google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕਿਉਂ ਹੁੰਦੀ ਹੈ ਗੁਰਦੇ ਦੀ ਪੱਥਰੀ ਤੇ ਕਿਵੇਂ ਕਰ ਸਕਦੇ ਹੋ ਬਚਾਅ? ਜਾਣੋ ਇਥੇ

  • Writer: Ludhiana Plus
    Ludhiana Plus
  • Mar 13
  • 2 min read

13/03/2025

ree

ਕਿਡਨੀ ਸਟੋਨਜ਼ (Kidney Stones) ਇਕ ਆਮ ਸਿਹਤ ਸਮੱਸਿਆ ਹੈ, ਜੋ ਕਿ ਕਿਡਨੀ ਵਿਚ ਖਣਿਜ ਅਤੇ ਨਮਕ ਦੇ ਜਮ੍ਹਾ ਹੋਣ ਕਾਰਨ ਬਣਦੀ ਹੈ। ਇਹ ਸਮੱਸਿਆ ਉਸ ਵੇਲੇ ਹੁੰਦੀ ਹੈ ਜਦੋਂ ਪਿਸ਼ਾਬ ਵਿਚ ਕੈਲਸ਼ੀਅਮ, ਆਕਸਲੇਟ ਅਤੇ ਯੂਰੀਕ ਐਸਿਡ ਵਰਗੇ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਉਹ ਕ੍ਰਿਸਟਲ ਦੇ ਰੂਪ ਵਿਚ ਜਮ ਕੇ ਪੱਥਰੀ ਦਾ ਰੂਪ ਧਾਰ ਲੈਂਦੇ ਹਨ (Causes of kidney stones)


ਕਿਡਨੀ ਸਟੋਨਜ਼ ਦਾ ਆਕਾਰ ਛੋਟੇ ਦਾਣੇ ਤੋਂ ਲੈ ਕੇ ਵੱਡੇ ਅਤੇ ਦਰਦਨਾਕ ਰੂਪ ਤੱਕ ਹੋ ਸਕਦਾ ਹੈ। ਵਿਸ਼ਵ ਕਿਡਨੀ ਦਿਵਸ (World Kidney Day 2025) ਮੌਕੇ 'ਤੇ ਆਓ ਡਾ. ਅਮਿਤ ਨਾਗਰਿਕ (ਮੇਡਿਕਵਰ ਹਸਪਤਾਲ, ਨਵੀ ਮੁੰਬਈ ਦੇ ਸੀਨੀਅਰ ਕਨਸਲਟੈਂਟ ਨੇਫਰੋਲਾਜਿਸਟ) ਤੋਂ ਜਾਣੀਏ ਕਿਡਨੀ ਸਟੋਨਜ਼ ਦੇ ਲੱਛਣ (Kidney Stones Symptoms), ਕਾਰਨ, ਬਚਾਅ (Kidney stone prevention) ਅਤੇ ਇਲਾਜ ਬਾਰੇ-


ਕਿਡਨੀ ਸਟੋਨਜ਼ ਦੇ ਕਾਰਨ (Causes of Kidney Stones)

ਪਾਣੀ ਦੀ ਕਮੀ- ਕਾਫ਼ੀ ਮਾਤਰਾ ਵਿਚ ਪਾਣੀ ਨਾ ਪੀਣ ਨਾਲ ਪਿਸ਼ਾਬ ਗਾੜਾ ਹੋ ਜਾਂਦਾ ਹੈ, ਜਿਸ ਨਾਲ ਪੱਥਰੀ ਬਣਨ ਦਾ ਖ਼ਤਰਾ ਵੱਧ ਜਾਂਦਾ ਹੈ।


ਖੁਰਾਕ ਨਾਲ ਜੁੜੀਆਂ ਗਲਤੀਆਂ- ਆਕਸਲੇਟ ਵਾਲੇ ਖਾਣੇ (ਜਿਵੇਂ ਕਿ ਪਾਲਕ, ਨਟਸ, ਚਾਕਲੇਟ), ਵੱਧ ਨਮਕ ਅਤੇ ਵੱਧ ਪ੍ਰੋਟੀਨ ਖਾਣ ਨਾਲ ਪੱਥਰੀ ਬਣ ਸਕਦੀ ਹੈ।

ਮੈਡੀਕਲ ਹਾਲਤਾਂ- ਹਾਈਪਰਪੈਰਾਥਾਇਰੋਇਡਿਜ਼ਮ, ਮੋਟਾਪਾ, ਯੂਰੀਨਰੀ ਟ੍ਰੈਕਟ ਇਨਫੈਕਸ਼ਨ (UTI) ਅਤੇ ਕੁਝ ਦਵਾਈਆਂ ਵੀ ਪੱਥਰੀ ਦਾ ਕਾਰਨ ਬਣ ਸਕਦੀਆਂ ਹਨ।


ਕਿਡਨੀ ਸਟੋਨਜ਼ ਦੇ ਲੱਛਣ (Kidney Stones Symptoms)

ਪਿੱਠ ਦੇ ਹੇਠਲੇ ਹਿੱਸੇ, ਪੇਟ ਜਾਂ ਕਮਰ ਵਿਚ ਤੇਜ਼ ਦਰਦ


ਪਿਸ਼ਾਬ ਕਰਦੇ ਸਮੇਂ ਜਲਣ ਜਾਂ ਦਰਦ

ਪਿਸ਼ਾਬ ਵਿਚ ਖੂਨ ਆਉਣਾ (ਗੁਲਾਬੀ, ਲਾਲ ਜਾਂ ਭੂਰਾ ਰੰਗ)

ਵਾਰ-ਵਾਰ ਪਿਸ਼ਾਬ ਕਰਨ ਦੀ ਇੱਛਾ

ਮਤਲੀ ਅਤੇ ਉਲਟੀ

ਇਨਫੈਕਸ਼ਨ ਹੋਣ 'ਤੇ ਬੁਖਾਰ

ਜੇਕਰ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਤਾਂ ਪੱਥਰੀ ਯੂਰੀਨਰੀ ਟ੍ਰੈਕਟ ਨੂੰ ਬਲਾਕ ਕਰ ਸਕਦੀ ਹੈ, ਜਿਸ ਨਾਲ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ।


ਕਿਡਨੀ ਸਟੋਨਜ਼ ਦਾ ਇਲਾਜ (Kidney Stones Treatment)


ਕੁਦਰਤੀ ਤਰੀਕੇ- ਛੋਟੇ ਸਟੋਨਜ਼ ਅਕਸਰ ਵੱਧ ਪਾਣੀ ਪੀਣ ਅਤੇ ਦਰਦ ਨਿਵਾਰਕ ਦਵਾਈਆਂ ਦੀ ਮਦਦ ਨਾਲ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ।

ਦਵਾਈਆਂ- ਕੁਝ ਦਵਾਈਆਂ ਯੂਰੇਟਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇ ਕੇ ਪੱਥਰੀ ਨੂੰ ਨਿਕਲਣ ਵਿਚ ਮਦਦ ਕਰਦੀਆਂ ਹਨ।

ਸ਼ਾਕ ਵੇਵ ਲਿਥੋਟ੍ਰਿਪਸੀ (SWL)- ਇਸ ਪ੍ਰਕਿਰਿਆ ਵਿਚ ਸਾਊਂਡ ਵੇਵਜ਼ ਦੀ ਮਦਦ ਨਾਲ ਵੱਡੇ ਸਟੋਨਜ਼ ਨੂੰ ਛੋਟੇ ਟੁਕੜਿਆਂ ਵਿਚ ਤੋੜਿਆ ਜਾਂਦਾ ਹੈ, ਤਾਂ ਜੋ ਉਹ ਆਸਾਨੀ ਨਾਲ ਨਿਕਲ ਸਕਣ।

ਯੂਰੇਟਰੋਸਕੋਪੀ- ਇਸ ਵਿਚ ਇਕ ਪਤਲੀ ਟਿਊਬ ਨੂੰ ਯੂਰੀਨਰੀ ਟ੍ਰੈਕਟ ਵਿਚ ਪਾ ਕੇ ਪੱਥਰੀ ਨੂੰ ਨਿਕਲਿਆ ਜਾਂ ਤੋੜਿਆ ਜਾਂਦਾ ਹੈ।


ਸਰਜਰੀ- ਗੰਭੀਰ ਮਾਮਲਿਆਂ ਵਿਚ ਵੱਡੀ ਜਾਂ ਅਟਕੀ ਹੋਈ ਪੱਥਰੀ ਨੂੰ ਨਿਕਲਣ ਲਈ ਸਰਜਰੀ ਦੀ ਲੋੜ ਹੋ ਸਕਦੀ ਹੈ।


ਕਿਡਨੀ ਸਟੋਨਜ਼ ਤੋਂ ਬਚਾਅ ਦੇ ਉਪਾਅ (Kidney Stones Prevention)

ਪਾਣੀ ਪੀਓ- ਦਿਨ ਵਿਚ ਘੱਟੋ-ਘੱਟ 8-10 ਗਲਾਸ ਪਾਣੀ ਪੀਓ। ਇਹ ਪਿਸ਼ਾਬ ਨੂੰ ਪਤਲਾ ਰੱਖਦਾ ਹੈ ਅਤੇ ਪੱਥਰੀ ਦੇ ਖਤਰੇ ਨੂੰ ਘਟਾਉਂਦਾ ਹੈ।

ਸਿਹਤਮੰਦ ਖੁਰਾਕ- ਨਮਕ ਅਤੇ ਆਕਸਲੇਟ ਵਾਲੇ ਖਾਣੇ ਸੀਮਿਤ ਮਾਤਰਾ ਵਿਚ ਹੀ ਖਾਓ। ਕੈਲਸ਼ੀਅਮ ਦੇ ਸਪਲੀਮੈਂਟ ਬਿਨਾਂ ਕਿਸੇ ਡਾਕਟਰ ਦੀ ਸਲਾਹ ਦੇ ਨਾ ਲਵੋ।


ਨਿਯਮਿਤ ਕਸਰਤ- ਸਿਹਤਮੰਦ ਮੈਟਾਬੋਲਿਜ਼ਮ ਬਣਾਈ ਰੱਖਣ ਅਤੇ ਪੱਥਰੀ ਦੇ ਖਤਰੇ ਨੂੰ ਘਟਾਉਣ ਲਈ ਨਿਯਮਿਤ ਤੌਰ 'ਤੇ ਕਸਰਤ ਕਰੋ।

ਚੈਕਅੱਪ- ਜੇਕਰ ਤੁਹਾਨੂੰ ਪੱਥਰੀ ਦਾ ਖ਼ਤਰਾ ਹੈ, ਤਾਂ ਨਿਯਮਿਤ ਤੌਰ 'ਤੇ ਸਿਹਤ ਜਾਂਚ ਕਰਵਾਓ।

Comments


Logo-LudhianaPlusColorChange_edited.png
bottom of page