇ ਉੱਤਰੀ ਕੈਰੋਲੀਨਾ ’ਚ ਜੰਗਲ ਦੀ ਅੱਗ ਭੜਕ ਉੱਠੀ ਹੈ। ਗੰਭੀਰਤਾ ਨੂੰ ਦੇਖਦੇ ਹੋਏ ਇਥੋਂ ਦੀ ਇਕ ਕਾਊਂਟੀ ’ਚ ਲੋਕਾਂ ਨੂੰ ਲਾਜ਼ਮੀ ਤੌਰ ’ਤੇ ਨਿਕਲਣ ਲਈ ਮਜਬੂਰ ਹੋਣਾ ਪਿਆ। ਉਥੇ ਹੀ, ਦੱਖਣੀ ਕੈਰੋਲੀਨਾ ਦੇ ਗਵਰਨਰ ਨੇ ਵਧਦੀ ਜੰਗਲ ਦੀ ਅੱਗ ਕਾਰਨ ਐਮਰਜੈਂਸੀ ਐਲਾਨ ਦਿੱਤੀ ਹੈ। ਐਮਰਜੈਂਸੀ ਟੀਮ ਉਸ ਖੇਤਰ ’ਚ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਹੁਣ ਵੀ ਤੂਫ਼ਾਨ ਹੈਲੇਨ ਤੋਂ ਉੱਭਰ ਰਿਹਾ ਹੈ। ਇਹ ਖੇਤਰ ਸਤੰਬਰ ’ਚ ਤੂਫ਼ਾਨ ਹੈਲੇਨ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਤੂਫ਼ਾਨ ਨੇ 8046 ਕਿਲੋਮੀਟਰ ਸੜਕਾਂ ਦੇ ਨਾਲ ਹੀ ਪੁਲ਼ਾਂ ਤੇ ਪੁਲ਼ੀਆਂ ਨੂੰ ਨੁਕਸਾਨ ਪਹੁੰਚਾਇਆ ਸੀ।
ਉੱਤਰੀ ਕੈਰੋਲੀਨਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਸ਼ਨਿਚਰਵਾਰ ਦੀ ਰਾਤ 8.20 ਵਜੇ (ਸਥਾਨਕ ਸਮੇਂ) ਤੋਂ ਚਾਰਲੋਟ ਤੋਂ ਲਗਪਗ 129 ਕਿਲੋਮੀਟਰ ਪੱਛਮ ’ਚ ਸਥਿਤ ਪੱਛਮੀ ਉੱਤਰੀ ਕੈਰੋਲੀਨਾ ਦੇ ਪੋਲਕ ਕਾਊਂਟੀ ਦੇ ਕੁਝ ਹਿੱਸਿਆਂ ਲਈ ਲਾਜ਼ਮੀ ਨਿਕਾਸੀ ਦਾ ਐਲਾਨ ਕੀਤਾ। ਚਿਤਾਵਨੀ ’ਚ ਕਿਹਾ ਗਿਆ ਹੈ ਕਿ ਖੇਤਰ ’ਚ ਦਿਸਣਹੱਦ ਘੱਟ ਹੋ ਜਾਵੇਗੀ ਤੇ ਨਿਕਾਸੀ ਦੇ ਰਾਹ ਬੰਦ ਹੋ ਸਕਦੇ ਹਨ। ਤੁਸੀਂ ਹੁਣ ਨਹੀਂ ਨਿਕਲਦੇ ਤਾਂ ਫਸ ਸਕਦੇ ਹੋ, ਜ਼ਖ਼ਮੀ ਹੋ ਸਕਦੇ ਹੋ ਜਾਂ ਮਾਰੇ ਜਾ ਸਕਦੇ ਹੋ। ਜੰਗਲਾਤ ਸੇਵਾ ਦੇ ਆਨਲਾਈਨ ਵਾਈਲਡਫਾਇਰ ਪਬਲਿਕ ਵਿਊਅਰ ਨੇ ਪੋਲਕ ਕਾਊਂਟੀ ’ਚ ਤਿੰਨ ਸਰਗਰਮ ਅੱਗ ਦੀਆਂ ਘਟਨਾਵਾਂ ਦਾ ਸੰਕੇਤ ਦਿੱਤਾ ਹੈ, ਜਿਨ੍ਹਾਂ ’ਚ ਦੋ ਸਭ ਤੋਂ ਵੱਡੀਆਂ 1100 ਤੇ 1240 ਏਕੜ ’ਚ ਫੈਲੀਆਂ ਹਨ। ਦੋ ਹੋਰਨਾਂ ਨੇੜਲੀਆਂ ਬਰਕ ਤੇ ਮੈਡੀਸਨ ਕਾਊਂਟੀਆਂ ’ਚ ਸਰਗਰਮ ਸਨ। ਵਰਜੀਨੀਆ ਦੀ ਉੱਤਰੀ ਹੱਦ ’ਤੇ ਸਟੋਕਸ ਕਾਊਂਟੀ ’ਚ ਵੀ ਅੱਗ ਭੜਕ ਉੱਠੀ ਹੈ। ਦੱਖਣੀ ਕੈਰੋਲੀਨਾ ’ਚ ਗਵਰਨਰ ਹੈਨਰੀ ਮੈਕਮਾਸਟਰ ਨੇ ਪਿਕੇਨਸ ਕਾਊਂਟੀ ’ਚ ਟੇਬਲ ਰੌਕ ਫਾਇਰ ਨਾਮੀ ਅੱਗ ਨੂੰ ਰੋਕਣ ਦੀ ਕੋਸ਼ਿਸ਼ ਦੇ ਤਹਿਤ ਐਮਰਜੈਂਸੀ ਐਲਾਨੀ। ਉਨ੍ਹਾਂ ਕਿਹਾ ਕਿ ਜੰਗਲ ਦੀ ਅੱਗ ਫੈਲਦੀ ਜਾ ਰਹੀ ਹੈ।





Comments