NHAI ਨੇ ਅਪਡੇਟ ਕੀਤੀ FASTag ਪ੍ਰੋਵਾਈਡਰ ਲਿਸਟ, Paytm Payments Bank ਹੋਇਆ ਬਾਹਰ; ਇਨ੍ਹਾਂ ਬੈਂਕਾਂ 'ਚ ਮਿਲੇਗੀ ਫਾਸਟੈਗ ਦੀ ਸਰਵਿਸ
- bhagattanya93
- Mar 13, 2024
- 1 min read
13/03/2024
ਭਾਰਤੀ ਰਿਜ਼ਰਵ ਬੈਂਕ (RBI) ਦੀ ਕਾਰਵਾਈ ਤੋਂ ਬਾਅਦ Paytm Payment Bank 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੇਟੀਐਮ ਪੇਮੈਂਟਸ ਬੈਂਕ (PPBL) ਦੇ ਬੈਨ ਤੋਂ ਬਾਅਦ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (NHAI) ਨੇ PPBL ਨੂੰ ਫਾਸਟੈਗ ਸੇਵਾ ਪ੍ਰਦਾਨ ਕਰਨ ਵਾਲੇ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ।
ਇਸ ਤੋਂ ਬਾਅਦ NHAI ਨੇ ਫਾਸਟੈਗ ਸਰਵਿਸ ਦੇਣ ਵਾਲੇ ਬੈਂਕਾਂ ਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੀ ਸੂਚੀ ਨੂੰ ਅਪਡੇਟ ਕੀਤਾ ਹੈ। ਜੇਕਰ ਤੁਸੀਂ ਵੀ Paytm Fastag ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਕੋਲ ਮੌਕਾ ਹੈ। ਤੁਸੀਂ ਫਾਸਟੈਗ ਨੂੰ ਪੋਰਟ ਜਾਂ ਡੀਐਕਟੀਵੇਟ ਕਰ ਸਕਦੇ ਹੋ।
ਆਓ ਜਾਣਦੇ ਹਾਂ ਕਿ NHI ਦੀ ਸੋਧੀ ਹੋਈ ਸੂਚੀ ਅਨੁਸਾਰ ਕਿਹੜੇ ਬੈਂਕਾਂ ਜਾਂ NBFCs ਦੀ ਫਾਸਟੈਗ ਸਰਵਿਸ ਉਪਲਬਧ ਹੈ।
ਇਨ੍ਹਾਂ ਬੈਂਕਾਂ 'ਚ ਮਿਲੇਗੀ ਫਾਸਟੈਗ ਸਰਵਿਸ
ਏਅਰਟੈੱਲ ਪੇਮੈਂਟਸ ਬੈਂਕ (Airtel Payment Bank)
ਐਕਸਿਸ ਬੈਂਕ ਲਿਮਟਿਡ (Axis Bank)
ਬੰਧਨ ਬੈਂਕ (Bandhan Bank)
ਬੈਂਕ ਆਫ ਬੜੌਦਾ (Bank of Baroda)
ਕੇਨਰਾ ਬੈਂਕ (Canara Bank)
ਐੱਚਡੀਐੱਫਸੀ ਬੈਂਕ (HDFC Bank)
ਆਈਸੀਆਈਸੀਆਈ ਬੈਂਕ (ICICI Bank)
ਆਈਡੀਐੱਫਸੀ ਫਸਟ ਬੈਂਕ (IDFC First Bank)
ਇੰਡਸਇੰਡ ਬੈਂਕ
ਕੋਟਕ ਮਹਿੰਦਰਾ ਬੈਂਕ (Kotak MahindraBank)
ਪੰਜਾਬ ਨੈਸ਼ਨਲ ਬੈਂਕ (Punjab National BanK0
ਭਾਰਤੀ ਸਟੇਟ ਬੈਂਕ (SBI)
ਯੈੱਸ ਬੈਂਕ (Yes Bank)
ਇਲਾਹਾਬਾਦ ਬੈਂਕ
ਏਯੂ ਸਮਾਲ ਫਾਈਨਾਂਸ ਬੈਂਕ
ਬੈਂਕ ਆਫ ਮਹਾਰਾਸ਼ਟਰ
ਇਕੁਇਟਾਸ ਸਮਾਲ ਫਾਈਨਾਂਸ ਬੈਂਕ
ਬੈਂਕ ਆਫ ਮਹਾਰਾਸ਼ਟਰ
ਸਿਟੀ ਯੂਨੀਅਨ ਬੈਂਕ ਲਿਮਟਿਡ
ਫੈਡਰਲ ਬੈਂਕ
ਫਿਨੋ ਪੇਮੈਂਟ ਬੈਂਕ
ਇੰਡੀਅਨ ਬੈਂਕ (INdian Bank)
ਇੰਡੀਅਨ ਓਵਰਸੀਜ਼ ਬੈਂਕ
ਕਰਨਾਟਕ ਬੈਂਕ
ਦੱਖਣੀ ਭਾਰਤੀ ਬੈਂਕ
ਸਿੰਡੀਕੇਟ ਬੈਂਕ
ਯੂਕੋ ਬੈਂਕ
ਇਨ੍ਹਾਂ ਬੈਂਕਾਂ ਤੇ NBFC ਸੰਸਥਾਵਾਂ ਤੋਂ ਇਲਾਵਾ ਫਾਸਟੈਗ ਸਰਵਿਸ ਕਈ ਹੋਰ ਬੈਂਕਾਂ ਵਿੱਚ ਵੀ ਉਪਲਬਧ ਹੈ।






Comments