ਕਾਰ ਚਾਲਕ ਨੇ ਪੈਸੇ ਦੇਣ ਪਿੱਛੇ ਫਲ ਵੇਚਣ ਵਾਲੇ ਨੂੰ ਕਈ ਮੀਟਰ ਤਕ ਘੜੀਸਿਆ, ਬਾਅਦ 'ਚ ਧੱਕਾ ਦੇ ਕੇ ਸੁਟਿਆ
- bhagattanya93
- Apr 11
- 1 min read
11/04/2025

ਡੇਰਾਬੱਸੀ ਫਲਾਈਓਵਰ ਦੇ ਥੱਲੇ ਖੜ੍ਹੇ ਇਕ ਫਲ ਵੇਚਣ ਵਾਲੇ ਨੂੰ ਬਿਨਾਂ ਪੈਸੇ ਦਿੱਤੇ ਇਕ ਕਾਰ ਚਾਲਕ ਕਈ ਮੀਟਰ ਤਕ ਘੜੀਸਦਾ ਲੈ ਗਿਆ। ਫਲ ਵੇਚਣ ਵਾਲਾ ਕਾਰ ਦੀ ਖਿੜਕੀ ਨਾਲ ਲਟਕ ਗਿਆ ਸੀ, ਕਾਰ ਚਾਲਕ ਨੇ ਉਸ ਨੂੰ ਧੱਕਾ ਦੇ ਸੁੱਟਿਆ, ਜਿਸ ਕਰਕੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਵਾਲ-ਵਾਲ ਬਚੇ ਫਲ ਵੇਚਣ ਵਾਲੇ ਸੁਖਬੀਰ ਵਾਸੀ ਅਮਰਦੀਪ ਕਾਲੋਨੀ ਨੇ ਕਾਰ ਦਾ ਨੰਬਰ ਨੋਟ ਕਰ ਲਿਆ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿਤੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੁਖਬੀਰ ਨੇ ਦੱਸਿਆ ਕਿ ਉਹ ਸ਼ਹਿਰ ਵਿੱਚ ਰੇਹੜੀ ’ਤੇ ਫਲ ਵੇਚਦਾ ਹੈ। ਅੱਜ ਦੁਪਹਿਰ ਜਦੋਂ ਉਹ ਮੁੱਖ ਸੜਕ ਦੇ ਕਿਨਾਰੇ ਆਪਣੀ ਰੇਹੜੀ ਲਾ ਕੇ ਫਲ ਵੇਚ ਰਿਹਾ ਸੀ ਤਾਂ ਇਕ ਲਾਲ ਰੰਗ ਦੀ ਕਾਰ ਵਿੱਚ ਸਵਾਰ ਇਕ ਵਿਅਕਤੀ ਆਇਆ ਅਤੇ ਅੰਬ ਦਾ ਰੇਟ ਕਰਨ ਤੋਂ ਬਾਅਦ, ਤਿੰਨ ਕਿੱਲੋ ਅੰਬ ਲੈ ਕੇ ਗੱਡੀ ਵਿੱਚ ਰੱਖ ਲਏ। ਕਾਰ ਚਾਲਕ ਦੁਬਾਰਾ ਰੇਟ ਤੈਅ ਕਰਨ ਲੱਗਾ ਜਦੋਂ ਉਸ ਨੇ ਘੱਟ ਰੇਟ 'ਚ ਅੰਬ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਪੈਸੇ ਦਿੱਤੇ ਬਿਨਾਂ ਹੀ ਗੱਡੀ ਤੋਰ ਦਿੱਤੀ। ਜਦੋਂ ਉਸਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਾਰ ਦੀ ਖਿੜਕੀ ਫੜ ਲਈ, ਜਿਸ ਦੇ ਚਲਦੇ ਕਾਰ ਚਾਲਕ ਉਸ ਨੂੰ 200 ਮੀਟਰ ਤਕ ਘੜੀਸਦਾ ਲੈ ਗਿਆ ਅਤੇ ਬਿਨਾਂ ਕੋਈ ਪੈਸੇ ਦਿੱਤੇ ਫ਼ਰਾਰ ਹੋ ਗਿਆ। ਇਸ ਦੌਰਾਨ ਉਸਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸੁਖਬੀਰ ਨੇ ਕਿਹਾ ਕਿ ਉਸਨੇ ਕਾਰ ਦਾ ਨੰਬਰ ਨੋਟ ਕਰ ਲਿਆ ਹੈ ਅਤੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਹੈ।
Comentarios