X-ray ਕਰਵਾਉਣ ਗਿਆ 300 ਕਿਲੋ ਦਾ ਵਿਅਕਤੀ, ਭਾਰ ਨਾਲ ਟੁੱਟੀ ਮਸ਼ੀਨ, ਡਾਕਟਰਾਂ ਨੇ ਚਿੜੀਆਘਰ ਕੀਤਾ ਰੈਫਰ !
- Ludhiana Plus
- Oct 14, 2023
- 1 min read
14 ਅਕਤੂਬਰ

ਮੋਟਾਪਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸੱਦਾ ਦਿੰਦਾ ਹੈ। ਇੱਕ ਮੋਟਾ ਵਿਅਕਤੀ ਕਈ ਬਿਮਾਰੀਆਂ ਦਾ ਘਰ ਹੁੰਦਾ ਹੈ। ਹੀ ਕਾਰਨ ਹੈ ਕਿ ਅੱਜ ਦੇ ਸਮੇਂ ਜ਼ਿਆਦਤਰ ਲੋਕ ਫਿੱਟਨੈੱਸ ਕਾਂਸ਼ੀਅਸ ਹੋ ਗਏ ਹਨ। ਉਨ੍ਹਾਂ ਨੂੰ ਆਪਣੀ ਸਿਹਤ ਦੀ ਚਿੰਤਾ ਹੋਣ ਲੱਗੀ ਹੈ। ਇਸ ਕਾਰਨ ਸਵੇਰੇ ਤੁਹਾਨੂੰ ਕਈ ਲੋਕ ਸੈਰ ‘ਤੇ ਜਾਂ ਜਿਮ ਜਾਂਦੇ ਨਜ਼ਰ ਆਉਣਗੇ। ਸੋਸ਼ਲ ਮੀਡਿਆ ‘ਤੇ UK ਦੇ ਸਭ ਤੋਂ ਮੋਟੇ ਸ਼ਖਸ ਵਿੱਚ ਗਿਣੇ ਜਾਣ ਵਾਲੇ ਜੈਸਨ ਹਾਲਟੋ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਕਿ ਹਾਲ ਹੀ ਵਿੱਚ ਅਜੀਬੋ-ਗਰੀਬ ਵਜ੍ਹਾ ਕਾਰਨ ਸਾਹਮਣੇ ਚਰਚਾ ਵਿੱਚ ਆਇਆ ਸੀ।
ਜੈਸਨ ਦਾ ਵਜ਼ਨ 298 ਕਿਲੋ ਹੈ। ਹਾਲ ਹੀ ਵਿੱਚ ਇਸਦੇ ਸਰੀਰ ਵਿੱਚ ਖੂਨ ਦੇ ਧੱਬੇ ਜੰਮ ਗਏ ਸਨ। ਇਸ ਕਾਰਨ ਜੈਸਨ ਦੀ ਜਾਨ ਜਜਾਣ ਦੀ ਨੌਬਤ ਆ ਗਈ ਸੀ। ਡਾਕਟਰਾਂ ਨੇ ਜੈਸਨ ਨੂੰ X-Ray ਕਰਵਾਉਣ ਦੀ ਸਲਾਹ ਦਿੱਤੀ। ਪਰ ਜਦੋਂ ਉਹ X-Ray ਕਰਵਾਉਣ ਗਿਆ ਤਾਂ ਇਸਦੇ ਵਜ਼ਨ ਨਾਲ ਮਸ਼ੀਨ ਹੀ ਟੁੱਟ ਗਈ। ਅਜਿਹੇ ਵਿੱਚ ਜੈਸਨ ਨੂੰ ਡਾਕਰਾਂ ਨੇ ਚਿੜੀਆ ਘਰ ਰੈਫਰ ਕਰ ਦਿੱਤਾ। ਜਿਸ ਮਸ਼ੀਨ ਵਿੱਚ ਜਾਨਵਰਾਂ ਦਾ X-Ray ਹੁੰਦਾ ਹੈ, ਉਸੇ ਵਿੱਚ ਜੈਸਨ ਨੂੰ ਐਗਜ਼ਾਮਿਨ ਕੀਤਾ ਗਿਆ। ਇਸ ਮਸ਼ੀਨ ਵਿੱਚ ਜ਼ੈਬਰਾ ਵਰਗੇ ਜਾਨਵਰਾਂ ਦਾ X-Ray ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ 33 ਸਾਲ ਦਾ ਜੈਸਨ ਉਸ ਸਮੇਂ ਚਰਚਾ ਵਿੱਚ ਆਇਆ ਸੀ, ਜਦੋਂ ਉਸਨੂੰ ਉਸਦੇ ਘਰ ਵਿੱਚੋਂ ਕ੍ਰੇਨ ਰਾਹੀਂ ਬਾਹਰ ਕੱਢਿਆ ਗਿਆ ਸੀ। ਉਸਨੂੰ ਕੱਢਣ ਲਈ 30 ਫਾਇਰਫਾਈਟਰ ਲਗਾਏ ਗਏ ਸਨ। ਬੀਤੇ ਕੁਝ ਸਮੇਂ ਵਿੱਚ ਜੈਸਨ ਦੀ ਤਬੀਅਤ ਠੀਕ ਨਹੀਂ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਉਸਦੇ ਸਰੀਰ ਵਿੱਚ ਖੂਨ ਦੇ ਧੱਬੇ ਜੰਮ ਰਹੇ ਹਨ। ਡਾਕਟਰਾਂ ਨੂੰ ਸ਼ੱਕ ਸੀ ਕਿ ਮੋਟਾਪੇ ਕਾਰਨ ਜੈਸਨ ਦੇ ਦਿਲ ‘ਤੇ ਅਸਰ ਪੈ ਰਿਹਾ ਹੈ। ਜਿਸ ਤੋਂ ਬਾਅਦ ਉਸਨੂੰ ਜਾਂਚ ਲਈ ਕਿਹਾ ਗਿਆ ਸੀ।





Comments