ਕੀ ਸੱਚਮੁੱਚ Govinda ਨੂੰ ਪਤਨੀ ਸੁਨੀਤਾ ਨੇ ਭੇਜਿਆ ਲੀਗਲ ਨੋਟਿਸ ? ਤਲਾਕ ਦੀਆਂ ਅਫਵਾਹਾਂ ਦੌਰਾਨ ਅਦਾਕਾਰ ਦੇ ਮੈਨੇਜਰ ਨੇ ਦਿੱਤਾ ਵੱਡਾ ਬਿਆਨ
- Ludhiana Plus
- Feb 25
- 2 min read
25/02/2025

90 ਦੇ ਦਹਾਕੇ ਦੇ ਦਿੱਗਜ ਅਦਾਕਾਰ ਗੋਵਿੰਦਾ (Govinda) ਦਾ ਨਾਂ ਆਏ ਦਿਨ ਲਾਈਮਲਾਈਟ 'ਚ ਰਹਿੰਦਾ ਹੈ। ਪਰ ਇਸ ਵੇਲੇ ਜਿਸ ਕਾਰਨ ਉਹ ਸੁਰਖੀਆਂ 'ਚ ਹਨ, ਉਸ ਦੇ ਚੱਲਦੇ ਸਿਨੇ ਜਗਤ 'ਚ ਸੰਨਸਨੀ ਮਚ ਗਈ ਹੈ। ਅਜਿਹੀਆਂ ਖਬਰਾਂ ਚੱਲ ਰਹੀਆਂ ਹਨ ਕਿ 37 ਸਾਲ ਬਾਅਦ ਗੋਵਿੰਦਾ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ (Govinda Divorce) ਵੱਖ ਹੋ ਸਕਦੇ ਹਨ। ਤਲਾਕ ਦੀਆਂ ਅਫਵਾਹਾਂ ਨੂੰ ਲੈ ਕੇ ਜੋੜਾ ਚਰਚਾ ਵਿਚ ਬਣਿਆ ਹੋਇਆ ਹੈ।
ਇਸ ਦੌਰਾਨ ਗੋਵਿੰਦਾ ਦੇ ਮੈਨਜਰ ਨੇ ਇਸ ਮਾਮਲੇ 'ਤੇ ਵੱਡਾ ਬਿਆਨ ਦਿੱਤਾ ਹੈ ਜਿਸ ਨਾਲ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਕੀ ਸੱਚਮੁੱਚ ਸੁਨੀਤਾ (Sunita Ahuja) ਨੇ ਆਪਣੇ ਪਤੀ ਨੂੰ ਕੋਈ ਲੀਗਲ ਨੋਟਿਸ ਭੇਜਿਆ ਹੈ ਜਾਂ ਨਹੀਂ।
ਕੀ ਸੁੱਚਮੁੱਚ ਹੋ ਰਿਹਾ ਗੋਵਿੰਦਾ ਦਾ ਤਲਾਕ ?
ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ਜ਼ਰੀਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਵਿੰਦਾ ਤੇ ਉਨ੍ਹਾਂ ਦੀ ਪਤਨੀ ਸ਼ਾਇਦ ਅਲੱਗ ਹੋ ਸਕਦੇ ਹਨ। ਤਮਾਮ ਮੀਡੀਆ ਰਿਪੋਰਟਸ 'ਚ ਵੀ ਇਸ ਮਾਮਲੇ 'ਤੇ ਲਿਖਿਆ ਜਾ ਰਿਹਾ ਹੈ। ਹੁਣ ਈਟਾਈਮਜ਼ ਦੀ ਖਬਰ ਅਨੁਸਾਰ ਗੋਵਿੰਦ ਦੇ ਮੈਨੇਜਰ ਦੇ ਹਵਾਲੇ ਤੋਂ ਕਿਹਾ ਗਿਆ ਹੈ-
ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਗੋਵਿੰਦਾ ਤੇ ਸੁਨੀਤਾ ਵਿਚਾਲੇ ਕੁਝ ਆਪਸੀ ਮੁੱਦੇ ਬਣੇ ਹੋਏ ਹਨ। ਇਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹੈ। ਗੋਵਿੰਦਾ ਆਪਣੀ ਅਗਲੀ ਫਿਲਮ ਦੀ ਤਿਆਰੀ ਵਿਚ ਲੱਗੇ ਹੋਏ ਹਨ ਜਿਸ ਦੇ ਲਈ ਉਹ ਸਾਡੇ ਦਫ਼ਤਰ ਵੀ ਆ ਰਹੇ ਹਨ। ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਜਾਰੀ ਹੈ।
ਹਾਲਾਂਕਿ ਗੋਵਿੰਦਾ ਦੇ ਮੈਨੇਜਰ ਦੇ ਇਸ ਬਿਆਨ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਹੈ ਕਿ ਅਸਲ ਵਿਚ ਗੋਵਿੰਦਾ ਤੇ ਸੁਨੀਤਾ ਤਲਾਕ ਲੈ ਰਹੇ ਹਨ। ਇਸ ਦੇ ਨਾਲ ਹੀ ਜਾਗਰਣ ਡਾਟ ਕਾਮ ਵੀ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕਰਦਾ।
ਇਸ ਤੋਂ ਇਲਾਵਾ ਜ਼ੂਮ ਦੀ ਖਬਰ ਅਨੁਸਾਰ ਸੁਨੀਤਾ ਗੋਵਿੰਦਾ ਤੋਂ ਵੱਖ ਹੋਣਾ ਚਾਹੁੰਦੀ ਹੈ। ਉੱਥੇ ਹੀ ਵਿੱਕੀ ਲਾਲਵਾਨੀ ਮੁਤਾਬਕ ਅਦਾਕਾਰ ਵਿਆਹ ਬਚਾਉਣ ਲਈ ਦੂਸਰਾ ਮੌਕਾ ਮੰਗ ਰਹੇ ਹਨ। ਹੁਣ ਇਸ ਵਿਚ ਕਿੰਨੀ ਕੁ ਸਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਉੱਥੇ ਹੀ ਕੁਝ ਅਫਵਾਹਾਂ ਅਜਿਹੀਆਂ ਵੀ ਹਨ ਜੋ ਦਾਅਵਾ ਕਰ ਰਹੀਆਂ ਹਨ ਕਿ ਸੁਨੀਤਾ ਨੇ ਕੁਝ ਸਮਾਂ ਪਹਿਲਾਂ ਗੋਵਿੰਦਾ ਨੂੰ ਲੀਗਲ ਨੋਟਿਸ ਭੇਜਿਆ ਸੀ। ਗੋਵਿੰਦਾ ਦੇ ਮੈਨੇਜਰ ਦੇ ਬਿਆਨ ਤੋਂ ਬਾਅਦ ਇਸ ਦੀ ਵੀ ਪੁਸ਼ਟੀ ਨਹੀਂ ਹੁੰਦੀ ਹੈ।
37 ਸਾਲ ਪਹਿਲਾਂ ਕੀਤਾ ਸੀ ਵਿਆਹ
ਜਦੋਂ ਗੋਵਿੰਦਾ ਆਪਣੇ ਐਕਟਿੰਗ ਕਰੀਅਰ ਦੇ ਪੀਕ 'ਤੇ ਸਨ, ਉਦੋਂ ਉਨ੍ਹਾਂ ਨੇ ਸੁਨੀਤਾ ਆਹੂਜਾ ਨੂੰ ਆਪਣੀ ਹਮਸਫ਼ਰ ਚੁਣਿਆ। 37 ਸਾਲ ਪਹਿਲਾਂ 1987 ਵਿਚ ਗੋਵਿੰਦਾ ਨੇ ਸੁਨੀਤਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਵਿਆਹ ਤੋਂ ਪਹਿਲਾਂ ਕਈ ਅਦਾਕਾਰਾਵਾਂ ਨਾਲ ਅਦਾਕਾਰ ਦਾ ਨਾਂ ਜੁੜਿਆ ਸੀ ਤੇ ਮੰਗਣੀ ਤੋਂ ਬਾਅਦ ਵੀ ਉਹ ਇਸ ਮਾਮਲੇ ਨੂੰ ਲੈ ਕੇ ਚਰਚਾ ਵਿਚ ਰਹੇ ਸਨ। ਪਰ ਤਮਾਮ ਉਤਰਾਅ-ਚੜ੍ਹਾਅ ਤੋਂ ਬਾਅਦ ਵੀ ਸੁਨੀਤਾ ਨੇ ਗੋਵਿੰਦ ਦਾ ਸਾਥ ਨਹੀਂ ਛੱਡਿਆ ਸੀ।
Comments