ਸਦੀ ਦੀ ਸਭ ਤੋਂ ਵੱਡੀ ਖੋਜ, ਰੂਸ ਨੇ ਬਣਾਈ ਕੈਂਸਰ ਵੈਕਸੀਨ; ਅਗਲੇ ਸਾਲ ਹੋਵੇਗੀ ਲਾਂਚ
- bhagattanya93
- Dec 19, 2024
- 3 min read
19/12/2024

ਹਰ ਸਾਲ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣੇ ਕੈਂਸਰ ਨੂੰ ਕਮਜ਼ੋਰ ਕਨਰ ਦੀ ਤਿਆਰੀ ਹੋ ਗਈ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੁਨੀਆ ਵਿਚ ਕੈਂਸਰ ਦੀ ਪਹਿਲੀ ਵੈਕਸੀਨ ਵਿਕਸਿਤ ਕਰ ਲਈ ਹੈ। ਇਸ ਨੂੰ ਸ਼ਤਾਬਦੀ ਦੀ ਸੰਭਵ ਤੌਰ ’ਤੇ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ। ਵੈਕਸੀਨ ਨੂੰ ਅਗਲੇ ਸਾਲ ਯਾਨੀ 2025 ਦੇ ਸ਼ੁਰੂ ’ਚ ਲਾਂਚ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਮੁਫ਼ਤ ’ਚ ਵੰਡਿਆ ਜਾਵੇਗਾ। ਇਹ ਐੱਮਆਰਐੱਨਏ ਵੈਕਸੀਨ ਸਰੀਰ ’ਚ ਟਿਊਮਨਰ ਨੂੰ ਵਧਣ ਅਤੇ ਬਾਕੀ ਹਿੱਸਿਆਂ ਤੱਕ ਕੈਂਸਰ ਨੂੰ ਫੈਲਣ ਤੋਂ ਰੋਕਣ ’ਚ ਕਾਰਗਰ ਦੱਸੀ ਗਈ ਹੈ।
ਰੂਸ ਦੀ ਸਮਾਚਾਰ ਏਜੰਸੀ ਟੀਏਐੱਸਐੱਸ ਅਨੁਸਾਰ, ‘ਰੂਸ ਦੇ ਸਿਹਤ ਮੰਤਰਾਲੇ ਦੇ ਰੇਡੀਓਲਾਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਐਂਡਰੇ ਕੈਪਿ੍ਨ ਨੇ ਰੇਡੀਓ ਰੋਸੀਆ ਨੂੰ ਦੱਸਿਆ ਕਿ ਦੇਸ਼ ਨੇ ਕੈਂਸਰ ਦੇ ਖ਼ਿਲਾਫ਼ ਆਪਣੀ ਐੱਮਾਰਐੱਨਏ ਵੈਕਸੀਨ ਵਿਕਸਿਤ ਕਰ ਲਈ ਹੈ। ਇਸ ਨੂੰ ਮਰੀਜ਼ਾਂ ਨੂੰ ਮੁਫ਼ਤ ਵੰਡਿਆ ਜਾਵੇਗਾ।’ ਉਥੇ ਗੈਮਾਲੇਯਾ ਨੈਸ਼ਨਲ ਰਿਸਰਚ ਸੈਂਟਰ ਫਾਰ ਐਪਿਡੇਮੀਓਲਾਜੀ ਐਂਡ ਮਾਈਕ੍ਰੋਬਾਇਓਲਾਜੀ ਦੇ ਡਾਇਰੈਕਟਰ ਅਲੈਗਜੈਂਡਰ ਗਿੰਟ੍ਰਸਬਰਗ ਨੇ ਦੱਸਿਆ, ‘ਵੈਕਸੀਨ ਦੇ ਪ੍ਰੀ-ਕਲੀਨਿਕਲ ਟਰਾਇਲ ਤੋਂਪਤਾ ਲੱਗਾ ਹੈ ਕਿ ਇਹ ਟਿਊਮਰ ਦੇ ਵਿਕਾਸ ਅਤੇ ਸੰਭਾਵਿਤ ਮੈਟਾਸਟੇਸਿਸ ਨੂੰ ਦਬਾਅ ਦਿੰਦਾ ਹੈ।’ ਮੈਟਾਸਟੇਸਿਸ ’ਚ ਸਰੀਰ ਦੇ ਅੰਦਰ ਕੈਂਸਰ ਆਪਣੇ ਸ਼ੁਰੂਆਤੀ ਸਥਾਨ ਤੋਂ ਕੈਂਸਲ ਸੈੱਲ ਜ਼ਰੀਏ ਬਾਕੀ ਹਿੱਸਿਆਂ ’ਚ ਫੈਲਦਾ ਹੈ।
ਇਸ ਤੋਂ ਪਹਿਲਾਂ ਇਸ ਸਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ, ‘ਅਸੀਂ ਨਵੀਂ ਪੀੜ੍ਹੀ ਦੀ ਕਥਿਤ ਕੈਂਸਰ ਵੈਕਸੀਨ ਅਤੇ ਇਮਊਨੋਮਾਡਯੂਲੇਟਰੀ ਡਰੱਗਜ਼ ਨੂੰ ਬਣਾਉਣ ਦੇ ਬੇਹੱਦ ਨੇੜੇ ਪਹੁੰਚ ਗਏ ਹਨ।’ ਇਮਊਨੋਮਾਡਯੂਲੇਟਰੀ ਡਰੱਗ ਦਾ ਮਤਲਬ ਇਕ ਅਜਿਹੀ ਦਵਾਈ ਹੈ ਜੋ ਕੈਂਸਰ, ਇਨਫੈਕਸ਼ਨ ਜਾਂ ਹੋਰ ਬਿਮਾਰੀ ਨਾਲ ਲੜਨ ’ਚ ਮਦਦ ਕਰਨ ਲਈ ਸਰੀਰ ਦੇ ਪ੍ਰਤੀਰੋਧਕ ਤੰਤਰ (ਇਮਊਨ ਸਿਸਟ) ਨੂੰ ਮਜ਼ਬੂਤ ਜਾਂ ਕਮਜ਼ੋਰ ਕਰ ਦਿੰਦੀ ਹੈ।
ਕੈਂਸਰ ਨਾਲ ਕਿਵੇਂ ਲੜੇਗੀ ਵੈਕਸੀਨ
ਕੈਂਸਰ ਨਾਲ ਲੜਾਈ ਲਈ ਵੈਕਸੀਨ, ਇਮਊਨ ਸਿਸਟਮ ਨੂੰ ਨਿਸ਼ਾਨਾ ਬਣਾਉਂਦੀ ਹੈ ਤਾਂ ਕਿ ਇਹ ਕੈਂਸਰ ਸੈੱਲ ਦੀ ਪਛਾਣ ਕਰ ਕੇ ਉਸ ’ਤੇ ਹਮਲਾ ਕਰੇ। ਕੈਂਸਰ ਵੈਕਸੀਨ, ਟਿਊਮਰ ਸੈੱਲ ਦੇ ਵਿਸ਼ੇਸ਼ ਪ੍ਰੋਟੀਨ ਜਾਂ ਐਂਟੀਜੇਨ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਇਮਿਊਨ ਸਿਸਟਮ ਨੂੰ ਇਨ੍ਹਾਂ ਦੀ ਪਛਾਣ ਕਰ ਕੇ ਨਸ਼ਟ ਕਰਨ ਲਈ ਟੇ੍ਂਡ ਕਰਦੀ ਹੈ। ਜਿਵੇਂ ਕੁਝ ਵੈਕਸੀਨ ਇਸ ਐਂਟੀਜੇਨ ਨੂੰ ਪਹੁੰਚਾਉਣ ਲਈ ਕਮਜ਼ੋਰ ਜਾਂ ਮਜ਼ਬੂਤ ਵਾਇਰਸ ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਪ੍ਰਤੀਕਿਰਿਆ ਕਰਦਾ ਹੈ। ਉਥੇ ਐੱਚਪੀਵੀ ਵਰਗੀ ਪ੍ਰੀਵੈਂਟਿਵ ਵੈਕਸੀਨ ਸਰਵਾਈਕਲ ਕੈਂਸਰ ਵਰਗੇ ਕੈਂਸਰ ਦਾ ਜੋਖਮ ਘੱਟ ਕਰਦੇ ਹੋਏ ਇਸ ਨਾਲ ਸਬੰਧਤ ਵਾਇਰਲ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਸਰੀਰ ਦੇ ਕੁਦਰਤੀ ਤੰਤਰ ਨੂੰ ਮਜ਼ਬੂਤ ਕਰਕੇ ਵੈਕਸੀਨ ਟਿਊਮਰ ਵਧਣ ਦੀ ਰਫਤਾਰ ਨੂੰ ਘੱਟ ਕਰ ਸਕਦੀ ਹੈ, ਦੁਬਾਰਾ ਆਉਣ ਤੋਂ ਰੋਕ ਸਕਦੀ ਹੈ ਜਾਂ ਸ਼ੁਰੂਆਤੀ ਪੜਾਵਾਂ ਦੇ ਕੈਂਸਰ ਨੂੰ ਖਤਮ ਕਰ ਸਕਦੀ ਹੈ। ਇਸ ਨਾਲ ਕੈਂਸਰ ਵਿਗਿਆਨ ’ਚ ਮਰੀਜ਼ਾਂ ਨੂੰ ਠੀਕ ਕਰਨ ਦਾ ਇਹ ਇਕ ਬਿਹਤਰੀਨ ਸਾਧਨ ਬਣ ਸਕਦੀ ਹੈ।
ਐੱਮਾਰਐੱਨਏ ਵੈਕਸੀਨ ਦਾ ਕੰਮ
ਐੱਮਆਰਐੱਨਏ ਵੈਕਸੀਨ ਸਰੀਰ ’ਚ ਇਕ ਮੈਸੈਂਟਰ ਆਰਐੇੱਨਏ (ਸਟੀਕ ਸੰਦੇਸ਼ ਦੇਣ ਵਾਲੇ) ਨੂੰ ਪਾਉਂਦੀ ਹੈ, ਜਿਸ ਨਾਲ ਕੋਸ਼ਿਕਾਵਾਂ ਨੂੰ ਇਕ ਵਿਸ਼ੇਸ਼ ਪ੍ਰੋਟੀਨ ਪੈਦਾ ਕਰਨ ਦਾ ਕੰਮ ਮਿਲ ਜਾਂਦਾ ਹੈ। ਆਰਐੱਨਏ ਯਾਨੀ ਰਾਈਬੋਨਿਊਕਿਲਕ ਐਸਿਟ ਇਕ ਅਜਿਹਾ ਤੱਤ ਹੈ ਜੋ ਜੀਵਤ ਕੋਸ਼ਿਕਾਵਾਂ ਨੂੰ ਆਪਣੇ ਜ਼ਿਆਦਾਤਰ ਜੈਵਿਕ ਕੰਮ ਕਰਨ ਲਈ ਜ਼ਰੂਰੀ ਹੁੰਦਾ ਹੈ। ਇਮਿਊਨ ਸਿਸਟਮ ਇਸ ਪ੍ਰੋਟੀਨ ਨੂੰ ਬਾਹਰੀ ਸਮਝਦੇ ਹੋਏ ਇਸ ਨਾਲ ਲੜਨ ਲਈ ਐਂਟੀ ਬਾਡੀ ਬਣਾਉਣ ਲੱਗਦਾ ਹੈ। ਕੈਂਸਰ ਦੇ ਮਾਮਲੇ ’ਚ ਇਹ ਕੈਂਸਲ ਸੈੱਲ ਦੀ ਪਛਾਣ ਅਤੇ ਨਸ਼ਟ ਕਰਨ ’ਚ ਇਮਿਊਨ ਸਿਸਟਮ ਦੀ ਮਦਦ ਕਰਦਾ ਹੈ।
ਏਆਈ ਨਾਲ ਘੰਟੇ ਭਰ ’ਚ ਬਣ ਸਕਦੀ ਹੈ ਵੈਕਸੀਨ
ਵੈਕਸੀਨ ਦੇ ਪ੍ਰੀਖਣ ਦੌਰਾਨ ਗਿੰਟਸਬਰਗ ਨੇ ਦੱਸਿਆ ਕਿ ਫਿਲਹਾਲ ਨਿੱਜੀ ਕੈਂਸਰ ਵੈਕਸੀਨ ਬਣਾਉਣ ਦੀ ਪ੍ਰਕਿਰਿਆ ਬੇਹੱਦ ਲੰਬੀ ਅਤੇ ਔਖੀ ਹੈ ਅਤੇ ਇਸ ’ਚ ਬਹੁਤ ਜ਼ਿਆਦਾ ਗਣਨਾ ਦੀ ਲੋੜ ਪੈਂਦੀ ਹੈ ਪਰ ਆਰਟੀਫਿਸ਼ੀਅਲ ਨਿਊਰਲ ਨੈੱਟਵਰਕ (ਏਆਈ) ਦੀ ਵਰਤੋਂ ਨਾਲ ਇਸ ਪੂਰੀ ਔਖੀ ਗਣਨਾ ਅਤੇ ਪ੍ਰਕਿਰਿਆ ਨੂੰ ਘੰਟੇ ਭਰ ਲਈ ਪੂਰਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਇਵਾਨਿਕੋਵ ਇੰਸਟੀਚਿਊਟ ਨੂੰ ਜੋੜਿਆ ਗਿਆ ਹੈ ਜੋ ਇਹ ਗਣਨਾ ਕਰ ਕੇ ਬੇਹੱਦ ਘੱਟ ਸਮੇਂ ’ਚ ਕੰਮ ਕਰ ਦੇਣਗੇ।





Comments