Vikas Divyakirti ਨੂੰ ਕੋਰਟ ਦਾ ਸਮਨ, ਇਕ ਵੀਡੀਓ ਨੇ ਵਧੀਆਂ ਉਨ੍ਹਾਂ ਦੀਆਂ ਮੁਸ਼ਕਲਾਂ, 22 ਜੁਲਾਈ ਨੂੰ ਹੋਣਗੇ ਪੇਸ਼
- bhagattanya93
- 3 hours ago
- 1 min read
18/07/2025

Drishti IAS ਕੋਚਿੰਗ ਦੇ ਸੰਸਥਾਪਕ ਵਿਕਾਸ ਦਿਵਿਆਕੀਰਤੀ ਆਪਣੀ ਇਕ ਵੀਡੀਓ ਨੂੰ ਲੈ ਕੇ ਚਰਚਾ 'ਚ ਹਨ। ਇਕ ਪੁਰਾਣੀ ਵੀਡੀਓ 'ਚ ਨਿਆਂਪਾਲਿਕਾ ਨਾਲ ਜੁੜੀਆਂ ਕਥਿਤ ਟਿੱਪਣੀਆਂ ਕਾਰਨ ਅਜਮੇਰ ਦੇ ਇਕ ਵਕੀਲ ਨੇ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕੀਤੀ ਸੀ। ਇਸ ਸ਼ਿਕਾਇਤ 'ਤੇ ਅਜਮੇਰ ਦੀ ਇਕ ਸਥਾਨਕ ਅਦਾਲਤ ਨੇ ਨੋਟਿਸ ਲੈਂਦਿਆਂ ਦਿਵਿਆਕੀਰਤੀ ਨੂੰ ਸਮਨ ਜਾਰੀ ਕੀਤਾ ਸੀ।

ਵੀਡੀਓ 'ਚ ਕੀ ਸੀ?
ਇਸ ਵੀਡੀਓ 'ਚ ਨਿਆਂਪਾਲਿਕਾ ਤੇ ਕਾਨੂੰਨੀ ਪ੍ਰਣਾਲੀ ਬਾਰੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਸਨ, ਜੋ ਕਥਿਤ ਤੌਰ 'ਤੇ ਇਤਰਾਜ਼ਯੋਗ ਮੰਨੀਆਂ ਗਈਆਂ। ਇਸ ਮਾਮਲੇ ਨੂੰ ਲੈ ਕੇ ਅਜਮੇਰ ਦੀ ਇਕ ਹੇਠਲੀ ਅਦਾਲਤ 'ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਅਦਾਲਤ ਨੇ ਇਸ 'ਤੇ ਨੋਟਿਸ ਲੈਂਦਿਆਂ ਡਾ. ਵਿਕਾਸ ਦਿਵਿਆਕੀਰਤੀ ਨੂੰ 22 ਜੁਲਾਈ ਨੂੰ ਕੋਰਟ 'ਚ ਪੇਸ਼ ਹੋਣ ਦਾ ਸਮਨ ਭੇਜਿਆ ਹੈ। ਹੁਣ ਉਨ੍ਹਾਂ ਨੇ ਇਸ ਫੈਸਲੇ ਖ਼ਿਲਾਫ਼ ਰਾਜਸਥਾਨ ਹਾਈ ਕੋਰਟ 'ਚ ਪਟੀਸ਼ਨ ਦਰਜ ਕੀਤੀ ਹੈ।

21 ਨੂੰ ਪਟੀਸ਼ਨ 'ਤੇ ਹੋਵੇਗੀ ਸੁਣਵਾਈ
ਵਿਕਾਸ ਦਿਵਿਆਕੀਰਤੀ ਨੇ ਪਟੀਸ਼ਨ ਦਰਜ ਕਰ ਕੇ ਮਾਣਹਾਨੀ ਕੇਸ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਪਟੀਸ਼ਨ 'ਤੇ 21 ਜੁਲਾਈ ਨੂੰ ਸੁਣਵਾਈ ਹੋਵੇਗੀ ਤੇ ਇਹ ਸੁਣਵਾਈ ਜੱਜ ਸਮੀਰ ਜੈਨ ਦੀ ਬੈਂਚ 'ਚ ਹੋਵੇਗੀ। ਜਾਣਕਾਰੀ ਦੇ ਤੌਰ 'ਤੇ, ਰਾਜਸਥਾਨ ਦੀ ਇਕ ਅਦਾਲਤ ਨੇ ਕਿਹਾ ਹੈ ਕਿ ਵੀਡੀਓ ਵਿਚ ਵਿਕਾਸ ਦਿਵਿਆਕੀਰਤੀ ਨੇ ‘ਜਾਣਬੁਝ ਕੇ ਲੋਕਪ੍ਰਿਅਤਾ ਹਾਸਲ ਕਰਨ ਦੇ ਇਰਾਦੇ ਨਾਲ’ ਨਿਆਂਪਾਲਿਕਾ ਖ਼ਿਲਾਫ਼ ‘ਗਲਤ ਭਾਸ਼ਾ’ ਦਾ ਇਸਤੇਮਾਲ ਕੀਤਾ ਹੈ।
Comments