Vi ਨੇ ਕੀਤਾ ਕਮਾਲ ! ਬਿਨਾ ਨੈੱਟਵਰਕ ਵੀ ਯੂਜ਼ਰਜ਼ ਕਰ ਸਕਣਗੇ ਵੀਡੀਓ ਤੇ ਆਡੀਓ ਕਾਲ
- bhagattanya93
- Jun 19
- 2 min read
19/06/2025

ਪਿਛਲੇ ਕੁਝ ਸਮੇਂ ਤੋਂ ਦੇਸ਼ ਵਿਚ ਸੈਟੇਲਾਈਟ ਇੰਟਰਨੈੱਟ ਨੂੰ ਲੈ ਕੇ ਇਕ ਤੋਂ ਬਾਅਦ ਇਕ ਅਪਡੇਟ ਆ ਰਹੇ ਹਨ। ਹਾਲੀਆ ਅਪਡੇਟ 'ਚ ਦੱਸਿਆ ਗਿਆ ਸੀ ਕਿ ਦੇਸ਼ ਭਰ ਵਿਚ ਬਹੁਤ ਜਲਦੀ ਸੈਟੇਲਾਈਟ ਇੰਟਰਨੈੱਟ ਸਰਵਿਸ ਸ਼ੁਰੂ ਹੋ ਸਕਦੀ ਹੈ, ਪਰ ਇਸ ਦੌਰਾਨ VI ਨੇ ਮੋਬਾਈਲ ਨੈੱਟਵਰਕ ਨੂੰ ਬਿਹਤਰ ਬਣਾਉਣ ਦੀ ਦਿਸ਼ਾ 'ਚ ਵੱਡਾ ਕਦਮ ਚੁੱਕਿਆ ਹੈ। ਦਰਅਸਲ, ਕੰਪਨੀ ਨੇ ਅਮਰੀਕੀ ਸੈਟੇਲਾਈਟ ਕਮਿਊਨੀਕੇਸ਼ਨ ਕੰਪਨੀ AST Space Mobile ਨਾਲ ਭਾਈਵਾਲੀ ਦਾ ਐਲਾਨ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ, ਉਨ੍ਹਾਂ ਨੂੰ ਦੱਸ ਦਈਏ ਕਿ AST Space Mobile ਉਹੀ ਕੰਪਨੀ ਹੈ ਜੋ ਐਲਨ ਮਸਕ ਦੀ SpaceX ਵਾਂਗ ਸਿੱਧੇ ਮੋਬਾਈਲ ਫੋਨ 'ਤੇ ਸੈਟੇਲਾਈਟ ਰਾਹੀਂ ਨੈੱਟਵਰਕ ਮੁਹੱਈਆ ਕਰਵਾਉਣ ਦੀ ਤਕਨੀਕ 'ਤੇ ਕੰਮ ਕਰ ਰਹੀ ਹੈ। ਇਸ ਦਾ ਮਤਲਬ ਹੈ ਕਿ ਹੁਣ VI ਯੂਜ਼ਰਜ਼ ਨੂੰ ਇਸ ਦਾ ਫਾਇਦਾ ਹੋਣ ਵਾਲਾ ਹੈ। ਚਲੋ, ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
ਬਿਨਾਂ ਨੈੱਟਵਰਕ ਦੇ ਹੋਵੇਗੀ ਕਾਲ
ਇਹ ਟੈਕਨੋਲੋਜੀ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਲਈ ਯੂਜ਼ਰਜ਼ ਨੂੰ ਕਿਸੇ ਖਾਸ ਡਿਵਾਈਸ, ਹਾਰਡਵੇਅਰ ਜਾਂ ਸਾਫਟਵੇਅਰ ਦੀ ਲੋੜ ਨਹੀਂ ਹੈ। ਰੈਗੂਲਰ ਸਮਾਰਟਫੋਨ ਨਾਲ ਹੀ ਤੁਸੀਂ ਵਾਇਸ ਕਾਲ, ਵੀਡੀਓ ਕਾਲ ਤੇ ਇੰਟਰਨੈੱਟ ਦਾ ਇਸਤੇਮਾਲ ਕਰ ਸਕੋਗੇ। ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਨੈੱਟਵਰਕ ਸਿਗਨਲ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਤੁਸੀਂ ਬਿਨਾਂ ਨੈੱਟਵਰਕ ਦੇ ਵੀਡੀਓ ਤੇ ਆਡੀਓ ਕਾਲ ਕਰ ਸਕੋਗੇ। ਉੱਥੇ ਹੀ, ਇਸ ਨਾਲ ਉਨ੍ਹਾਂ ਯੂਜ਼ਰਜ਼ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਜਿੱਥੇ ਨੈੱਟਵਰਕ ਨਹੀਂ ਹੈ ਜਾਂ ਖ਼ਰਾਬ ਨੈੱਟਵਰਕ ਸਹੂਲਤ ਹੈ।
ਟੈਸਟਿੰਗ 'ਚ ਮਿਲੀ ਸਫਲਤਾ
AST Space Mobile ਨੇ ਪਹਿਲਾਂ ਹੀ ਪੁਲਾੜ ਤੋਂ ਸਿੱਧੇ ਵੌਇਸ ਤੇ ਵੀਡੀਓ ਕਾਲ ਕਰਨ ਦੀ ਇਸ ਤਕਨਾਲੋਜੀ ਦੀ ਟੈਸਟਿੰਗ 'ਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਟੈਸਟਿੰਗ ਦੌਰਾਨ ਕਿਸੇ ਖਾਸ ਮੋਬਾਈਲ ਫੋਨ ਦੀ ਵਰਤੋਂ ਨਹੀਂ ਕੀਤੀ ਗਈ, ਸਗੋਂ ਰੈਗੂਲਰ ਫੋਨ ਕਾਲ ਕੀਤੀ ਗਈ। ਯਾਦ ਰਹੇ ਕਿ ਜੂਨ 2023 'ਚ ਕੰਪਨੀ ਨੇ ਸੈਟੇਲਾਈਟ ਇੰਟਰਨੈਟ ਸੇਵਾ ਰਾਹੀਂ 10 Mbps ਤੋਂ ਵੱਧ ਦੀ 4G ਡਾਊਨਲੋਡ ਸਪੀਡ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਸਤੰਬਰ 2023 ਵਿਚ ਪਹਿਲੀ ਵਾਰ 5G ਵੌਇਸ ਕਾਲ ਦੀ ਟੈਸਟਿੰਗ ਵੀ ਕੀਤੀ ਗਈ।
Vi ਦੀ ਸੈਟੇਲਾਈਟ ਸਰਵਿਸ ਕਦੋਂ ਹੋਵੇਗੀ ਲਾਂਚ?
Vi ਨੇ ਹਾਲੇ ਤਕ ਆਪਣੀ ਸੈਟੇਲਾਈਟ ਸਰਵਿਸ ਦੀ ਲਾਂਚਿੰਗ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਕੰਪਨੀ ਨੇ ਦੱਸਿਆ ਹੈ ਕਿ ਜਲਦੀ ਹੀ ਇਸ ਦਾ ਐਲਾਨ ਕੀਤਾ ਜਾਵੇਗਾ। ਦੂਜੇ ਪਾਸੇ, ਭਾਰਤ ਵਿਚ ਐਲਨ ਮਸਕ ਦੀ ਕੰਪਨੀ SpaceX ਵੀ ਆਪਣੀ Starlink ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰਨ ਲਈ ਤਿਆਰੀ ਕਰ ਰਹੀ ਹੈ। ਇਸ ਲਈ, ਕੰਪਨੀ Jio ਅਤੇ Airtel ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।





Comments