Parineeti Chopra ਤੇ Raghav Chadha ਨੇ ਦਿੱਤੀ Good News ! ਸਾਂਝਾ ਕੀਤਾ ਦੋ ਪੈਰਾਂ ਵਾਲਾ ਕੇਕ
- bhagattanya93
- Aug 25
- 1 min read
25/08/2025

ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ ਇਕ ਸਾਂਝੀ ਪੋਸਟ ਰਾਹੀਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਦੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਤੇ ਮਜ਼ਾਕ ਕਰਨ ਤੋਂ ਤੁਰੰਤ ਬਾਅਦ ਆਇਆ ਹੈ ਕਿ ਉਹ ਜਲਦੀ ਹੀ 'ਖੁਸ਼ਖਬਰੀ' ਸਾਂਝੀ ਕਰਨਗੇ।
25 ਅਗਸਤ ਨੂੰ ਇੰਸਟਾਗ੍ਰਾਮ 'ਤੇ ਆਪਣੇ ਫਾਲੋਅਰਜ਼ ਤੇ ਸ਼ੁਭਚਿੰਤਕਾਂ ਨਾਲ ਇਹ ਖਬਰ ਸਾਂਝੀ ਕੀਤੀ ਹੈ। ਪਰਿਣੀਤੀ ਨੇ ਦੋ ਛੋਟੇ ਪੈਰਾਂ ਵਾਲਾ ਇੱਕ ਕੇਕ ਸ਼ੇਅਰ ਕੀਤਾ ਜਿਸ ਉੱਤੇ 1+1=3 ਲਿਖਿਆ ਹੈ। ਛੇਤੀ ਹੀ ਮਾਤਾ-ਪਿਤਾ ਬਣਨੇ ਵਾਲੇ ਇਸ ਜੋੜੇ ਨੇ ਹੱਥ ਨਾਲ ਹੱਥ ਮਿਲਾਉਂਦੇ ਹੋਏ ਇਕ ਪਿਆਰੀ ਜਿਹੀ ਵੀਡੀਓ ਵੀ ਸ਼ੇਅਰ ਕੀਤੀ, ਜਿਸ ਕੈਪਸ਼ਨ ਨੇ ਲਿਖਿਆ, "ਸਾਡੀ ਛੋਟੀ ਜਿਹੀ ਦੁਨੀਆ... ਆਪਣੇ ਰਾਹ 'ਤੇ ਹੈ। ਆਸ਼ੀਰਵਾਦ!'
ਪਰਿਣੀਤੀ ਤੇ ਰਾਘਵ ਨੇ ਸਤੰਬਰ 2023 'ਚ ਉਦੈਪੁਰ 'ਚ ਇਕ ਆਲੀਸ਼ਾਨ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਇਸ ਮੌਕੇ ਉਨ੍ਹਾਂ ਦਾ ਪਰਿਵਾਰ ਤੇ ਕਰੀਬੀ ਦੋਸਤ ਮੌਜੂਦ ਸਨ। ਪਰਿਣੀਤੀ ਚੋਪੜਾ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਚਮਕੀਲਾ 'ਚ ਦਿਖਾਈ ਦਿੱਤੀ ਸੀ। ਉਸਨੂੰ ਇਸ ਫਿਲਮ 'ਚ ਉਸਦੀ ਭੂਮਿਕਾ ਲਈ ਖੂਬ ਪਿਆਰ ਵੀ ਮਿਲਿਆ। ਲੇਡੀਜ਼ ਵਰਸਿਜ਼ ਰਿੱਕੀ ਬਹਿਲ, ਇਸ਼ਕਜ਼ਾਦੇ, ਸ਼ੁੱਧ ਦੇਸੀ ਰੋਮਾਂਸ ਅਤੇ ਸੰਦੀਪ ਔਰ ਪਿੰਕੀ ਫਰਾਰ 'ਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਸਨੂੰ ਪਛਾਣ ਦਿਵਾਈ ਹੈ।





Comments