Tariff War: 'ਭਾਰਤ ਅਮਰੀਕੀ ਸ਼ਰਾਬ 'ਤੇ ਲਗਾਉਂਦੈ 150 ਫੀਸਦੀ ਟੈਰਿਫ' ਵ੍ਹਾਈਟ ਹਾਊਸ ਨੇ ਕਿਹਾ- ਇਹ ਮਦਦਗਾਰ ਨਹੀਂ
- Ludhiana Plus
- Mar 12
- 1 min read
12/03/2025

ਟਰੰਪ ਨੇ ਆਪਣੇ ਦੂਜੇ ਕਾਰਜਕਾਲ ਵਿਚ ਜੇਕਰ ਕਿਸੇ ਚੀਜ਼ 'ਤੇ ਸਭ ਤੋਂ ਵੱਧ ਧਿਆਨ ਦਿੱਤਾ ਹੈ ਤਾਂ ਉਹ ਟੈਰਿਫ ਹੈ। ਉਹ ਲਗਾਤਾਰ ਟੈਰਿਫ ਦੀ ਗੱਲ ਕਰਦੇ ਆਏ ਹਨ ਜਿਸ ਵਿਚ ਉਹ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਨਹੀਂ ਛੱਡਣਾ ਚਾਹੁੰਦੇ। ਇਸ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਸੰਯੁਕਤ ਰਾਜ ਅਮਰੀਕਾ 'ਤੇ ਵੱਖ-ਵੱਖ ਦੇਸ਼ਾਂ ਦੁਆਰਾ ਲਗਾਏ ਗਏ ਟੈਰਿਫਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਅਮਰੀਕੀ ਸ਼ਰਾਬ ਅਤੇ ਖੇਤੀਬਾੜੀ ਉਤਪਾਦਾਂ 'ਤੇ ਕਾਫੀ ਟੈਰਿਫ ਲਗਾਉਂਦਾ ਹੈ।
ਡੋਨਾਲਡ ਟਰੰਪ ਸੰਤੁਲਿਤ ਵਪਾਰਕ ਵਿਹਾਰ ਚਾਹੁੰਦੇ ਹਨ
ਉਨ੍ਹਾਂ ਕਿਹਾ ਕਿ ਭਾਰਤ ਅਮਰੀਕੀ ਸ਼ਰਾਬ 'ਤੇ 150 ਫੀਸਦੀ ਅਤੇ ਖੇਤੀਬਾੜੀ ਉਤਪਾਦਾਂ 'ਤੇ 100 ਫੀਸਦੀ ਟੈਰਿਫ ਲਗਾਉਂਦਾ ਹੈ ਜੋ ਸਾਡੇ ਲਈ ਸਹਾਇਕ ਨਹੀਂ ਹੈ। ਮੰਗਲਵਾਰ (ਸਥਾਨਕ ਸਮੇਂ ਅਨੁਸਾਰ) ਨੂੰ ਇਕ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਰਸਪਰਤਾ 'ਤੇ ਵਿਸ਼ਵਾਸ ਕਰਦੇ ਹਨ ਅਤੇ ਨਿਆਂਪੂਰਨ ਅਤੇ ਸੰਤੁਲਿਤ ਵਪਾਰਕ ਵਿਹਾਰ ਚਾਹੁੰਦੇ ਹਨ।
ਅਮਰੀਕਾ ਨੇ ਕੈਨੇਡਾ 'ਤੇ ਲਗਾਇਆ ਦੋਸ਼
ਇਸ ਦੇ ਨਾਲ ਹੀ ਪ੍ਰੈਸ ਸਕੱਤਰ ਨੇ ਕੈਨੇਡਾ 'ਤੇ ਆਪਣੇ ਟੈਰਿਫ ਦਰਾਂ ਨਾਲ "ਦਹਾਕਿਆਂ ਤੋਂ" ਅਮਰੀਕਾ ਅਤੇ ਅਮਰੀਕੀਆਂ ਨੂੰ "ਧੋਖਾ" ਦੇਣ ਦਾ ਵੀ ਦੋਸ਼ ਲਗਾਇਆ। ਲੈਵਿਟ ਨੇ ਕਿਹਾ ਕਿ ਕੈਨੇਡਾ ਦਹਾਕਿਆਂ ਤੋਂ ਸੰਯੁਕਤ ਰਾਜ ਅਮਰੀਕਾ ਅਤੇ ਮਿਹਨਤੀ ਅਮਰੀਕੀਆਂ ਨੂੰ ਲੁੱਟ ਰਿਹਾ ਹੈ। ਜੇ ਤੁਸੀਂ ਟੈਰਿਫ ਦੀਆਂ ਦਰਾਂ ਨੂੰ ਵੇਖੋ ਜੋ ਕੈਨੇਡੀਅਨ ਅਮਰੀਕੀ ਲੋਕਾਂ ਅਤੇ ਸਾਡੇ ਮਜ਼ਦੂਰਾਂ 'ਤੇ ਲਗਾ ਰਹੇ ਹਨ, ਤਾਂ ਇਹ ਕਾਫੀ ਵੱਧ ਹੈ।





Comments