ਅਕਾਲੀ ਆਗੂ ਦੇ ਪੀਏ ਦੇ ਕਤਲ ਦਾ ਮਾਮਲਾ ਹੱਲ, ਲੁਧਿਆਣਾ ਪੁਲਿਸ ਨੇ ਜੰਮੂ ਤੋਂ ਨੱਪਿਆ ਮੁਲਜ਼ਮ
- Ludhiana Plus
- Jul 14
- 1 min read
14/07/2025

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੈਂਬਰ ਪਾਰਲੀਮੈਂਟ ਜਗਦੇਵ ਸਿੰਘ ਤਲਵੰਡੀ ਦੇ ਸਾਬਕਾ ਪੀਏ ਕੁਲਦੀਪ ਸਿੰਘ (65) ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਹੱਲ ਕਰ ਲਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਜਲਦੀ ਹੀ ਪ੍ਰੈਸ ਕਾਨਫਰੰਸ ਕਰਨਗੇ ਪੁਲਿਸ ਸੂਤਰਾਂ ਦਾ ਕਹਿਣਾ ਹੈ ਮਰਨ ਵਾਲੇ ਵਿਅਕਤੀ ਦੇ ਨਜਾਇਜ਼ ਸਬੰਧ ਉਸਦੀ ਹੱਤਿਆ ਦਾ ਕਾਰਨ ਬਣੇ ਹਨ।

ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਕੇਸ ਦਾ ਮੁੱਖ ਮੁਲਜਮ ਜੰਮੂ ਇਲਾਕੇ ਵਿੱਚ ਲੁਕਿਆ ਹੋਇਆ ਸੀ। ਇਸ ਸਬੰਧੀ ਜਿਵੇਂ ਹੀ ਜੰਮੂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਲੁਧਿਆਣਾ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਤੋਂ ਬਾਅਦ ਲੁਧਿਆਣਾ ਪੁਲਿਸ ਤੁਰੰਤ ਜੰਮੂ ਰਵਾਨਾ ਕੀਤੀ ਗਈ । ਜੰਮੂ ਪੁਲਿਸ ਦੇ ਸਹਿਯੋਗ ਨਾਲ ਲੁਧਿਆਣਾ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਬੇਰਹਿਮੀ ਨਾਲ ਹੋਈ ਹੱਤਿਆ ਤੋਂ ਬਾਅਦ ਇਹ ਮਾਮਲਾ ਬਿਲਕੁਲ ਬਲਾਇੰਡ ਜਾਪ ਰਿਹਾ ਸੀ। ਲੁਧਿਆਣਾ ਪੁਲਿਸ ਨੇ ਜਾਂਚ ਅੱਗੇ ਵਧਾਈ ਅਤੇ ਇਸ ਕੇਸ ਵਿੱਚ ਮ੍ਰਿਤਕ ਕੁਲਦੀਪ ਸਿੰਘ ਦੇ ਰਿਸ਼ਤੇਦਾਰ ਇੰਦਰਪਾਲ ਸਿੰਘ ਨੂੰ ਨਾਮਜਦ ਕੀਤਾ । ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਇੰਦਰਪਾਲ ਨੇ ਹੀ ਵਾਰਦਾਤ ਵਿੱਚ ਵਰਤੀ ਗਈ ਟੈਕਸੀ ਕਿਰਾਏ ਤੇ ਲਈ ਸੀ।





Comments