google-site-verification=ILda1dC6H-W6AIvmbNGGfu4HX55pqigU6f5bwsHOTeM
top of page

3 ਸਾਲ ਦੇ ਬੱਚੇ ਦੀ ਹੋਈ ਮੌਤ,ਮੋਬਾਈਲ ਚ ਰੁੱਝੀ ਰਹੀ ਮਾਂ ਕਰਕੇ ਵਾਪਰਿਆ ਦਰਦਨਾਕ ਹਾਦਸਾ

  • bhagattanya93
  • Oct 5, 2023
  • 2 min read

ਅੱਜ ਕੱਲ ਦੇ ਸਮੇਂ ਵਿੱਚ ਮੋਬਾਇਲ ਫੋਨ ਸਾਡੇ ਸਾਰਿਆਂ ਦੇ ਲਈ ਹੀ ਇੱਕ ਅਜਿਹਾ ਮਹੱਤਵਪੂਰਨ ਡਿਵਾਈਸ ਬਣ ਚੁੱਕਿਆ ਹੈ ਜਿਸ ਦੀ ਵਰਤੋਂ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਕਰਦੇ ਹਾਂ lਕਈ ਲੋਕਾਂ ਦੇ ਲਈ ਤਾਂ ਮੋਬਾਇਲ ਫੋਨ ਤੋਂ ਬਿਨਾਂ ਇੱਕ ਮਿੰਟ ਵੀ ਰਹਿਣਾ ਔਖਾ ਹੋ ਚੁੱਕਿਆ ਹੈ।ਇਹ ਦਰਦਨਾਕ ਤੇ ਲਾਪਰਵਾਹੀ ਵਾਲਾ ਮਾਮਲਾ ਜਿੱਥੇ ਇੱਕ ਮਾਂ ਆਪਣੇ ਫ਼ੋਨ ਵਿਚ ਇੰਨੀ ਬਿਜ਼ੀ ਹੋ ਗਈ ਸੀ ਕਿ ਇਸ ਦੌਰਾਨ ਉਸ ਦੇ ਤਿੰਨ ਸਾਲਾ ਮਾਸੂਮ ਬੱਚੇ ਦੇ ਨਾਲ ਅਜਿਹਾ ਹਾਦਸਾ ਵਾਪਰ ਗਿਆ ਕਿ ਬੱਚੇ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮਾਮਲਾ ਅਮਰੀਕਾ ਦੇ ਟੈਕਸਾਸ ਦੇ ਇਕ ਵਾਟਰ ਪਾਰਕ ਦਾ ਹੈ, ਜਿਸ ਥਾਂ ਤੇ ਇੱਕ ਮਾਂ ਦੀ ਲਾਪਰਵਾਹੀ ਵੇਖਣ ਨੂੰ ਮਿਲੀ ਤੇ ਮਾਂ ਦੀ ਲਾਪਰਵਾਹੀ ਕਾਰਨ ਤਿੰਨ ਸਾਲਾਂ ਬਚਿਆ ਮੌਤ ਦੇ ਮੂੰਹ ਵਿੱਚ ਚਲਾ ਗਿਆ ਕਿਉਂਕਿ ਬੱਚੇ ਦੀ ਪੂਲ ‘ਚ ਡੁੱਬਣ ਨਾਲ ਮੌਤ ਹੋ ਗਈ। ਇਸ ਦੌਰਾਨ ਮਾਂ ਆਪਣੇ ਫੋਨ ਦੇ ਵਿੱਚ ਵਿਅਸਤ ਸੀ ਤੇ ਇਸ ਦੌਰਾਨ ਬੱਚਾ ਪਾਣੀ ਵਿੱਚ ਡੁੱਬ ਰਿਹਾ ਸੀ, ਮਾਂ ਦਾ ਧਿਆਨ ਬੱਚੇ ਵੱਲ ਨਹੀਂ ਗਿਆ ਜਿਸ ਦੇ ਚੱਲਦੇ ਬੱਚੇ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

ਜਿਸ ਤੋਂ ਬਾਅਦ ਜਦੋਂ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਵੇਖਿਆ ਗਿਆ ਤਾਂ ਉਸਦੇ ਰੰਗ ਉੱਡ ਗਏ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਦੱਸਿਆ ਜਾ ਰਿਹਾ ਕਿ ਜਦੋਂ ਬੱਚਾ ਪਾਣੀ ਵਿੱਚ ਸੰਘਰਸ਼ ਕਰ ਰਿਹਾ ਸੀ ਤਾਂ ਮਾਂ ਆਪਣੇ ਮੋਬਾਇਲ ‘ਤੇ ਗੀਤ ਸੁਣ ਰਹੀ ਸੀ।ਉਥੇ ਹੀ ਇਸ ਘਟਨਾ ਨੂੰ ਲੈ ਕੇ ਔਰਤ ਦੇ ਵਕੀਲ ਨੇ ਬੱਚੇ ਦੇ ਡੁੱਬਣ ਦਾ ਕਾਰਨ ਲਾਈਫਗਾਰਡਾਂ ਦੀ ਚੌਕਸੀ ਦੀ ਘਾਟ ਨੂੰ ਦੱਸਿਆ। ਉਥੇ ਹੀ ਬੱਚੇ ਦੀ ਮਾਂ ਜੈਸਿਕਾ ਵੇਵਰ ‘ਤੇ ਦੋਸ਼ ਹੈ ਕਿ ਉਸ ਦੀ ਲਾਪਰਵਾਹੀ ਕਾਰਨ ਉਸ ਦੇ ਵੱਡੇ ਪੁੱਤਰ ਐਂਥਨੀ ਲਿਓ ਮਾਲਵੇ ਦੀ ਡੁੱਬਣ ਕਾਰਨ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।


Comments


Logo-LudhianaPlusColorChange_edited.png
bottom of page