UPI ਯੂਜ਼ਰਜ਼ ਧਿਆਨ ਦੇਣ ! 1 ਜਨਵਰੀ ਤੋਂ ਬਦਲ ਰਹੇ ਹਨ ਕਈ ਜ਼ਰੂਰੀ ਨਿਯਮ, ਤੁਹਾਡੇ 'ਤੇ ਵੀ ਪਵੇਗਾ ਅਸਰ
- Ludhiana Plus
- Dec 31, 2024
- 2 min read
31/12/2024

1 ਜਨਵਰੀ, 2025 ਤੋਂ UPI ਯੂਜ਼ਰਜ਼ ਲਈ ਬਹੁਤ ਕੁਝ ਬਦਲਣ ਵਾਲਾ ਹੈ। ਨਵੇਂ ਸਾਲ ਤੋਂ ਭਾਰਤੀ ਰਿਜ਼ਰਵ ਬੈਂਕ (RBI) ਯੂਪੀਆਈ ਲੈਣ-ਦੇਣ 'ਚ ਯੂਜ਼ਰਜ਼ ਦੀ ਸਹੂਲਤ ਨੂੰ ਵਧਾਉਣ ਲਈ ਕੁਝ ਨਿਯਮਾਂ 'ਚ ਬਦਲਾਅ ਕਰ ਰਿਹਾ ਹੈ, ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਪਹਿਲਾਂ ਨਾਲੋਂ ਵੱਧ ਪੈਸੇ ਭੇਜਣ ਦੀ ਇਜਾਜ਼ਤ ਮਿਲੇਗੀ। ਇਸ ਤੋਂ ਇਲਾਵਾ UPI 'ਚ ਕੁਝ ਹੋਰ ਜ਼ਰੂਰੀ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਆਓ ਜਾਣਦੇ ਹਾਂ ਨਵੇਂ ਸਾਲ 'ਚ ਲਾਗੂ ਹੋਣ ਵਾਲੇ ਨਵੇਂ UPI ਨਿਯਮਾਂ ਬਾਰੇ।
UPI123Pay ਦੀ ਵਧੀ ਲਿਮਟ
RBI ਨੇ UPI123Pay ਲਈ ਟ੍ਰਾਂਜੈਕਸ਼ਨ ਲਿਮਟ ਵਧਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਫੀਚਰ ਫੋਨ ਯੂਜ਼ਰਜ਼ ਲਈ ਤਿਆਰ ਕੀਤੀ ਗਈ ਸੇਵਾ ਹੈ। 1 ਜਨਵਰੀ 2025 ਤੋਂ ਯੂਜ਼ਰ UPI123Pay ਰਾਹੀਂ ਪ੍ਰਤੀ ਦਿਨ 10,000 ਰੁਪਏ ਤਕ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ। ਪਹਿਲਾਂ ਇਸ ਦੀ ਲਿਮਟ 5000 ਰੁਪਏ ਸੀ। UPI123Pay ਯੂਜ਼ਰਜ਼ ਨੂੰ ਜ਼ਿਆਦਾ ਪੈਸੇ ਭੇਜਣ ਦੀ ਸੁਵਿਧਾ ਮਿਲ ਗਈ ਹੈ।
ਪਰ, ਇਹ ਧਿਆਨ 'ਚ ਰੱਖਣ ਯੋਗ ਹੈ ਕਿ PhonePe, Paytm ਅਤੇ Google Pay ਵਰਗੀਆਂ ਸਮਾਰਟਫੋਨ ਐਪਸ ਲਈ ਲੈਣ-ਦੇਣ ਦੀ ਹੱਦ ਅਜੇ ਵੀ ਪਹਿਲਾਂ ਵਾਂਗ ਹੀ ਹੈ। ਯੂਜ਼ਰਜ਼ ਯੂਪੀਆਈ ਰਾਹੀਂ ਪ੍ਰਤੀ ਦਿਨ 1 ਲੱਖ ਰੁਪਏ ਤਕ ਦਾ ਲੈਣ-ਦੇਣ ਕਰ ਸਕਦੇ ਹਨ। ਹਾਲਾਂਕਿ, ਮੁਸ਼ਕਲ ਹਾਲਾਤ 'ਚ 5 ਲੱਖ ਰੁਪਏ ਤਕ ਦਾ ਭੁਗਤਾਨ ਕਰਨ ਦੀ ਸਹੂਲਤ ਵੀ ਹੈ। ਖਾਸ ਕਰਕੇ ਕਾਲਜ ਦੀ ਫੀਸ ਅਤੇ ਹਸਪਤਾਲ ਵਿੱਚ।
UPI ਸਰਕਲ
UPI ਸਰਕਲ ਫੀਚਰ 2024 'ਚ ਲਾਂਚ ਹੋਇਆ ਹੈ ਤੇ ਅਗਲੇ ਸਾਲ ਤੋਂ ਸਾਰੇ UPI ਸਪੋਰਟਿਡ ਪਲੇਟਫਾਰਮਾਂ 'ਤੇ ਲਾਗੂ ਹੋ ਜਾਵੇਗਾ। ਮੌਜੂਦਾ ਸਮੇਂ BHIM ਐਪ ਦੇ ਯੂਜ਼ਰ UPI ਸਰਕਲ ਦਾ ਲਾਭ ਲੈ ਸਕਦੇ ਹਨ। ਇਸ 'ਚ ਯੂਜ਼ਰ ਨੂੰ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਮਿਲਦੀ ਹੈ। ਜਿਸ ਕਾਰਨ ਦੂਜੇ ਯੂਜ਼ਰ ਬਿਨਾਂ ਬੈਂਕ ਖਾਤੇ ਦੇ ਭੁਗਤਾਨ ਕਰ ਸਕਦੇ ਹਨ। ਇਸ ਵਿਚ ਪ੍ਰਾਇਮਰੀ ਯੂਜ਼ਰ ਨੂੰ ਇੱਕ ਲਿਮਟ ਨਿਰਧਾਰਤ ਕਰਨੀ ਹੁੰਦੀ ਹੈ ਕਿ ਉਹ ਦੂਜੇ ਯੂਜ਼ਰਜ਼ ਨੂੰ ਕਿੰਨਾ ਪੈਸਾ ਖਰਚ ਕਰਨ ਦੀ ਇਜਾਜ਼ਤ ਦੇ ਰਿਹਾ ਹੈ।
UPI ਸਰਕਲ ਫੀਚਰ ਦੋ ਵਿਕਲਪਾਂ ਨਾਲ ਕੰਮ ਕਰੇਗਾ - ਫੁੱਲ ਡੈਲੀਗੇਸ਼ਨ ਤੇ ਅੰਸ਼ਕ ਡੈਲੀਗੇਸ਼ਨ।
ਫੁੱਲ ਡੈਲੀਗੇਸ਼ਨ - ਫੁੱਲ ਡੈਲੀਗੇਸ਼ਨ ਵਿਕਲਪ ਦੇ ਨਾਲ ਸੈਕੰਡਰੀ ਯੂਜ਼ਰ ਨੂੰ ਇਕ ਤੈਅ ਲੀਮਟ ਦੇ ਨਾਲ ਲੈਣ-ਦੇਣ ਦੀ ਸ਼ੁਰੂਆਤ ਤੋਂ ਲੈ ਕੇ ਪੂਰਾ ਕਰਨ ਤਕ ਦੀ ਇਜਾਜ਼ਤ ਮਿਲੇਗੀ।
ਅੰਸ਼ਕ ਡੈਲੀਗੇਸ਼ਨ - ਅੰਸ਼ਕ ਡੈਲੀਗੇਸ਼ਨ ਆਪਸ਼ਨ ਦੇ ਨਾਲ ਸੈਕੰਡਰੀ ਯੂਜ਼ਰ ਕਿਸੇ ਟ੍ਰਾਂਜ਼ੈਕਸ਼ਨ ਨੂੰ ਸਿਰਫ਼ ਸ਼ੁਰੂ ਕਰ ਸਕੇਗਾ। ਟ੍ਰਾਂਜ਼ੈਕਸ਼ਨ ਨੂੰ ਪੂਰਾ ਪ੍ਰਾਇਮਰੀ ਯੂਜ਼ਰ ਹੀ ਕਰੇਗਾ, ਜਿਸ ਲਈ ਉਹ ਯੂਪੀਆਈ ਪਿਨ ਦਾ ਇਸਤੇਮਾਲ ਕਰੇਗਾ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦਾ ਕਹਿਣਾ ਹੈ ਕਿ ਇਸ ਦੇ ਲਈ ਮੈਂਬਰਾਂ ਨੂੰ ਕੁਝ ਨਿਯਮਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੋਵੇਗਾ-
ਇਕ ਪ੍ਰਾਇਮਰੀ ਯੂਜ਼ਰ ਵੱਧ ਤੋਂ ਵੱਧ 5 ਯੂਜ਼ਰਜ਼ ਨੂੰ ਸੈਕੰਡਰੀ ਯੂਜ਼ਰ ਵਜੋਂ ਜੋੜਨ ਦੇ ਯੋਗ ਹੋਵੇਗਾ।
ਹਰੇਕ ਟ੍ਰਾਂਜ਼ੈਕਸ਼ਨ ਲਈ 5000 ਰੁਪਏ ਦੀ ਲਿਮਟ ਹੋਵੇਗੀ। ਇਹ ਲਿਮਟ ਮਹੀਨਾਵਾਰ 15000 ਰੁਪਏ ਤਕ ਹੋਵੇਗੀ।
UPI ਐਪਸ ਵਾਲੇ ਸੈਕੰਡਰੀ ਯੂਜ਼ਰਜ਼ ਲਈ ਪਾਸਕੋਡ ਤੇ ਬਾਇਓਮੈਟ੍ਰਿਕਸ ਦੇ ਗਿਆਨ ਦੀ ਲੋੜ ਪਵੇਗੀ।
UPI ਦੇ ਨਵੇਂ ਅੰਕੜੇ
ਇਸ ਦੌਰਾਨ ਵਿੱਤ ਮੰਤਰਾਲੇ ਨੇ ਹਾਲ ਹੀ 'ਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) 'ਤੇ ਨਵਾਂ ਡੇਟਾ ਜਾਰੀ ਕੀਤਾ ਹੈ, ਜੋ ਇਸ ਸਾਲ ਜਨਵਰੀ ਤੋਂ ਨਵੰਬਰ ਤੱਕ ਧਿਆਨ ਦੇਣ ਯੋਗ ਹੈ।





Comments