Bigg Boss 17 : ਆਇਸ਼ਾ ਖਾਨ ਨੂੰ ਐਮਰਜੈਂਸੀ 'ਚ ਲਿਜਾਣਾ ਪਿਆ ਹਸਪਤਾਲ, ਸਲਮਾਨ ਖ਼ਾਨ ਦੀ ਡਾਂਟ ਤੋਂ ਬਾਅਦ ਹੋ ਗਈ ਸੀ ਬੇਹੋਸ਼
- bhagattanya93
- Dec 30, 2023
- 2 min read
30/12/2023
ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 17 ਦੇ ਵੀਕੈਂਡ ਕਾ ਵਾਰ 'ਚ ਸਲਮਾਨ ਖਾਨ ਨੇ ਆਇਸ਼ਾ ਖਾਨ ਦੀ ਜ਼ਬਰਦਸਤ ਕਲਾਸ ਲਗਾਈ। ਆਇਸ਼ਾ ਨੂੰ ਭਾਈਜਾਨ ਦੀ ਝਿੜਕ ਨਾਲ ਇੰਨੀ ਸੱਟ ਵੱਜੀ ਕਿ ਉਹ ਅਚਾਨਕ ਬੇਹੋਸ਼ ਹੋ ਗਈ ਤੇ ਉਸ ਦੀ ਸਿਹਤ ਵਿਗੜ ਗਈ। ਖਬਰਾਂ ਮੁਤਾਬਕ ਆਇਸ਼ਾ ਬਿੱਗ ਬੌਸ ਤੋਂ ਬਾਹਰ ਹੋ ਗਈ ਸੀ।
ਆਇਸ਼ਾ ਖਾਨ ਨੂੰ ਲਿਜਾਇਆ ਗਿਆ ਹਸਪਤਾਲ
ਆਇਸ਼ਾ ਖਾਨ ਬਿੱਗ ਬੌਸ ਦੇ ਘਰ 'ਚ ਕਈ ਵਾਰ ਬੇਹੋਸ਼ ਹੋ ਚੁੱਕੀ ਹੈ। ਵੀਕੈਂਡ ਕਾ ਵਾਰ 'ਚ ਵੀ ਕੁਝ ਅਜਿਹਾ ਹੀ ਹੋਇਆ। ਕਿਹਾ ਜਾ ਰਿਹਾ ਸੀ ਕਿ ਸਲਮਾਨ ਖਾਨ ਨੇ ਆਇਸ਼ਾ ਖਾਨ ਨੂੰ ਡਾਂਟਿਆ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਆਇਸ਼ਾ ਨੂੰ ਮੈਡੀਕਲ ਐਮਰਜੈਂਸੀ ਕਾਰਨ 29 ਦਸੰਬਰ ਦੀ ਸ਼ਾਮ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਆਇਸ਼ਾ ਦੀ ਜਾਂਚ ਕੀਤੀ।
ਕੀ ਆਇਸ਼ਾ ਖਾਨ ਬਿੱਗ ਬੌਸ 17 'ਚ ਵਾਪਸ ਆ ਗਈ ਹੈ?
ਕਿਹਾ ਜਾ ਰਿਹਾ ਹੈ ਕਿ ਆਇਸ਼ਾ ਖਾਨ ਬਿੱਗ ਬੌਸ 'ਚ ਵਾਪਸ ਆ ਗਈ ਹੈ। ਟੈਸਟ ਤੋਂ ਬਾਅਦ ਉਸ ਨੂੰ ਬਿੱਗ ਬੌਸ 'ਚ ਵਾਪਸ ਲਿਆਂਦਾ ਗਿਆ ਤੇ ਹੁਣ ਉਹ ਆਰਾਮ ਕਰ ਰਹੀ ਹੈ। ਉਸ ਦੀ ਸਿਹਤ ਪਹਿਲਾਂ ਹੀ ਠੀਕ ਹੈ। ਹਾਲਾਂਕਿ, ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਸਲਮਾਨ ਖਾਨ ਦਾ ਫੁੱਟਿਆ ਆਇਸ਼ਾ 'ਤੇ ਗੁੱਸਾ
ਵੀਕੈਂਡ ਕਾ ਵਾਰ ਦਾ ਪ੍ਰੋਮੋ ਰਿਲੀਜ਼ ਹੋਇਆ ਸੀ, ਜਿਸ 'ਚ ਸਲਮਾਨ ਖਾਨ ਆਇਸ਼ਾ 'ਤੇ ਵਰ੍ਹਦੇ ਨਜ਼ਰ ਆਏ ਸਨ। ਸਲਮਾਨ ਨੇ ਕਿਹਾ ਕਿ ਜੇਕਰ ਉਹ ਮੁਨੱਵਰ ਤੋਂ ਮਾਫੀ ਚਾਹੁੰਦੀ ਸੀ ਤਾਂ ਉਹ ਉਸ ਦੇ ਅੱਗੇ-ਪਿੱਛੇ ਕਿਉਂ ਘੁੰਮ ਰਹੀ ਸੀ। ਸਲਮਾਨ ਨੇ ਕਿਹਾ, "ਆਇਸ਼ਾ ਦੇ ਸ਼ੋਅ 'ਚ ਆਉਣ ਦਾ ਤੁਹਾਡਾ ਕੀ ਮਕਸਦ ਹੈ?" ਆਇਸ਼ਾ ਨੇ ਕਿਹਾ ਕਿ ਉਹ ਮੁਨੱਵਰ ਤੋਂ ਮਾਫੀ ਚਾਹੁੰਦੀ ਸੀ। ਇਸ 'ਤੇ ਸਲਮਾਨ ਨੇ ਕਿਹਾ, "ਤੁਸੀਂ ਨੈਸ਼ਨ ਟੀਵੀ 'ਤੇ ਮਾਫ਼ੀ ਚਾਹੁੰਦੇ ਸੀ? ਉਦੋਂ ਸੱਲੂ ਮੀਆਂ ਨੇ ਮੁਨੱਵਰ ਫਾਰੂਕੀ ਦੀ ਵੀ ਕਲਾਸ ਲਗਾਈ ਸੀ।
ਸਲਮਾਨ ਖਾਨ ਦੀ ਤਾੜਨਾ ਤੋਂ ਬਾਅਦ ਆਇਸ਼ਾ ਖਾਨ ਫੁੱਟ-ਫੁੱਟ ਕੇ ਰੋਈ। ਉਹ ਅੰਕਿਤਾ ਲੋਖੰਡੇ ਨੂੰ ਜੱਫੀ ਪਾ ਕੇ ਬਹੁਤ ਰੋਈ। ਮੁਨੱਵਰ ਦੇ ਨੇੜੇ ਆਉਣ ਤੋਂ ਬਾਅਦ ਉਹ ਉਸ 'ਤੇ ਵੀ ਗੁੱਸਾ ਹੋ ਗਈ ਤੇ ਦੁਬਾਰਾ ਮੂੰਹ ਨਾ ਦਿਖਾਉਣ ਦੀ ਬੇਨਤੀ ਕੀਤੀ। ਦੱਸਿਆ ਜਾ ਰਿਹਾ ਸੀ ਕਿ ਇਸ ਤੋਂ ਬਾਅਦ ਆਇਸ਼ਾ ਦੀ ਸਿਹਤ ਕਾਫੀ ਵਿਗੜ ਗਈ ਸੀ।






Comments