Diljit Dosanjh ਦੇ ਕੌਂਸਰਟ 'ਚ ਚੁੱਪ-ਚੁਪੀਤੇ ਪੁੱਜੀ Deepika Padukone, ਗਾਇਕ ਨੇ ਮੰਚ 'ਤੇ ਬੁਲਾ ਕੇ ਦਿੱਤਾ ਸਰਪ੍ਰਾਈਜ਼
- bhagattanya93
- Dec 7, 2024
- 2 min read
07/12/2024

ਦਿਲਜੀਤ ਦੁਸਾਂਝ (Diljit Dosanjh) ਦੀ ਆਵਾਜ਼ ਦਾ ਜਾਦੂ ਆਮ ਲੋਕਾਂ 'ਤੇ ਹੀ ਨਹੀਂ ਬਲਕਿ ਬਾਲੀਵੁੱਡ ਸੈਲੀਬ੍ਰਿਟੀਜ਼ 'ਤੇ ਵੀ ਦੇਖਣ ਨੂੰ ਮਿਲਦਾ ਹੈ। ਦੇਸ਼ ਜਾਂ ਵਿਦੇਸ਼ 'ਚ ਜਦੋਂ ਵੀ ਕਿਸੇ ਗਾਇਕ ਦਾ ਕੌਂਸਰਟ ਹੁੰਦਾ ਹੈ ਤਾਂ ਬੀ-ਟਾਊਨ ਦੇ ਕਈ ਸਿਤਾਰੇ ਇਸ ਦਾ ਹਿੱਸਾ ਬਣਦੇ ਹਨ। ਹਾਲ ਹੀ 'ਚ ਦਿਲਜੀਤ ਦੇ ਕੌਂਸਰਟ 'ਚ 'ਦਸਵੀਂ' ਅਦਾਕਾਰਾ ਨਿਮਰਤ ਕੌਰ ਨੇ ਸ਼ਿਰਕਤ ਕੀਤੀ ਸੀ ਤੇ ਹੁਣ ਦੀਪਿਕਾ ਪਾਦੂਕੋਣ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੋ ਗਿਆ ਹੈ।
ਜੀ ਹਾਂ, ਨਵੀਂ ਮਾਂ ਦੀਪਿਕਾ ਪਾਦੁਕੋਣ ਨੇ ਦਿਲਜੀਤ ਦੁਸਾਂਝ ਦੇ ਕੌਂਸਰਟ ਦਾ ਆਨੰਦ ਮਾਣਿਆ ਹੈ। ਮਾਂ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਸਪਾਟ ਹੋਈ ਤੇ ਉਹ ਵੀ ਇੱਕ ਕੌਂਸਰਟ 'ਚ। ਦਰਅਸਲ, 6 ਦਸੰਬਰ ਨੂੰ ਦਿਲਜੀਤ ਦੁਸਾਂਝ ਦਾ ਦਿਲ-ਲੁਮਿਨਾਟੀ ਟੂਰ ਇਵੈਂਟ ਬੈਂਗਲੁਰੂ 'ਚ ਸੀ। ਦੀਪਿਕਾ ਦਾ ਨਾਨਕਾ ਘਰ ਬੈਂਗਲੁਰੂ 'ਚ ਹੈ ਤੇ ਉਹ ਫਿਲਹਾਲ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੀ ਹੈ। ਅਦਾਕਾਰਾ ਨੇ ਬੈਂਗਲੁਰੂ 'ਚ ਦਿਲਜੀਤ ਦੇ ਕੌਂਸਰਟ ਦਾ ਆਨੰਦ ਮਾਣਿਆ।
ਦਿਲਜੀਤ ਦੇ ਕੌਂਸਰਟ 'ਚ ਆਈ ਦੀਪਿਕਾ
ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰਾ ਲੁਕ-ਛਿਪ ਕੇ ਗਾਇਕ ਦੇ ਕੌਂਸਰਟ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਵੀਡੀਓ ਦੀ ਸ਼ੁਰੂਆਤ 'ਚ ਦੀਪਿਕਾ ਸਟੇਜ ਦੇ ਪਿੱਛੇ ਬੈਠੀ ਹੈ ਤੇ ਸਟੇਜ 'ਤੇ ਦਿਲਜੀਤ ਉਨ੍ਹਾਂ ਦੇ ਸਕਿਨਕੇਅਰ ਬ੍ਰਾਂਡ ਦਾ ਪ੍ਰਚਾਰ ਕਰ ਰਹੇ ਹਨ। ਦਿਲਜੀਤ ਨੇ ਆਪਣੇ ਹੱਥ ਵਿਚ ਇੱਕ ਪ੍ਰੋਡਕਟ ਫੜਿਆ ਤੇ ਪ੍ਰਸ਼ੰਸਕਾਂ ਨੂੰ ਪੁੱਛਿਆ ਕਿ ਇਹ ਬ੍ਰਾਂਡ ਕਿਸਦਾ ਹੈ?

ਦੀਪਿਕਾ ਦੇ ਬ੍ਰਾਂਡ ਦਾ ਦਿਲਜੀਤ ਨੇ ਕੀਤਾ ਪ੍ਰਚਾਰ
ਹਰ ਕੋਈ ਦੀਪਿਕਾ ਪਾਦੁਕੋਣ ਦਾ ਨਾਂ ਲੈਂਦਾ ਹੈ ਤੇ ਫਿਰ ਦਿਲਜੀਤ ਦੱਸਦੇ ਹਨ ਕਿ ਉਨ੍ਹਾਂ ਦੀ ਖੂਬਸੂਰਤੀ ਦਾ ਰਾਜ਼ ਦੀਪਿਕਾ ਵੱਲੋਂ ਬਣਾਇਆ ਹੋਇਆ ਪ੍ਰੋਡਕਟ ਹੈ। ਅੱਜ ਕੱਲ੍ਹ ਉਹ ਇਸ ਪ੍ਰੋਡਕਟ ਨਾਲ ਨਹਾਉਂਦੇ ਤੇ ਮੂੰਹ ਧੋਂਦੇ ਹਨ। ਗਾਇਕ ਨੇ ਕਿਹਾ ਕਿ ਕਿਸੇ ਨੇ ਵੀ ਉਸ ਨੂੰ ਇਸਦੀ ਮਸ਼ਹੂਰੀ ਲਈ ਪੈਸੇ ਨਹੀਂ ਦਿੱਤੇ ਹਨ। ਇਹ ਪ੍ਰੋਡਕਟ ਹਰ ਮਹੀਨੇ ਉਨ੍ਹਾਂ ਤਕ ਪਹੁੰਚ ਜਾਂਦਾ ਹੈ। ਸਟੇਜ ਦੇ ਪਿੱਛੇ ਬੈਠੀ ਦੀਪਿਕਾ ਹੱਸ ਰਹੀ ਹੁੰਦੀ ਹੈ।
ਬਾਅਦ 'ਚ ਉਹ ਦਿਲਜੀਤ ਦੁਸਾਂਝ ਨਾਲ ਸਟੇਜ 'ਤੇ ਆਉਂਦੀ ਹੈ। ਗਾਇਕ ਨੇ ਸਟੇਜ 'ਤੇ 'ਤੇਰਾ ਨੀ ਮੈਂ ਲਵਰ' ਗੀਤ ਗਾਇਆ। ਦੀਪਿਕਾ ਨੇ ਬੈਂਗਲੁਰੂ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਗਾਇਕ ਨੇ ਅਦਾਕਾਰਾ ਦੀ ਤਾਰੀਫ ਕੀਤੀ। ਦਿਲਜੀਤ ਨੇ ਮਿਹਨਤ ਦੇ ਬਲਬੂਤ ਨਾਮ ਕਮਾਉਣ ਵਾਲੀ ਦੀਪਿਕਾ ਦੇ ਕੰਮ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਉਨ੍ਹਾਂ 'ਤੇ ਮਾਣ ਹੋਣਾ ਚਾਹੀਦਾ ਹੈ। ਇਸ ਈਵੈਂਟ 'ਚ ਅਦਾਕਾਰ ਬਲੂ ਡੈਨਿਮ ਜੀਨਸ, ਵਾਈਟ ਟੀ-ਸ਼ਰਟ ਅਤੇ ਸਨੀਕਰਸ 'ਚ ਨਜ਼ਰ ਆਈ।





Comments