Hina Khan ਵਿਆਹ ਦੇ ਇਕ ਦਿਨ ਬਾਅਦ ਕੰਮ 'ਤੇ ਪਰਤੀ, ਅਦਾਕਾਰਾ ਦੇ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ
- bhagattanya93
- Jun 5
- 2 min read
05/06/2025

‘‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’’ ਵਿਚ ਅਕਸ਼ਰਾ ਦਾ ਕਿਰਦਾਰ ਨਿਭਾਉਣ ਵਾਲੀ ਹਿਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਇਸ ਸੀਰਿਅਲ ਰਾਹੀਂ ਉਨ੍ਹਾਂ ਨੇ ਲੋਕਾਂ ਦੇ ਦਿਲਾਂ ਵਿਚ ਆਪਣੀ ਖ਼ਾਸ ਪਛਾਣ ਬਣਾਈ। ਪਿਛਲੇ ਦਿਨ, ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਇਕ ਵੱਡਾ ਸਰਪ੍ਰਾਈਜ਼ ਦਿੱਤਾ। ਅਕਸਰ ਉਨ੍ਹਾਂ ਨੂੰ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਦੇ ਨਾਲ ਦੇਖਿਆ ਜਾਂਦਾ ਸੀ। ਕੈਂਸਰ ਨਾਲ ਲੜਾਈ ਦੌਰਾਨ ਵੀ ਉਨ੍ਹਾਂ ਨੇ ਰੌਕੀ ਦੀ ਖੂਬ ਤਾਰੀਫ਼ ਕੀਤੀ। ਆਖਿਰਕਾਰ, ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਲਿਆ ਅਤੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨਾਲ ਵਿਆਹ ਕਰ ਲਿਆ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਦੀਆਂ ਫੋਟੋਜ਼ 'ਤੇ ਯੂਜ਼ਰ ਬਹੁਤ ਪਿਆਰ ਲੁਟਾ ਰਹੇ ਹਨ।

ਆਮ ਤੌਰ 'ਤੇ ਸਿਤਾਰੇ ਵਿਆਹ ਦੇ ਬਾਅਦ ਕੁਝ ਸਮੇਂ ਦਾ ਬ੍ਰੇਕ ਲੈਂਦੇ ਹਨ ਤਾਂ ਜੋ ਉਹ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਸਕਣ ਅਤੇ ਆਪਣੇ ਸਾਥੀ ਨਾਲ ਸਮਾਂ ਬਿਤਾ ਸਕਣ ਪਰ ਹਿਨਾ ਖਾਨ (Hina Khan) ਵਿਆਹ ਦੇ ਇਕ ਦਿਨ ਬਾਅਦ ਹੀ ਕੰਮ 'ਤੇ ਵਾਪਸੀ ਕਰ ਚੁੱਕੀ ਹੈ। ਇਕ ਈਵੈਂਟ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੀਆਂ ਤਸਵੀਰਾਂ ਜਲਦੀ ਹੀ ਇੰਟਰਨੈਟ 'ਤੇ ਛਾ ਗਈਆਂ ਹਨ।
ਹਿਨਾ ਖਾਨ ਨੇ ਕੰਮ 'ਤੇ ਕੀਤੀ ਵਾਪਸੀ
ਟੀ.ਵੀ. ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਸੀਰਿਅਲ ਦੇ ਨਾਲ-ਨਾਲ ਰਿਐਲਿਟੀ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ। ਵਿਆਹ ਦੇ ਬਾਅਦ ਵੀ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਕੰਮ ਨੂੰ ਲੈ ਕੇ ਬਿਲਕੁਲ ਵੀ ਲਾਪਰਵਾਹੀ ਨਹੀਂ ਕਰਦੀ ਹੈ। ਦਰਅਸਲ, ਉਹ ਵਿਆਹ ਦੇ ਅਗਲੇ ਹੀ ਦਿਨ ਕੋਰੀਆਈ ਐਕਸਪੋ ਈਵੈਂਟ ਵਿਚ ਸ਼ਾਮਲ ਹੋਈ। ਇਸ ਵਿਚ ਉਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਖੁਸ਼ੀ ਅਤੇ ਹੈਰਾਨੀ ਦੋਹਾਂ ਦਾ ਅਹਿਸਾਸ ਹੋਇਆ।
ਹਿਨਾ ਖਾਨ ਨੇ ਆਉਟਫਿਟ ਨਾਲ ਖਿੱਚਿਆ ਸਾਰਿਆਂ ਦਾ ਧਿਆਨ
ਹਿਨਾ ਖਾਨ ਦਾ ਨਾਮ ਚੁਣੀਆਂ ਗਈਆਂ ਟੀਵੀ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਫੈਸ਼ਨ ਸੈਂਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਵਿਆਹ ਦੇ ਅਗਲੇ ਦਿਨ, ਅਦਾਕਾਰਾ ਨੇ ਇਕ ਈਵੈਂਟ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਸਟਾਈਲਿਸ਼ ਕਾਲੀ ਜੈਕਟ ਦੇ ਨਾਲ ਇਕ ਡਰੈੱਸ ਪਹਿਨੇ ਦੇਖਿਆ ਗਿਆ। ਹਿਨਾ ਦੇ ਚਿਹਰੇ ਦੀ ਮੁਸਕਾਨ ਤਾਰੀਫ਼ ਦੇ ਕਾਬਿਲ ਹੈ। ਅਦਾਕਾਰਾ ਦੇ ਹੱਥਾਂ ਦੀ ਬ੍ਰਾਈਡਲ ਮਹਿੰਦੀ ਨੇ ਵੀ ਲੋਕਾਂ ਦਾ ਧਿਆਨ ਆਪਣੀ ਵੱਲ ਖਿੱਚਣ ਦਾ ਕੰਮ ਕੀਤਾ।
ਹਿਨਾ ਖਾਨ ਨੇ ਇਸ ਈਵੇਂਟ ਵਿੱਚ ਬੋਲਦੇ ਹੋਏ ਕਿਹਾ,‘‘ਮੇਰਾ ਕੱਲ੍ਹ ਵਿਆਹ ਹੋਇਆ ਸੀ ਅਤੇ ਅੱਜ ਮੈਂ ਇੱਥੇ ਹਾਂ। ਮੈਨੂੰ ਅੱਜ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ। ਨਾਲ ਹੀ, ਮੈਂ ਖੁਦ ਇਸ ਸਮਾਗਮ ਦਾ ਹਿੱਸਾ ਬਣਨਾ ਚਾਹੁੰਦੀ ਸੀ। ਮੈਨੂੰ ਇੱਥੇ ਸੱਦਾ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।’’
ਹਿਨਾ ਅਤੇ ਰੌਕੀ ਦੀ ਪ੍ਰੇਮ ਕਹਾਣੀ
ਅਦਾਕਾਰਾ ਹਿਨਾ ਖਾਨ ਦੀ ਪ੍ਰੇਮ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ। ਹਿਨਾ ਅਤੇ ਰੌਕੀ ਪਿਛਲੇ 10 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਦੋਵਾਂ ਨੇ ਜ਼ਿੰਦਗੀ ਦੇ ਸਾਰੇ ਉਤਰਾਅ-ਚੜ੍ਹਾਅ ਦਾ ਪੂਰੀ ਹਿੰਮਤ ਨਾਲ ਸਾਹਮਣਾ ਕੀਤਾ ਹੈ। ਬਿੱਗ ਬੌਸ ਦੌਰਾਨ ਵੀ ਹਿਨਾ ਨੇ ਆਪਣੇ ਬੁਆਏਫ੍ਰੈਂਡ ਰੌਕੀ ਦਾ ਜ਼ਿਕਰ ਕੀਤਾ ਸੀ।





Comments