google-site-verification=ILda1dC6H-W6AIvmbNGGfu4HX55pqigU6f5bwsHOTeM
top of page

DC ਹਿਮਾਂਸ਼ੂ ਜੈਨ ਨੇ ਕੀਤਾ ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ

  • Jul 23
  • 2 min read

>>>>500 ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ ਨਾਲ ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ

ਲੁਧਿਆਣਾ, 21 ਜੁਲਾਈ:

ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਵੱਲੋਂ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਆਯੋਜਿਤ ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026 ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਚੈਂਪੀਅਨਸ਼ਿਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਨੇ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ, ਅਨੁਸ਼ਾਸਨ ਅਤੇ ਮੁਕਾਬਲੇ ਦੀ ਭਾਵਨਾ ਸਿਖਾਉਂਦੀਆਂ ਹਨ। ਉਨ੍ਹਾਂ ਨੇ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਐਮ.ਐਸ. ਗਰੇਵਾਲ, ਉਪ ਪ੍ਰਧਾਨ ਵਿਪਨ ਡਾਵਰ ਅਤੇ ਨੀਰਜ ਮਹਾਜਨ, ਜਨਰਲ ਸਕੱਤਰ ਸੁਲਭਾ ਜਿੰਦਲ, ਤਕਨੀਕੀ ਸਕੱਤਰ ਚਰਨਜੀਤ ਸਿੰਘ, ਸੰਯੁਕਤ ਸਕੱਤਰ ਮੰਗਤ ਸ਼ਰਮਾ ਅਤੇ ਪੁਨੀਤਇੰਦਰ ਸਿੰਘ ਗਰੇਵਾਲ, ਕਾਰਜਕਾਰੀ ਮੈਂਬਰ ਆਨੰਦ ਤਿਵਾੜੀ, ਅਰਜੁਨ ਚੌਧਰੀ ਅਤੇ ਹੇਮੰਤ ਸਮੇਤ ਹੋਰ ਅਹੁਦੇਦਾਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

ਛੇ ਦਿਨਾਂ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ 500 ਤੋਂ ਵੱਧ ਖਿਡਾਰੀ ਵੱਖ-ਵੱਖ ਉਮਰ ਵਰਗਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਪਹਿਲੇ ਦਿਨ ਅੰਡਰ-11 ਅਤੇ ਅੰਡਰ-13 ਵਰਗਾਂ ਦੇ ਮੁਕਾਬਲੇ ਬਹੁਤ ਹੀ ਰੋਮਾਂਚਕ ਰਹੇ।

ਅੰਡਰ-11 ਲੜਕੇ ਸਿੰਗਲਜ਼ ਵਿੱਚ ਸੂਰਿਆ ਜੈਨ ਨੇ ਕਾਰਤਿਕ ਪੁਰੀ ਨੂੰ 15-10, 15-1 ਨਾਲ, ਹਰਸ਼ਰਨ ਸਿੰਘ ਬਾਜ ਨੇ ਰੇਯਾਂਸ਼ ਬਜਾਜ ਨੂੰ 15-8, 15-3 ਨਾਲ, ਦਿਵਯਾਂਸ਼ੂ ਚੋਨਾ ਨੇ ਪ੍ਰਤਿਊਸ਼ ਦੇਵ ਨੂੰ 15-12, 15-10 ਨਾਲ, ਅਗਮ ਭੱਲਾ ਨੇ ਅਨਮੋਲ ਬਾਬਕੂ ਨੂੰ 15-11, 15-11 ਨਾਲ ਅਤੇ ਹਿਮੋਨੀਸ਼ ਧੀਮਾਨ ਨੇ ਹੇਮੰਤ ਭਾਨਜੀ ਨੂੰ 15-3, 15-1 ਨਾਲ ਹਰਾਇਆ। ਕੁਨਾਲ ਰਾਜਪੁਰੋਹਿਤ ਨੂੰ ਵਾਕਓਵਰ ਮਿਲਿਆ, ਜਦਕਿ ਰਾਜਵਿਕਾ ਦੁੱਗਲ ਨੇ ਨਵਜਾਬ ਸਹਿਗਲ ਨੂੰ 15-3, 15-7 ਨਾਲ ਮਾਤ ਦਿੱਤੀ।

ਅੰਡਰ-11 ਲੜਕੀਆਂ ਸਿੰਗਲਜ਼ ਵਿੱਚ ਆਦੇਸ਼ਪ੍ਰੀਤ ਕੌਰ ਨੇ ਗੁਨਰਾਜ਼ ਕੌਰ ਨੂੰ 15-9, 15-4 ਨਾਲ, ਅਮਾਇਰਾ ਸੁਖੀਜਾ ਨੇ ਆਪਣਾ ਮੁਕਾਬਲਾ ਜਿੱਤਿਆ, ਸ਼ੁਵੀ ਕੌਰ ਨੇ ਅਕੀਰਾ ਜੈਨ ਨੂੰ 15-1, 15-2 ਨਾਲ ਅਤੇ ਨਵਿਕਾ ਗੋਇਲ ਨੇ ਇਲਾਹੀ ਬਾਂਸਲ ਨੂੰ 15-5, 15-0 ਨਾਲ ਹਰਾਇਆ।

ਅੰਡਰ-13 ਲੜਕੀਆਂ ਸਿੰਗਲਜ਼ ਵਿੱਚ ਆਰਾਧਿਆ ਕੌਸ਼ਲ ਨੇ ਸੁਦੀਕਸ਼ਾ ਮੀਨਾ ਨੂੰ 15-7, 15-4 ਨਾਲ, ਅਵਨੀ ਸਿੰਘਸਾਨੀਆ ਨੇ ਵੰਸ਼ਿਕਾ ਕਪੂਰ ਨੂੰ 15-7, 15-7 ਨਾਲ, ਰਾਜਬਾਲਾ ਕੌਰ ਨੇ ਆਇਸ਼ਾ ਖੁਰਾਣਾ ਨੂੰ 15-8, 15-8 ਨਾਲ, ਮਾਨਵੀ ਨੇ ਪ੍ਰੀਸ਼ਾ ਮਿੱਤਲ ਨੂੰ 15-3, 15-2 ਨਾਲ, ਸੁੰਦਰ ਕੌਰ ਨਾਮਧਾਰੀ ਨੇ ਜੈਸਨੂਰ ਕੌਰ ਨੂੰ 15-3, 15-2 ਨਾਲ, ਸ਼ਤਾਕਸ਼ੀ ਧੀਮਾਨ ਨੇ ਅਨੀਮਾ ਸਿੰਘ ਨੂੰ 15-2, 15-2 ਨਾਲ, ਨਿਤਾਰਾ ਸ਼ਰਮਾ ਨੇ ਯਸ਼ਨਾ ਕੋਹਲੀ ਨੂੰ 15-3, 15-2 ਨਾਲ, ਅਵਲੀਨ ਕੌਰ ਨੇ ਗੌਰੀ ਮਲਹੋਤਰਾ ਨੂੰ 15-3, 15-6 ਨਾਲ, ਤਾਨੀਆ ਧੀਮਾਨ ਨੇ ਸਹਿਰ ਪਾਹਵਾ ਨੂੰ 15-4, 15-6 ਨਾਲ ਅਤੇ ਪ੍ਰਭਨੂਰ ਕੌਰ ਨੇ ਤਲਜ਼ਮੀਨ ਕੌਰ ਨੂੰ 15-0, 15-1 ਨਾਲ ਹਰਾਇਆ।

ਚੈਂਪੀਅਨਸ਼ਿਪ ਦੇ ਅਗਲੇ ਦਿਨਾਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਹੋਰ ਦਿਲਚਸਪ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਉਭਰਦੇ ਬੈਡਮਿੰਟਨ ਖਿਡਾਰੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ।

Comments


Logo-LudhianaPlusColorChange_edited.png
bottom of page