Diljit Dosanjh ਦੇ ਸ਼ੋਅ 'ਤੇ ਤੇਲੰਗਾਨਾ ਸਰਕਾਰ ਦਾ ਹੁਕਮ, ਸਟੇਜ 'ਤੇ ਗਾਇਕ ਨਹੀਂ ਗਾ ਸਕੇਗਾ ਆਪਣੇ ਇਹ ਹਿੱਟ ਗੀਤ
- bhagattanya93
- Nov 15, 2024
- 1 min read
15/11/2024

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਦੇਸ਼-ਵਿਦੇਸ਼ 'ਚ Music Concert ਕਰਦੇ ਹਨ। ਉਨ੍ਹਾਂ ਦੇ ਲਾਈਵ ਸ਼ੋਅ ਨੂੰ ਲੈ ਕੇ ਅਕਸਰ ਵਿਵਾਦ ਦੇਖਣ ਨੂੰ ਮਿਲਦੇ ਹਨ। ਦਿਲਜੀਤ ਦਾ ਕੰਸਰਟ 15 ਨਵੰਬਰ ਸ਼ੁੱਕਰਵਾਰ ਨੂੰ ਹੈਦਰਾਬਾਦ 'ਚ ਹੋਣ ਜਾ ਰਿਹਾ ਹੈ, ਜਿਸ ਲਈ ਤੇਲੰਗਾਨਾ ਸਰਕਾਰ ਨੇ ਪ੍ਰਬੰਧਕਾਂ ਨੂੰ ਨੋਟਿਸ ਭੇਜਿਆ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਗਾਇਕਾਂ ਦੇ ਗੀਤਾਂ 'ਤੇ ਸਰਕਾਰ ਨੇ ਪਾਬੰਦੀ ਲਗਾਈ ਹੈ।
ਤੇਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਵਿੱਚ ਦਿਲਜੀਤ ਦੁਸਾਂਝ ਨੂੰ ਹਿੰਸਾ, ਨਸ਼ਿਆਂ ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਗਈ ਹੈ। ਨੋਟਿਸ ਅਨੁਸਾਰ ਸੰਗੀਤ ਸਮਾਰੋਹ ਵਿੱਚ ਬੱਚਿਆਂ ਨੂੰ ਸਟੇਜ 'ਤੇ ਲਿਆਉਣ ਤੋਂ ਵੀ ਰੋਕਿਆ ਗਿਆ ਹੈ। ਤਾਂ ਜੋ ਇਹ ਬੱਚਿਆਂ ਨੂੰ ਉੱਚੀ ਆਵਾਜ਼ ਦੇ ਪੱਧਰ ਤੋਂ ਬਚਾਉਣ ਵਿੱਚ ਕਾਫੀ ਹੱਦ ਤੱਕ ਮਦਦ ਕਰਦਾ ਹੈ। ਦਰਅਸਲ, WHO ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਉੱਚੀ ਆਵਾਜ਼ ਬੱਚਿਆਂ ਲਈ ਸੁਰੱਖਿਅਤ ਨਹੀਂ ਹੈ।
ਨੋਟਿਸ ’ਚ ਦਿੱਤੇ ਗਏ ਪੁਰਾਣੇ ਸ਼ੋਅ ਦਾ ਸਬੂਤ
ਨੋਟਿਸ ਵਿੱਚ ਪੰਜਾਬੀ ਗਾਇਕ ਦਿਲਜੀਤ ਦੇ ਇੱਕ ਪੁਰਾਣੇ ਕੰਸਰਟ ਦੀ ਵੀਡੀਓ ਦਾ ਸਬੂਤ ਵੀ ਦਿੱਤਾ ਗਿਆ ਹੈ। ਜਿਸ ਵਿੱਚ ਉਸਨੂੰ ਲਾਈਵ ਸ਼ੋਅ ਵਿੱਚ ਪੰਜ ਤਾਰਾ, ਪਟਿਆਲਾ ਪੈੱਗ ਵਰਗੇ ਗੀਤ ਗਾਉਂਦੇ ਦਿਖਾਇਆ ਗਿਆ ਹੈ। ਦਿਲਜੀਤ ਦੁਸਾਂਝ ਦੇ ਸ਼ੋਅ ਅਤੇ ਇਸ ਨਾਲ ਜੁੜੇ ਵਿਵਾਦਾਂ ਨੂੰ ਲੈ ਕੇ ਤੇਲੰਗਾਨਾ ਸਰਕਾਰ ਚੌਕਸ ਨਜ਼ਰ ਆ ਰਹੀ ਹੈ।
"No songs promoting alcohol, drugs": Diljit Dosanjh served notice by Telangana govt ahead of his concert
— ANI Digital (@ani_digital) November 15, 2024





Comments