google-site-verification=ILda1dC6H-W6AIvmbNGGfu4HX55pqigU6f5bwsHOTeM
top of page

DAV School ਦਾ ਸਾਲਾਨਾ ਇਨਾਮ ਵੰਡ ਸਮਾਰੋਹ, ਜਸਟਿਸ ਸੰਗਵਾਨ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

  • May 6, 2025
  • 1 min read

ਲੁਧਿਆਣਾ 06, ਮਈ

ਲੁਧਿਆਣਾ ਦੀ ਪ੍ਰਮੁੱਖ ਵਿੱਦਿਆ ਸੰਸਥਾ DAV ਸਕੂਲ Brs ਨਗਰ ਵਿਖੇ ਬੀਤੇ ਦਿਨ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਾਈਕੋਰਟ ਦੇ ਜਸਟਿਸ ਅਰਵਿੰਦ ਸਿੰਘ ਸੰਗਵਾਨ ਉਚੇਚੇ ਤੌਰ ਤੇ ਸ਼ਾਮਿਲ ਹੋਏ, ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਗੀਤਾ ਸਿੰਘ ਵੀ ਸ਼ਾਮਿਲ ਸਨ। ਇਸ ਮੌਕੇ ਜਸਟਿਸ ਸੰਗਵਾਨ ਨੇ ਆਪਣੇ ਭਾਸ਼ਣ ਵਿੱਚ ਜਿੱਥੇ DAV ਸਕੂਲ ਸੰਸਥਾਵਾਂ ਦੀ ਦੇਸ਼ ਲਈ ਯੋਗਦਾਨ ਲਈ ਪ੍ਰਸ਼ੰਸਾ ਕੀਤੀ ਉਥੇ ਇਥੋਂ ਦੇ ਵਿਦਿਆਰਥੀਆਂ ਨੂੰ ਵੀ DAV ਸੰਸਥਾ ਦੇ ਦਿਖਾਏ ਰਸਤਿਆਂ ਤੇ ਚੱਲਣ ਲਈ ਸੁਨੇਹਾ ਦਿੱਤਾ।

ਇਸ ਮੌਕੇ ਸਕੂਲ ਪ੍ਰਬੰਧ ਕਮੇਟੀ ਦੇ ਵਾਈਸ ਚੇਅਰਮੈਨ ਪਦਮਸ਼੍ਰੀ ਡਾ.ਐਸ.ਐਸ ਜੌਹਲ, ਸੀ ਏ ਰਵੀਕਾਂਤ ਗੁਪਤਾ ਅਤੇ ਦਿਵਾਕਰ ਜੈਨ ਵੀ ਹਾਜ਼ਰ ਸਨ।

ਪੇਰੈਂਟ ਟੀਚਰ ਐਸੋਸੀਏਸ਼ਨ ਦੇ ਮੈਂਬਰ ਗਗਨੇਸ਼ ਪ੍ਰਭਾਕਰ ਅਤੇ ਉਹਨਾਂ ਦੀ ਧਰਮ ਪਤਨੀ ਤਰੁਣ ਪ੍ਰਭਾਕਰ ਸਪੈਸ਼ਲ ਗੈਸਟ ਵਜੋਂ ਹਾਜ਼ਰ ਹੋਏ।
ਪੇਰੈਂਟ ਟੀਚਰ ਐਸੋਸੀਏਸ਼ਨ ਦੇ ਮੈਂਬਰ ਗਗਨੇਸ਼ ਪ੍ਰਭਾਕਰ ਅਤੇ ਉਹਨਾਂ ਦੀ ਧਰਮ ਪਤਨੀ ਤਰੁਣ ਪ੍ਰਭਾਕਰ ਸਪੈਸ਼ਲ ਗੈਸਟ ਵਜੋਂ ਹਾਜ਼ਰ ਹੋਏ।

ਸਕੂਲ ਦੀ ਪ੍ਰਿੰਸੀਪਲ ਜੇ.ਕੇ ਸਿੱਧੂ ਨੇ ਸਕੂਲ ਵਿੱਚ ਚੱਲ ਰਹੀਆਂ ਸਰਗਰਮੀਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਅਤੇ ਅੱਠਵੀਂ ਤੋਂ ਬਾਰਵੀ ਤੱਕ ਦੇ 317 ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਲਈ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਦੇ 11 ਵਿਦਿਆਰਥੀਆਂ ਨੂੰ ਪਰਾਈਡ ਆਫ DAV ਸਕੂਲ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।


Comments


Logo-LudhianaPlusColorChange_edited.png
bottom of page