ਐਨੀਮਲ ਦੀ ਰਫ਼ਤਾਰ ’ਤੇ ਬ੍ਰੇਕ ਲਗਾਉਣਾ ਮੁਸ਼ਕਿਲ, ਫਿਲਮ ਨੇ ਪਾਰ ਕੀਤਾ 750 ਕਰੋੜ ਦਾ ਅੰਕੜਾ
- bhagattanya93
- Dec 14, 2023
- 1 min read
14/12/2023
ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਦਾ ਬਾਕਸ ਆਫਿਸ 'ਤੇ ਧਮਾਲ ਜਾਰੀ ਹੈ। ਇਹ ਫਿਲਮ ਇਕ ਤੋਂ ਬਾਅਦ ਇਕ ਸ਼ਾਨਦਾਰ ਕਮਾਈ ਕਰਦੇ ਹੋਏ ਕਈ ਫਿਲਮਾਂ ਦੇ ਰਿਕਾਰਡ ਤੋੜ ਰਹੀ ਹੈ। ਰਣਬੀਰ ਤੇ ਬੌਬੀ ਦੀ ਜ਼ਬਰਦਸਤ ਅਦਾਕਾਰੀ ਨੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਡੇਢ ਹਫਤਾ ਬੀਤ ਜਾਣ ਤੋਂ ਬਾਅਦ ਵੀ ਫਿਲਮ ਦਾ ਜਾਦੂ ਲੋਕਾਂ ਦੇ ਮਨਾਂ 'ਤੇ ਬਰਕਰਾਰ ਹੈ। 'ਐਨੀਮਲ' ਘਰੇਲੂ ਕਲੈਕਸ਼ਨ ਦੇ ਨਾਲ-ਨਾਲ ਦੁਨੀਆ ਭਰ 'ਚ ਕੁਲੈਕਸ਼ਨ 'ਚ ਵੀ ਅੱਗੇ ਹੈ।
ਗਲੋਬਲ ਬਾਕਸ ਆਫਿਸ 'ਤੇ 'ਐਨੀਮਲ' ਦਾ ਜਲਵਾ
1 ਦਸੰਬਰ ਨੂੰ ਰਿਲੀਜ਼ ਹੋਈ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ ਫਿਲਮ ਐਨੀਮਲ ਨੇ 116 ਕਰੋੜ ਰੁਪਏ ਦੀ ਗਲੋਬਲ ਓਪਨਿੰਗ ਕੀਤੀ। ਪਹਿਲੇ ਹੀ ਦਿਨ ਸੈਂਕੜਾ ਲਗਾਉਣ ਵਾਲੀ ਇਹ ਫਿਲਮ ਇੰਨੇ ਘੱਟ ਸਮੇਂ 'ਚ 800 ਕਰੋੜ ਦੀ ਕਮਾਈ ਦੇ ਕਰੀਬ ਪਹੁੰਚ ਗਈ ਹੈ। ਮੰਗਲਵਾਰ ਨੂੰ ਫਿਲਮ ਨੇ ਕਰੀਬ 20 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੀ ਰਫ਼ਤਾਰ ਧੀਮੀ ਹੋ ਗਈ ਹੈ ਪਰ 'ਐਨੀਮਲ' ਕੱਛੂਏ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।
ਫਿਲਮ ਦੇ ਅਧਿਕਾਰਤ ਅੰਕੜੇ ਸਾਹਮਣੇ ਆਏ ਹਨ। 'ਐਨੀਮਲ' ਫਿਲਮ ਨੇ 12 ਦਿਨਾਂ 'ਚ ਦੁਨੀਆ ਭਰ 'ਚ 757.73 ਕਰੋੜ ਰੁਪਏ ਕਮਾ ਲਏ ਹਨ। ਇਹ ਫਿਲਮ ਆਮਿਰ ਖਾਨ ਦੀ ਫਿਲਮ 'ਪੀਕੇ' ਦਾ ਰਿਕਾਰਡ ਤੋੜਨ ਦੇ ਕਾਫੀ ਨੇੜੇ ਹੈ ਜਿਸ ਦਾ ਕੁਲੈਕਸ਼ਨ 769 ਕਰੋੜ ਰੁਪਏ ਸੀ।
ਬੌਬੀ ਦਿਓਲ ਦੀ ਚਮਕੀ ਕਿਸਮਤ
'ਐਨੀਮਲ' ਫਿਲਮ ਨੂੰ ਬੌਬੀ ਦਿਓਲ ਦੀ ਠੋਸ ਵਾਪਸੀ ਕਿਹਾ ਜਾ ਰਿਹਾ ਹੈ। ਇਸ ਫਿਲਮ ਨੇ ਜਿੱਥੇ ਰਣਬੀਰ ਕਪੂਰ ਦੀ ਕਿਸਮਤ ਨੂੰ ਚਮਕਾਇਆ ਉੱਥੇ ਹੀ ਇਸ ਨੇ ਬੌਬੀ ਨੂੰ ਉਸ ਦੇ ਪੁਰਾਣੇ ਦਿਨ ਵੀ ਵਾਪਸ ਦਿੱਤੇ। ਬਿਨਾਂ ਕੋਈ ਡਾਇਲਾਗ ਬੋਲੇ, ਬੌਬੀ ਦਿਓਲ ਨੇ ਆਪਣੇ ਐਕਸਪ੍ਰੈਸ਼ਨ ਨਾਲ ਸ਼ੋਅ ਨੂੰ ਚੁਰਾਇਆ। ਇਸ ਤੋਂ ਇਲਾਵਾ ਤ੍ਰਿਪਤੀ ਡਿਮਰੀ ਦੀ ਅਦਾਕਾਰੀ ਅਤੇ ਰਸ਼ਮਿਕਾ ਮੰਡਾਨਾ ਦੀ ਅਦਾਕਾਰੀ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।







Comments