ਰਾਘਵ ਚੱਢਾ ਤੇ ਪਰੀਨੀਤੀ ਚੋਪੜਾ ਦੇ ਵਿਆਹ ਦੀ ਤਾਰੀਕ ਤੇ ਥਾਂ ਹੋਈ ਜਨਤਕ, ਪੜ੍ਹੋ ਵੇਰਵਾ
- Ludhiana Plus
- Sep 6, 2023
- 1 min read
ਚੰਡੀਗੜ੍ਹ, 6 ਸਤੰਬਰ, 2023

ਪੰਜਾਬ ਦੇ ਐਮ ਪੀ ਰਾਘਵ ਚੱਢਾ ਤੇ ਬਾਲੀਵੁਡ ਦੀ ਸਿਤਾਰਾ ਪਰੀਨੀਤੀ ਚੋਪੜਾ ਦਾ ਵਿਆਹ 23 ਅਤੇ 24 ਸਤੰਬਰ ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਉਦੈਪੁਰ ਦੇ ਆਲੀਸ਼ਾਨ ਲੀਲਾ ਪੈਲੇਸ ਹੋਟਲ ਵਿੱਚ ਹੋਵੇਗਾ। ਇਸ ਵਿਆਹ ਵਿੱਚ ਬਾਲੀਵੁਡ ਤੇ ਰਾਜਨੀਤੀ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਮਹਿਮਾਨਾਂ ਵਾਸਤੇ ਉਦੈਵਿਲਾਸ ਹੋਟਲ ਬੁੱਕ ਕੀਤਾ ਗਿਆ ਹੈ। 23 ਸਤੰਬਰ ਨੂੰ ਮਹਿੰਦੀ, ਹਲਦੀ ਤੇ ਲੇਡੀ ਸੰਗੀਤ ਹੋਵੇਗਾ ਤੇ 24 ਸਤੰਬਰ ਨੂੰ ਵਿਆਹ ਹੋਵੇਗਾ। ਵਿਆਹ ਮਗਰੋਂ ਗੁਰੂਗ੍ਰਾਮ ਵਿੱਚ ਰਿਸੈਪਸ਼ਨ ਪਾਰਟੀ ਹੋਵੇਗੀ।



Comments