google-site-verification=ILda1dC6H-W6AIvmbNGGfu4HX55pqigU6f5bwsHOTeM
top of page

ਭਾਰਤੀ ਅਰਬਪਤੀ ਹਰਪਾਲ ਰੰਧਾਵਾ ਤੇ ਉਹਨਾਂ ਦੇ ਪੁੱਤਰ ਭਿਆਨਕ ਜਹਾਜ਼ ਹਾਦਸੇ ਦੇ ਹੋਏ ਸ਼ਿਕਾਰ ,ਅਸਮਾਨ 'ਚ ਹੀ ਫਟਿਆ ਜਹਾਜ਼

  • Writer: Ludhiana Plus
    Ludhiana Plus
  • Oct 3, 2023
  • 1 min read

3 ਅਕਤੂਬਰ

ਜ਼ਿੰਬਾਬਵੇ ’ਚ ਇਕ ਹੀਰੇ ਦੀ ਖਾਣ ਕੋਲ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਕਾਰੋਬਾਰੀ ਅਰਬਪਤੀ ਹਰਪਾਲ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਪੁੱਤਰ ਅਮਰ ਕਬੀਰ ਸਿੰਘ ਰੰਧਾਵਾ ਸਣੇ ਛੇ ਜਣਿਆਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਉਨ੍ਹਾਂ ਦੇ ਪ੍ਰਾਈਵੇਟ ਜਹਾਜ਼ ਸੈਸਨਾ 206 ਵਿਚ ਤਕਨੀਕੀ ਖਰਾਬੀ ਆਉਣ ਕਾਰਨ ਵਾਪਰਿਆ ਹੈ। ਦੱਸਣਯੋਗ ਹੈ ਕਿ ਹਰਪਾਲ ਸਿੰਘ ਰੰਧਾਵਾ ਮਾਈਨਿੰਗ ਕੰਪਨੀ Rio Zim ‘ਰੀਓਜ਼ਿਮ’ ਦੇ ਮਾਲਕ ਸਨ। ਕੰਪਨੀ ਖਾਣਾਂ ’ਚੋਂ ਸੋਨਾ, ਕੋਲਾ, ਨਿੱਕਲ ਤੇ ਤਾਂਬਾ ਕੱਢਣ ਦਾ ਕੰਮ ਕਰਦੀ ਹੈ। ਰੰਧਾਵਾ 4 ਅਰਬ ਅਮਰੀਕੀ ਡਾਲਰ ਦੇ ਮੁੱਲ ਵਾਲੀ ਪ੍ਰਾਈਵੇਟ ਇਕੁਇਟੀ ਫਰਮ ‘ਜੀਈਐਮ ਹੋਲਡਿੰਗਜ਼’ ਦੇ ਵੀ ਬਾਨੀ ਸਨ।ਹਾਦਸਾ ਲਗਭਗ 3 ਤੋਂ 4 ਦਿਨ ਪਹਿਲਾ ਇਕ ਹੀਰੇ ਦੀ ਖਾਨ ਕੋਲ ਉਸ ਵੇਹਲੇ ਹੋਇਆ ਜਦ ਕਾਰੋਬਾਰੀ ਆਪਣੇ ਪੁੱਟ ਦੇ ਨਾਲ ਜਹਾਜ਼ ਦੇ ਵਿਚ ਮੌਜੂਦ ਸੀ। ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਪ੍ਰਾਈਵੇਟ ਜੈੱਟ ‘ਰੀਓਜ਼ਿਮ’ ਕੰਪਨੀ ਦਾ ਹੀ ਸੀ। ਇਸ ਨੇ ਹਰਾਰੇ ਤੋਂ ਮੁਰੋਵਾ ਹੀਰਾ ਖਾਣ ਲਈ ਉਡਾਣ ਭਰੀ ਸੀ। ਇਕ ਇੰਜਣ ਵਾਲਾ ਜਹਾਜ਼ ਖਾਣ ਦੇ ਨੇੜੇ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਖਾਣ ਵਿਚ ਰੀਓਜ਼ਿਮ ਕੰਪਨੀ ਦੀ ਹਿੱਸੇਦਾਰੀ ਸੀ। ਰਿਪੋਰਟਾਂ ਮੁਤਾਬਕ ਜਹਾਜ਼ ਵਿਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਹ ਹਵਾ ਵਿਚ ਹੀ ਫਟ ਗਿਆ ਤੇ ਖੇਤਾਂ ਵਿਚ ਡਿੱਗ ਗਿਆ। ਰੀਓਜ਼ਿਮ ਕੰਪਨੀ ਵਲੋਂ ਉਕਤ ਅਫਸੋਸਨਾਕ ਖਬਰ ਦੀ ਪੁਸ਼ਟੀ ਕੀਤੀ ਹੈ

ਇਸ ਖਬਰ ਦੇ ਆਉਣ ਮਗਰੋਂ ਉਹਨਾਂ ਦੀ ਕਮ੍ਪਨੀ ਤੇ ਪਰਿਵਾਰ ਵਿਚ ਇਸ ਵੇਹਲੇ ਸੋਗ ਦੀ ਲਹਿਰ ਹੈ ,ਕਾਰੋਬਾਰੀ ਦੇ ਵੱਲੋ ਕਈ ਸਾਲਾਂ ਪਹਿਲਾ ਕਮ ਦੇ ਸਿਲਸਿਲੇ ਦੇ ਵਿਚ ਵਿਦੇਸ਼ ਦਾ ਰੁੱਖ ਕੀਤਾ ਗਿਆ ਇਸ ਦੁਖਦਾਈ ਖਬਰ ਮਗਰੋਂ ਉਹਨਾਂ ਦੇ ਆਪਣਿਆਂ ਦੇ ਦਿਲ ਤੇ ਗਹਿਰੀ ਸੱਟ ਆਈ ਹੈ

Comentarios


Logo-LudhianaPlusColorChange_edited.png
bottom of page