ਔਡੀ ਕਾਰ ਨੇ ਫੁੱਟਪਾਥ 'ਤੇ ਸੁੱਤੇ 5 ਲੋਕਾਂ ਨੂੰ ਕੁਚ*ਲਿਆ, ਡਰਾਈਵਰ ਗ੍ਰਿਫ਼ਤਾਰ
- bhagattanya93
- Jul 13
- 2 min read
13/07/2025

ਰਾਜਧਾਨੀ ਦਿੱਲੀ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਦੱਖਣ-ਪੱਛਮੀ ਦਿੱਲੀ ਦੇ ਵਸੰਤ ਵਿਹਾਰ ਖੇਤਰ ਵਿੱਚ ਵਾਪਰਿਆ। ਇੱਥੇ ਸ਼ਿਵਾ ਕੈਂਪ ਨੇੜੇ ਫੁੱਟਪਾਥ 'ਤੇ ਸੁੱਤੇ ਪੰਜ ਲੋਕਾਂ ਨੂੰ ਇੱਕ ਸ਼ਰਾਬੀ ਔਡੀ ਕਾਰ ਚਾਲਕ ਨੇ ਕੁਚਲ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਵਿੱਚ ਦੋ ਜੋੜੇ ਅਤੇ ਇੱਕ ਅੱਠ ਸਾਲ ਦੀ ਬੱਚੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ 09 ਜੁਲਾਈ ਦੇਰ ਰਾਤ ਲਗਭਗ 1:45 ਵਜੇ ਵਾਪਰੀ। ਫਿਲਹਾਲ ਕਾਰ ਚਾਲਕ ਉਤਸਵ ਸ਼ੇਖਰ (40) ਨੂੰ ਫੜ ਲਿਆ ਗਿਆ ਹੈ।
ਔਡੀ ਸਵਾਰ ਸੀ ਸ਼ਰਾਬੀ
ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਕਾਰ ਚਾਲਕ ਦੀ ਮੈਡੀਕਲ ਰਿਪੋਰਟ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਉਹ ਘਟਨਾ ਦੇ ਸਮੇਂ ਸ਼ਰਾਬੀ ਸੀ। ਅਧਿਕਾਰੀਆਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਸੀ। ਪੀੜਤਾਂ ਦੀ ਪਛਾਣ ਲਾਧੀ (40), ਉਸ ਦੀ 8 ਸਾਲਾ ਧੀ ਬਿਮਲਾ, ਉਸ ਦਾ ਪਤੀ ਸਬਮੀ ਉਰਫ਼ ਚਿਰਮਾ (45), ਰਾਮ ਚੰਦਰ (45) ਅਤੇ ਉਸ ਦੀ ਪਤਨੀ ਨਾਰਾਇਣੀ (35) ਵਜੋਂ ਹੋਈ ਹੈ। ਸਾਰੇ ਰਾਜਸਥਾਨ ਦੇ ਵਸਨੀਕ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਨੇ ਕਿਹਾ, "ਇੱਕ ਔਡੀ ਕਾਰ ਨੇ ਸ਼ਿਵ ਕੈਂਪ, ਵਸੰਤ ਵਿਹਾਰ ਦੇ ਸਾਹਮਣੇ ਇੰਡੀਅਨ ਆਇਲ ਪੈਟਰੋਲ ਪੰਪ ਨੇੜੇ ਫੁੱਟਪਾਥ 'ਤੇ ਸੌਂ ਰਹੇ ਲੋਕਾਂ ਨੂੰ ਕੁਚਲ ਦਿੱਤਾ। ਮ੍ਰਿਤਕਾਂ ਵਿੱਚ ਲਾਧੀ (ਉਮਰ 40 ਸਾਲ), ਬਿਮਲਾ (ਉਮਰ 8 ਸਾਲ), ਸਬਮੀ (ਉਮਰ 45 ਸਾਲ), ਨਾਰਾਇਣੀ (ਉਮਰ 35 ਸਾਲ) ਅਤੇ ਰਾਮਚੰਦਰ (ਉਮਰ 45 ਸਾਲ) ਸ਼ਾਮਲ ਹਨ। ਇਹ ਘਟਨਾ 9 ਜੁਲਾਈ 2025 ਨੂੰ ਸਵੇਰੇ 1:45 ਵਜੇ ਦੇ ਕਰੀਬ ਵਾਪਰੀ। ਦਿੱਲੀ ਪੁਲਿਸ ਨੂੰ ਪੀਸੀਆਰ ਕਾਲ ਰਾਹੀਂ ਜਾਣਕਾਰੀ ਮਿਲੀ। ਵਸੰਤ ਵਿਹਾਰ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਵਾਲੀ ਗੱਡੀ ਦੇ ਡਰਾਈਵਰ ਉਤਸਵ ਸ਼ੇਖਰ (40) ਵਾਸੀ ਦਵਾਰਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਕੀਤੀ ਗਈ।"






Comments