ਸਕੂਲ ''ਤੇ ਹਵਾਈ ਹਮਲਾ, ਲੜਾਕੂ ਜਹਾਜ਼ ਨੇ ਸੁੱਟਿਆ ਬੰਬ, 20 ਵਿਦਿਆਰਥੀਆਂ ਦੀ ਹੋਈ ਮੌ+ਤ
- bhagattanya93
- May 15
- 1 min read
15/05/2025

ਮਿਆਂਮਾਰ ਦੀ ਫੌਜ ਨੇ ਸੋਮਵਾਰ ਨੂੰ ਦੇਸ਼ ਦੇ ਸਾਗਾਇੰਗ ਇਲਾਕੇ ਦੇ ਇਕ ਸਕੂਲ ’ਤੇ ਹਵਾਈ ਹਮਲਾ ਕੀਤਾ, ਜਿਸ ’ਚ 20 ਵਿਦਿਆਰਥੀਆਂ ਤੇ 2 ਅਧਿਆਪਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇੱਕ ਵਿਰੋਧ ਸਮੂਹ ਦੇ ਮੈਂਬਰਾਂ, ਸਹਾਇਤਾ ਕਰਮਚਾਰੀਆਂ ਅਤੇ ਮੀਡੀਆ ਰਿਪੋਰਟਾਂ ਤੋਂ ਮਿਲੀ। ਜਾਣਕਾਰੀ ਅਨੁਸਾਰ ਖੇਤਰ ਦੇ ਤਾਬਾਇਨ ਕਸਬੇ ਦੇ ਓਹੇ ਹਤੇਇਨ ਟਵਿਨ ਪਿੰਡ (ਜਿਸ ਨੂੰ ਡੇਪਾਇਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ’ਚ ਸਵੇਰੇ ਹੋਏ ਹਮਲੇ ਵਿਚ ਕਈ ਵਿਦਿਆਰਥੀ ਵਿਦਿਆਰਥੀ ਮਾਰੇ ਗਏ। ਫੌਜ ਨੇ ਆਪਣੇ ਸ਼ਾਸਨ ਖਿਲਾਫ ਵਿਆਪਕ ਹਥਿਆਰਬੰਦ ਟਕਰਾਅ ਨੂੰ ਰੋਕਣ ਲਈ ਹਵਾਈ ਹਮਲੇ ਵਧਾ ਦਿੱਤੇ ਹਨ। ਫਰਵਰੀ 2021 ਵਿੱਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਤੋਂ ਹੀ ਮਿਆਂਮਾਰ ਵਿੱਚ ਫੌਜ ਸੱਤਾ ਵਿੱਚ ਹੈ।
ਗੈਰ-ਸਰਕਾਰੀ ਸੰਗਠਨਾਂ ਦੁਆਰਾ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ, ਫੌਜ ਦੇ ਸੱਤਾ ਸੰਭਾਲਣ ਤੋਂ ਬਾਅਦ ਸੁਰੱਖਿਆ ਬਲਾਂ ਦੁਆਰਾ 6,600 ਤੋਂ ਵੱਧ ਨਾਗਰਿਕ ਮਾਰੇ ਗਏ ਹਨ। ਫੌਜੀ ਸ਼ਾਸਨ ਵਿਰੁੱਧ ਲੜਨ ਵਾਲੇ ਇੱਕ ਵਿਰੋਧ ਸਮੂਹ, ਵ੍ਹਾਈਟ ਡੇਪੀਅਨ ਪੀਪਲਜ਼ ਡਿਫੈਂਸ ਫੋਰਸ ਦੇ ਇੱਕ ਮੈਂਬਰ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਲੜਾਕੂ ਜਹਾਜ਼ ਨੇ ਸਕੂਲ 'ਤੇ ਬੰਬ ਸੁੱਟਿਆ। ਇਹ ਇਲਾਕਾ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਤੋਂ ਲਗਭਗ 115 ਕਿਲੋਮੀਟਰ ਉੱਤਰ-ਪੱਛਮ ਵਿੱਚ ਹੈ। ਨੇੜਲੇ ਤਿੰਨ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਹ ਸਕੂਲ ਦੇਸ਼ ਦੇ ਲੋਕਤੰਤਰ ਪੱਖੀ ਸੰਗਠਨਾਂ ਦੁਆਰਾ ਚਲਾਇਆ ਜਾਂਦਾ ਹੈ।





Comments