google-site-verification=ILda1dC6H-W6AIvmbNGGfu4HX55pqigU6f5bwsHOTeM
top of page

ਗੁਰੂਨਾਨਕ ਪੁਰਾ ਮੰਡਲ ਵੱਲੋਂ ਅੱਖਾਂ ਅਤੇ ਦੰਦਾਂ ਦਾ ਮੁਫਤ ਚੈਕਅੱਪ ਕਰਵਾਇਆ ਗਿਆ

  • bhagattanya93
  • Sep 28, 2023
  • 1 min read

ਲੁਧਿਆਣਾ 28 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ 'ਤੇ ਮਨਾਏ ਜਾ ਰਹੇ ਸੇਵਾ ਪੱਖਵਾੜੇ ਦੇ ਤਹਿਤ ਅੱਜ ਗੁਰੂ ਨਾਨਕਪੁਰਾ ਮੰਡਲ ਵੱਲੋਂ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ ਸ੍ਰੀ ਦਸਮੇਸ਼ ਪਿਤਾ ਗੁਰਦੁਆਰਾ ਸਾਹਿਬ ਚੰਦਰ ਨਗਰ, ਜ਼ਿਲ੍ਹਾ ਭਾਜਪਾ ਜਨਰਲ ਸਕੱਤਰ ਨਰਿੰਦਰ ਮੱਲੀ ਅਤੇ ਮੰਡਲ ਪ੍ਰਧਾਨ ਕੇਸ਼ਵ ਗੁਪਤਾ ਦੀ ਅਗੁਵਾਈ ਵਿੱਚ ਲਗਾਇਆ ਗਿਆ। ਕੈਂਪ ਵਿੱਚ ਏ.ਐਸ.ਜੀ.ਆਈ ਕੇਅਰ ਅਤੇ ਜਿੰਦਲ ਸਮਾਈਲ ਸੈਂਟਰ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀਆਂ ਅੱਖਾਂ ਅਤੇ ਦੰਦਾਂ ਦੀ ਜਾਂਚ ਕੀਤੀ ਗਈ।ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਭਾਜਪਾ ਪ੍ਰਦੇਸ਼ ਦੇ ਨਵ-ਨਿਯੁਕਤ ਜਨਰਲ ਸਕੱਤਰ ਅਨਿਲ ਸਰੀਨ , ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਦੇਸ਼ ਹਿੱਤ ਲਈ ਕੰਮ ਕੀਤਾ ਹੈ | ਇਸੇ ਸੋਚ ਨੂੰ ਮੁੱਖ ਰੱਖਦਿਆਂ ਅੱਜ ਸੇਵਾ ਪਖਵਾੜਾ ਤਹਿਤ ਭਾਜਪਾ ਵਰਕਰਾਂ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਉਹ ਲਾਭ ਉਠਾ ਸਕਣ।ਇਸ ਮੌਕੇ ਭਾਜਪਾ ਗੁਰੂ ਨਾਨਕ ਪੁਰਾ ਮੰਡਲ ਵਲੋ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਡਾ: ਕਨਿਕਾ ਜਿੰਦਲ, ਜ਼ਿਲ੍ਹਾ ਮੀਤ ਪ੍ਰਧਾਨ ਯਸ਼ਪਾਲ ਜਨੋਤਰਾ, ਮਨੀਸ਼ ਚੋਪੜਾ, ਸੁਮਨ ਵਰਮਾ, ਸਕੱਤਰ ਸੁਖਜੀਵ ਬੇਦੀ, ਸੀਨੀਅਰ ਭਾਜਪਾ ਆਗੂ ਰਮੇਸ਼ ਸ਼ਰਮਾ, ਮੋਹਿਤ ਸਿੱਕਾ ਬਬਲਾ, ਸੰਤੋਸ਼ ਅਰੋੜਾ ਆਦਿ ਹਾਜ਼ਰ ਸਨ।

Comentarios


Logo-LudhianaPlusColorChange_edited.png
bottom of page