google-site-verification=ILda1dC6H-W6AIvmbNGGfu4HX55pqigU6f5bwsHOTeM
top of page

iPhone 17 ਦੀ ਕੀਮਤ

  • bhagattanya93
  • Aug 11
  • 2 min read

11/08/2025

ree

ਇਸ ਸਮੇਂ ਐੱਪਲ ਆਪਣੀ ਨਵੀਂ iPhone 17 ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਵੀ iPhone 17 ਲਾਈਨ-ਅਪ ਅਗਲੇ ਮਹੀਨੇ ਲਾਂਚ ਹੋ ਸਕਦਾ ਹੈ। ਇਸ ਨਵੀਂ ਸੀਰੀਜ਼ ਦੇ ਨਾਲ ਕੰਪਨੀ ਨਵਾਂ iOS 26 ਵੀ ਪੇਸ਼ ਕਰ ਸਕਦੀ ਹੈ। iPhone 17 ਸੀਰੀਜ਼ 'ਚ ਇਸ ਵਾਰੀ ਚਾਰ ਵੱਖ-ਵੱਖ ਮਾਡਲ ਲਾਂਚ ਹੋਣ ਦੀ ਉਮੀਦ ਹੈ ਜਿਸ ਵਿਚ ਨਿਯਮਤ iPhone 17, iPhone 17 Pro, iPhone 17 Pro Max ਅਤੇ ਬਿਲਕੁਲ ਨਵਾਂ ਸਭ ਤੋਂ ਪਤਲਾ ਤੇ ਹਲਕਾ iPhone 17 ਏਅਰ ਵੀ ਲਾਂਚ ਹੋ ਸਕਦਾ ਹੈ।


ਹਾਲਾਂਕਿ ਕੰਪਨੀ ਨੇ ਅਜੇ ਤਕ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਪਰ ਰਿਪੋਰਟਾਂ ਮੁਤਾਬਕ ਇਹ ਈਵੈਂਟ ਸਤੰਬਰ ਦੀ ਸ਼ੁਰੂਆਤ 'ਚ ਹੋਵੇਗਾ। ਇਸ ਵਾਰੀ ਇਹ ਵੀ ਕਿਹਾ ਜਾ ਰਿਹਾ ਹੈ ਕਿ iPhone 17 ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਚਲੋ, ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰੀਏ...


ਕੀ iPhone 17 ਮਹਿੰਗਾ ਹੋਵੇਗਾ?

ਦਰਅਸਲ GF ਸਕਿਓਰਿਟੀਜ਼ ਦੇ ਐਨਾਲਿਸਟ ਜੈਫ ਪੁ ਪਹਿਲਾਂ ਹੀ ਕੀਮਤਾਂ 'ਚ ਵਾਧੇ ਬਾਰੇ ਜਾਣਕਾਰੀ ਦੇ ਰਹੇ ਹਨ। ਉਨ੍ਹਾਂ MacRumors ਨੂੰ ਦੱਸਿਆ ਕਿ iPhone 17 ਲਾਈਨ-ਅਪ ਇਸ ਵਾਰੀ ਆਪਣੇ ਪੁਰਾਣੇ ਮਾਡਲਾਂ ਦੀ ਤੁਲਨਾ 'ਚ ਮਹਿੰਗਾ ਹੋ ਸਕਦਾ ਹੈ। ਇਸ ਦਾ ਕਾਰਨ ਬਿਲਕੁਲ ਸਾਫ਼ ਹੈ ਕਿ ਜੇ ਤੁਸੀਂ ਦਰਾਮਦ ਫੀਸ ਵਾਲੇ ਦੇਸ਼ਾਂ 'ਚ ਕਿਸੇ ਉਤਪਾਦ ਨੂੰ ਬਣਾਉਂਦੇ ਹੋ ਤਾਂ ਇਸਦੀ ਲਾਗਤ ਖਪਤਕਾਰ ਤਕ ਪਹੁੰਚਦੀ ਹੈ।


ਅਜਿਹੇ 'ਚ ਟਰੰਪ ਦੀ ਨਵੀਂ ਨੀਤੀ ਤਹਿਤ ਚੀਨ ਤੋਂ ਦਰਾਮਦ ਕੀਤੇ ਗਏ iPhone 'ਤੇ 20 ਪ੍ਰਤੀਸ਼ਤ ਟੈਰਿਫ ਲਗਾਇਆ ਗਿਆ ਹੈ, ਜਦਕਿ ਭਾਰਤ ਤੋਂ ਦਰਾਮਦ ਕੀਤੇ ਗਏ iPhone 'ਤੇ ਕੋਈ ਟੈਰਿਫ ਨਹੀਂ ਹੈ, ਜਿਸ ਨਾਲ ਐਪਲ ਦੀ ਗਲੋਬਲ ਸਪਲਾਈ ਚੇਨ ਸਟ੍ਰੈਟਜੀ ਅਚਾਨਕ ਪਹਿਲਾਂ ਤੋਂ ਕਿਤੇ ਜ਼ਿਆਦਾ ਖਾਸ ਹੋ ਗਈ ਹੈ।


100 ਅਰਬ ਡਾਲਰ ਦੇ ਵੱਡੇ ਨਿਵੇਸ਼ ਦਾ ਐਲਾਨ

ਇਸ ਤੋਂ ਇਲਾਵਾ, ਕੁਝ ਸਮਾਂ ਪਹਿਲਾਂ ਐੱਪਲ ਦੇ CEO ਵ੍ਹਾਈਟ ਹਾਊਸ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨਾਲ ਦਿਖਾਈ ਦਿੱਤੇ ਸਨ, ਜਿੱਥੇ ਉਨ੍ਹਾਂ ਐੱਪਲ ਉਤਪਾਦਾਂ ਅਤੇ ਸਪਲਾਈ ਨੂੰ ਅਮਰੀਕਾ ਟਰਾਂਸਫਰ ਲਈ 100 ਅਰਬ ਡਾਲਰ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਸੀ। ਸ਼ਾਇਦ ਇਸੀ ਕਾਰਨ ਟੈਕ ਦਿਗਜ ਨੂੰ ਨਵੀਂ ਟੈਰਿਫ ਪ੍ਰਣਾਲੀ ਤੋਂ ਰਾਹਤ ਮਿਲੀ ਹੈ। ਹਾਲਾਂਕਿ, ਇਹ ਭਾਰਤ 'ਚ ਐੱਪਲ ਦੇ ਮੈਨੂਫੈਕਚਰਿੰਗ ਸੈਕਟਰ ਲਈ ਵੀ ਖ਼ਤਰਾ ਪੈਦਾ ਕਰਦਾ ਹੈ।


Comments


Logo-LudhianaPlusColorChange_edited.png
bottom of page