RBI ਨੇ Paytm Payment Bank 'ਤੇ ਲਾਈ ਰੋਕ, 29 ਫਰਵਰੀ ਤੋਂ ਬਾਅਦ ਨਹੀਂ ਮਿਲਣਗੀਆਂ ਇਹ ਸਰਵਿਸਿਜ਼
- bhagattanya93
- Feb 1, 2024
- 1 min read
01/02/2024
ਭਾਰਤੀ ਰਿਜ਼ਰਵ ਬੈਂਕ (RBI) ਨੇ Paytm 'ਤੇ ਸਖ਼ਤੀ ਦਿਖਾਉਂਦੇ ਹੋਏ ਵੱਡਾ ਫੈਸਲਾ ਲਿਆ ਹੈ। ਇਸ ਕਾਰਵਾਈ ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਦੀਆਂ ਕੁਝ ਸੇਵਾਵਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ, ਜਿਸ ਵਿਚ ਪੇਟੀਐਮ ਫਾਸਟੈਗ ਦਾ ਨਾਂ ਵੀ ਸ਼ਾਮਲ ਹੈ। FASTag ਇਕ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਸਿਸਟਮ ਹੈ। ਜੇਕਰ ਤੁਹਾਡੇ ਕੋਲ FASTag ਨਹੀਂ ਹੈ ਤਾਂ ਤੁਹਾਨੂੰ ਡਬਲ ਟੋਲ ਟੈਕਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ 29 ਫਰਵਰੀ ਤੋਂ ਬਾਅਦ Paytm FASTag ਦਾ ਕੀ ਹੋਵੇਗਾ?
ਬੁੱਧਵਾਰ ਨੂੰ RBI ਨੇ ਡਿਜੀਟਲ ਪੇਮੈਂਟ ਤੇ ਫਾਇਨਾਂਸ਼ੀਅਲ ਸਰਵਿਸ ਕੰਪਨੀ ਪੇਟੀਐਮ ਦੀ ਬੈਂਕਿੰਗ ਸ਼ਾਖਾ Paytm Payment Bank Ltd. 'ਤੇ ਨਵੇਂ ਗਾਹਕਾਂ ਨੂੰ ਜੋੜਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਕੀ ਹੈ RBI ਦਾ ਫੈਸਲਾ?
ਪੇਟੀਐਮ ਪੇਮੈਂਟ ਬੈਂਕ ਲਿਮਟਿਡ ਨਵੇਂ ਗਾਹਕਾਂ ਨੂੰ ਜੋੜਨ ਦੇ ਨਾਲ PPBL 29 ਫਰਵਰੀ 2024 ਤੋਂ ਬਾਅਦ ਕਿਸੇ ਵੀ ਯੂਜ਼ਰਜ਼ ਨੂੰ ਕਸਟਮਰ ਅਕਾਊਂਟ, ਵਾਲੇਟ ਤੇ ਫਾਸਟੈਗ 'ਚ ਜਮ੍ਹਾਂ/ਟੌਪ-ਅੱਪ ਸਵੀਕਾਰ ਨਹੀਂ ਕਰੇਗਾ।
Paytm SoundBox 'ਤੇ ਕੰਪਨੀ ਦੀ ਪੋਸਟ ਆਈ
ਬੰਦ ਨਹੀਂ ਹੋਵੇਗਾ Paytm , RBI ਫੈਸਲੇ ਨੂੰ ਸਮਝੋ
RBI ਨੇ Paytm ਦੀ PPBL ਬ੍ਰਾਂਚ ਦੀ ਸੇਵਾ 'ਤੇ ਕਾਰਵਾਈ ਕੀਤੀ ਹੈ ਜਿਸ ਤੋਂ ਬਾਅਦ ਮੌਜੂਦਾ ਯੂਜ਼ਰਜ਼ 1 ਮਾਰਚ ਜਾਂ ਇਸ ਤੋਂ ਬਾਅਦ ਪੇਟੀਐੱਮ ਵਾਲੇਟ 'ਚ ਪੈਸੇ ਜਮ੍ਹਾ ਨਹੀਂ ਕਰ ਸਕਣਗੇ, ਅਜਿਹੀ ਸਥਿਤੀ 'ਚ ਤੁਸੀਂ ਪੇਟੀਐੱਮ ਫਾਸਟੈਗ ਨੂੰ ਵੀ ਐਕਸੈਸ ਨਹੀਂ ਕਰ ਸਕੋਗੇ ਕਿਉਂਕਿ ਪੇਟੀਐਮ ਫਾਸਟੈਗ ਦਾ ਭੁਗਤਾਨ ਪੇਟੀਐਮ ਵਾਲੇਟ ਵੱਲੋਂ ਕੀਤਾ ਜਾਂਦਾ ਹੈ। ਇਹ ਇਸ ਵਿਚ ਜਮ੍ਹਾ ਪੈਸਿਆਂ ਤੋਂ ਕੀਤਾ ਜਾਂਦਾ ਹੈ। ਤੁਸੀਂ Paytm ਤੋਂ ਲੋਨ ਆਦਿ ਨਹੀਂ ਲੈ ਸਕੋਗੇ। ਹਾਲਾਂਕਿ, ਇਸ ਮਿਆਦ ਦੇ ਦੌਰਾਨ, UPI ਭੁਗਤਾਨ ਅਤੇ ਹੋਰ ਆਨਲਾਈਨ ਭੁਗਤਾਨ ਜਾਰੀ ਰਹਿਣਗੇ।







Comments