google-site-verification=ILda1dC6H-W6AIvmbNGGfu4HX55pqigU6f5bwsHOTeM
top of page

ਅਰਬਾਜ਼ ਦੇ ਵਿਆਹ 'ਚ ਬੇਟੇ ਅਰਹਾਨ ਨੇ ਵਿਖਾਇਆ ਆਪਣਾ ਇਹ ਟੇਲੈਂਟ, ਤੁਸੀਂ ਵੀ ਹੁਣ ਤੱਕ ਰਹੇ ਹੋ ਇਸ ਤੋਂ ਅਣਜਾਣ

  • bhagattanya93
  • Dec 26, 2023
  • 2 min read

26/12/2023

ree

ਸਲਮਾਨ ਖਾਨ ਦੇ ਛੋਟੇ ਭਰਾ ਅਰਬਾਜ਼ ਖਾਨ ਹਾਲ ਹੀ ਵਿੱਚ ਦੂਜੀ ਵਾਰ ਵਿਆਹ ਦੇ ਬੰਧਨ 'ਚ ਬੱਝੇ। ਉਨ੍ਹਾਂ ਨੇ ਬੀਤੀ ਰਾਤ ਅਰਪਿਤਾ ਖਾਨ ਅਤੇ ਆਯੂਸ਼ ਸ਼ਰਮਾ ਦੇ ਘਰ ਮੇਕਅਪ ਆਰਟਿਸਟ ਸ਼ੂਰਾ ਖਾਨ ਨਾਲ ਧੂਮਧਾਮ ਨਾਲ ਨਿਕਾਹ ਕੀਤਾ।

ਇਸ ਦੌਰਾਨ ਅਰਬਾਜ਼ ਖਾਨ ਜਿੱਥੇ ਸਫ਼ੈਦ ਸ਼ੇਰਵਾਨੀ 'ਚ ਦਿਸੇ, ਉੱਥੇ ਪਿੰਕ ਰੰਗ ਦੇ ਲਹਿੰਗੇ ਅਤੇ ਚੋਲੀ 'ਚ ਸ਼ੂਰਾ ਵੀ ਖ਼ੂਬਸੂਰਤ ਲੱਗ ਰਹੀ ਸੀ। ਸਲਮਾਨ ਖਾਨ ਦੇ ਭਾਬੀਜਾਨ ਦੇ ਨਾਲ ਡਾਂਸ ਕਰਨ ਤੋਂ ਲੈ ਕੇ ਅਰਹਾਨ ਅਤੇ ਸ਼ੂਰ ਵਿਚਾਲੇ ਦੀ ਬਾਂਡਿੰਗ ਦੀ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।

ਹਾਲਾਂਕਿ, ਹੁਣ ਇਸ ਦੌਰਾਨ ਹੀ ਅਰਬਾਜ਼ ਖਾਨ ਦੀ ਸ਼ਾਦੀ ਤੋਂ ਬੇਟੇ ਅਰਹਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਫੈਨਸ ਵੀ ਹੈਰਾਨ ਰਹਿ ਗਏ ਹਨ।


ਮਲਾਇਕਾ, ਅਰਬਾਜ਼ ਦੇ ਬੇਟੇ ਨੇ ਪਿਤਾ ਦੇ ਦੂਜੇ ਵਿਆਹ 'ਚ ਦਿਖਾਇਆ ਇਹ ਟੇਲੈਂਟ

ਸਲਮਾਨ ਖਾਨ ਦੇ ਭਤੀਜੇ ਅਰਹਾਨਖਾਨ ਖੁਦ ਨੂੰ ਮੀਡੀਆ ਲਾਈਮਲਾਈਟ ਤੋਂ ਦੂਰ ਰੱਖਣਾ ਹੀ ਪਸੰਦ ਕਰਦੇ ਹਨ। ਉਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਮੀਡੀਆ 'ਚ ਸਾਹਮਣੇ ਨਹੀਂ ਆਉਂਦੀ। ਪਰ ਹਾਲ ਹੀ ਵਿੱਚ ਉਨ੍ਹਾਂ ਦਾ ਇਕ ਛੁਪਿਆ ਹੋਇਆ ਟੇਲੈਂਟ ਪਿਤਾ ਅਰਬਜ਼ ਖਾਨ ਦੇ ਦੂਜੇ ਵਿਆਹ 'ਚ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਆਪਣੇ ਪਿਤਾ ਦੇ ਦੂਜੇ ਵਿਆਹ 'ਚ ਬੇਟੇ ਅਰਹਾਨ ਖਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਮੰਚ 'ਤੇ ਖੜ੍ਹੇ ਹੋਏ ਹਨ ਅਤੇ ਉਨ੍ਹਾਂ ਨੇ ਹੱਥਾਂ 'ਚ ਗਿਟਾਰ ਲਿਆ ਹੋਇਆ ਹੈ।

ਅੱਖਾਂ ਬੰਦ ਕਰ ਕੇ ਅਰਹਾਨ ਗਿਟਾਰ ਵਜਾ ਰਹੇ ਹਨ। ਉਹ ਇੰਨਾ ਵਧੀਆ ਗਿਟਾਰ ਵਜਾਉਂਦੇ ਹਨ, ਇਸ ਨੂੰ ਵੇਖ ਕੇ ਫੈਨਸ ਵੀ ਕਾਫ਼ੀ ਹੈਰਾਨ ਹਨ ਅਤੇ ਮਲਾਇਕਾ ਦੇ ਬੇਟੇ ਦੀ ਤਾਰੀਫ਼ ਕਰਦੇ ਹੋਏ ਨਹੀਂ ਥੱਕ ਰਹੇ। ਇੰਟਰਨੈਟ 'ਤੇ ਵਾਇਰ ਹੋ ਰਹੀ ਇਸ ਵੀਡੀਓ 'ਚ ਅਰਬਾਜ਼ ਖਾਨ ਬੇਟੇ ਅਰਹਾਨ ਦੇ ਇਨ੍ਹਾਂ ਖੂਬਸੂਰਤ ਪਲ਼ਾਂ ਨੂੰ ਆਪਣੇ ਕੈਮਰ 'ਚ ਕੈਪਚਰ ਕਰਦੇ ਹੋਏ ਨਜ਼ਰ ਆ ਰਹੇ ਹਨ।https://www.instagram.com/reel/C1RG6yUtNwE/?utm_source=ig_embed&ig_rid=91b5896a-7ce9-41a2-90a9-3f61c028a052


ਅਰਬਾਜ਼ ਦੀ ਪਤਨੀ ਨਾਲ ਵੀ ਦਿਸੀ ਅਰਹਾਨ ਦੀ ਚੰਗੀ ਬਾਂਡਿੰਗ

ਮਲਾਇਕਾ ਅਰੋੜਾ ਖਾਨ ਨੇ ਤਾਂ ਆਪਣੇ ਸਾਬਕਾ ਪਤੀ ਦੀ ਸੈਕਿੰਡ ਵੈਡਿੰਗ ਤੋਂ ਖ਼ੁਦ ਨੂੰ ਬਿਲਕੁਲ ਦੂਰ ਰੱਖਿਆ, ਪਰ ਹਾਲ ਹੀ ਵਿੱਚ ਅਰਬਾਜ਼ ਅਤੇ ਸ਼ੂਰਾ ਦੇ ਨਿਕਾਹ ਤੋਂ ਬਾਅਦ ਹੋਈ ਪਾਰਟੀ 'ਚ ਅਦਾਕਾਰ ਦੇ ਬੇਟੇ ਨਾਲ ਉਨ੍ਹਾਂ ਦੀ ਬਾਂਡਿੰਗ ਸਾਫ਼ ਤੌਰ 'ਤੇ ਦੇਜੀ ਜਾ ਸਕਦੀ ਹੈ।

ਕੇਕ ਕੱਟਣ ਤੋਂ ਬਾਅਦ ਜਿੱਥੇ ਸ਼ੂਰਾ ਨੇ ਅਰਹਾਨ ਨੂੰ ਖ਼ੁਦ ਆਪਣੇ ਹੱਥੀਂ ਕੇਕ ਖਵਾਇਆ, ਤਾਂ ਉੱਥੇ ਦੂਜੇ ਪਾਸੇ ਜਦੋਂ ਅਰਬਾਜ਼ ਗਾਣਾ ਗਾ ਰਹੇ ਸਨ, ਅਰਹਾਨ ਖਾਨ ਨੇ ਵੀ ਉਨ੍ਹਾਂ ਨੂੰ ਜੁਆਇਨ ਕੀਤਾ। ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਤੋਂ ਤਲਾਕ ਦੇ ਛੇ ਸਾਲ ਬਾਅਦ ਅਰਬਾਜ਼ ਨੇ ਨਿਕਾਹ ਕੀਤਾ ਹੈ।

Comments


Logo-LudhianaPlusColorChange_edited.png
bottom of page