'Mouni Roy' ਦਾ ਬਦਲਿਆ ਹੋਇਆ ਚਿਹਰਾ ਦੇਖ ਕੇ ਫੈਨਜ਼ ਨੇ ਕੀਤਾ ਉਸ ਨੂੰ ਟ੍ਰੋਲ
- bhagattanya93
- Mar 30
- 1 min read
30/03/2025

ਬਾਲੀਵੁੱਡ ਦੀ ਅਦਾਕਾਰਾ ਮੌਨੀ ਰਾਏ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨਾਲ ਲੋਕ ਇਹ ਅੰਦਾਜਾ ਲਗਾ ਰਹੇ ਹਨ ਕਿ ਅਦਾਕਾਰਾ ਨੇ ਫਿਰ ਤੋਂ ਸਰਜਰੀ ਕਰਵਾਈ ਹੈ। ਇੰਡਸਟਰੀ ਦੇ ਮਸ਼ਹੂਰ ਸੈਲੀਬ੍ਰਿਟੀਜ਼ ਵਿੱਚ ਮੌਨੀ ਰਾਏ ਨੇ ਆਪਣੀ ਇੱਕ ਵੱਖਰੀ ਜਗ੍ਹਾ ਬਣਾਈ ਹੈ। ਇਸ ਤੋਂ ਇਲਾਵਾ ਮੌਨੀ ਆਪਣੇ ਆਉਟਫਿਟਸ ਤੇ ਸਟਾਈਲ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ। ਹੁਣ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਮੌਨੀ ਗਾਉਨ ਪਾਇਆ ਹੋਇਆ ਹੈ, ਉਸ ਵਿੱਚ ਉਹ ਬੈਂਗਸ ਵਾਲੇ ਹੇਅਰਸਟਾਈਲ ਵਿੱਚ ਦਿਖਾਈ ਦੇ ਰਹੀ ਹੈ ਤੇ ਉਸ ਦਾ ਲੁੱਕ ਕਾਫੀ ਬਦਲਿਆ ਹੋਇਆ ਹੈ। ਇੱਕ ਪਾਸੇ ਜਿੱਥੇ ਕੁਝ ਲੋਕਾਂ ਨੂੰ ਉਸ ਦਾ ਇਹ ਸਟਾਈਲ ਬਹੁਤ ਪਸੰਦ ਆਇਆ, ਉੱਥੇ ਦੂਜੇ ਲੋਕਾਂ ਨੇ ਸਵਾਲ ਉਠਾਇਆ ਕਿ ਮੌਨੀ ਨੇ ਫਿਰ ਤੋਂ ਸਰਜਰੀ ਕਰਵਾਈ ਹੈ।
ਮੌਨੀ ਰਾਏ ਇਸ ਸਮੇਂ ਫਿਲਮ "ਦ ਭੂਤਨੀ" ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਹੈ। ਇਸ ਫਿਲਮ ਵਿੱਚ ਉਸ ਨਾਲ ਸੰਜੈ ਦੱਤ, ਸਨੀ ਸਿੰਘ, ਪਲਕ ਤਿਵਾਰੀ ਤੇ ਨਿਕ ਵੀ ਨਜ਼ਰ ਆਉਣਗੇ। ਇਹ ਇੱਕ ਹਾਰਰ ਕਾਮੇਡੀ ਫਿਲਮ ਹੈ ਜੋ 18 ਅਪ੍ਰੈਲ 2025 ਨੂੰ ਰਿਲੀਜ਼ ਹੋਵੇਗੀ।ਮੌਨੀ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ "ਕਿਉਂਕਿ ਸਾਸ ਵੀ ਕਭੀ ਬਹੂ ਥੀ" ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਹੋਰ ਸੀਰੀਅਲਾਂ ਵਿੱਚ ਆਈ ਪਰ ਉਸ ਨੂੰ ਸਭ ਤੋਂ ਵੱਧ ਪਾਪੂਲਰਟੀ ਏਕਤਾ ਕਪੂਰ ਦੇ ਸ਼ੋਅ "ਨਾਗਿਨ" ਤੋਂ ਮਿਲੀ।
Comentários