Diljit Dosanjh ਨੇ ਪੰਜਾਬੀ ਗਾਇਕਾ ਨਾਲ ਰਚਾਇਆ ਵਿਆਹ, ਇਕ ਬੱਚੇ ਦੇ ਹਨ ਪਿਤਾ ?
- bhagattanya93
- Mar 23, 2024
- 2 min read
23/03/2024
ਦਿਲਜੀਤ ਦੁਸਾਂਝ ਆਪਣੇ ਮਜ਼ੇਦਾਰ ਅੰਦਾਜ਼ ਲਈ ਜਾਣੇ ਜਾਂਦੇ ਹਨ। ਵੱਡੇ ਪਰਦੇ 'ਤੇ ਆਪਣੀ ਅਦਾਕਾਰੀ ਤੇ ਸਟੇਜ 'ਤੇ ਆਪਣੀ ਸ਼ਾਨਦਾਰ ਅਦਾਕਾਰੀ ਤੋਂ ਇਲਾਵਾ ਦਿਲਜੀਤ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਆਉਂਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ।
40 ਸਾਲ ਦੇ ਦਿਲਜੀਤ ਦੁਸਾਂਝ ਇਸ ਸਮੇਂ ਸਿੰਗਲ ਹਨ। ਉਹ ਆਪਣੀ ਲਵ ਲਾਈਫ ਨੂੰ ਵੀ ਗੁਪਤ ਰੱਖਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਪ੍ਰੇਮਿਕਾ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਇਸ ਦੌਰਾਨ ਦਿਲਜੀਤ ਦੇ ਵਿਆਹ ਦੀ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇੰਨਾ ਹੀ ਨਹੀਂ ਐਕਟਰ ਦੇ ਵਿਆਹ ਦੀ ਤਸਵੀਰ ਨੇ ਵੀ ਇੰਟਰਨੈੱਟ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਕੀ ਦਿਲਜੀਤ ਨੇ ਕਰ ਲਿਆ ਵਿਆਹ ਤੇ ਬਣ ਗਏ ਪਿਤਾ ?
ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਮੁਤਾਬਕ ਦਿਲਜੀਤ ਦੁਸਾਂਝ ਨੇ ਪੰਜਾਬੀ ਗਾਇਕਾ ਨਿਸ਼ਾ ਬਾਨੋ ਨਾਲ ਵਿਆਹ ਕਰ ਲਿਆ ਹੈ। ਦੋਵਾਂ ਦੀ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਨਿਸ਼ਾ ਤੇ ਦਿਲਜੀਤ ਲਾੜਾ-ਲਾੜੀ ਦੇ ਅਵਤਾਰ 'ਚ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਦਿਲਜੀਤ ਦਾ ਇਕ ਬੇਟਾ ਵੀ ਹੈ। ਇਹ ਸਾਰੀਆਂ ਖਬਰਾਂ ਕਿਆਰਾ ਅਡਵਾਨੀ ਦੇ ਇਕ ਪੁਰਾਣੇ ਇੰਟਰਵਿਊ ਤੋਂ ਸ਼ੁਰੂ ਹੋਈਆਂ ਹਨ। ਹੁਣ ਗਾਇਕਾ ਨੇ ਦਿਲਜੀਤ ਨਾਲ ਆਪਣੇ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਤੋੜੀ ਹੈ।
ਵਿਆਹ ਦੀਆਂ ਖਬਰਾਂ ਦਾ ਸਾਹਮਣੇ ਆਇਆ ਸੱਚ
ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿਲਜੀਤ ਦੁਸਾਂਝ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਨਿਸ਼ਾ ਅਤੇ ਦਿਲਜੀਤ ਵਿਆਹ ਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਇਕ ਵਿਚ ਦਿਲਜੀਤ ਦੇ ਕੋਲ ਇੱਕ ਛੋਟਾ ਬੱਚਾ ਨਜ਼ਰ ਆ ਰਿਹਾ ਹੈ, ਜਿਸਨੂੰ ਲੋਕਾਂ ਨੇ ਆਪਣਾ ਬੇਟਾ ਦੱਸਿਆ ਹੈ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਿਸ਼ਾ ਬਾਨੋ ਨੇ ਸੱਚਾਈ ਦਾ ਖੁਲਾਸਾ ਕੀਤਾ ਹੈ।
ਨਿਸ਼ਾ ਨੇ ਕੈਪਸ਼ਨ 'ਚ ਲਿਖਿਆ, 'ਕੋਈ ਮੈਨੂੰ ਵੀ ਪੁੱਛ ਲਓ। ਉਨ੍ਹਾਂ ਨੇ ਮੈਨੂੰ ਕਿਸੇ ਦੀ ਪਤਨੀ ਬਣਾ ਦਿੱਤਾ। ਇਹ ਖਬਰ ਵਾਇਰਲ ਹੋ ਰਹੀ ਹੈ ਤੇ ਲੋਕ ਮੈਨੂੰ ਵੀਡੀਓ ਤੇ ਫੋਟੋਆਂ 'ਚ ਟੈਗ ਕਰ ਰਹੇ ਹਨ। ਪੰਜਾਬੀ ਲੋਕ ਜਾਣਦੇ ਹਨ ਕਿ ਮੈਂ ਸਮੀਰ ਮਾਹੀ ਦੀ ਪਤਨੀ ਹਾ, ਪਰ ਇਹ ਗੱਲ ਬਾਲੀਵੁੱਡ ਨੂੰ ਸਮਝਾਏਗਾ ?'






Comments