ਜਿਸ ਕੁੜੀ ਨੇ ਜਬਰ ਜਨਾਹ ਦੇ ਦੋਸ਼ 'ਚ ਭੇਜਿਆ ਜੇਲ੍ਹ; ਉਸ ਨਾਲ ਹੀ ਕੀਤਾ ਵਿਆਹ;ਵਿਆਹ ਤੋਂ ਬਾਅਦ ਲਾੜੇ ਨੂੰ ਭੇਜਿਆ ਜੇਲ੍ਹ
- bhagattanya93
- Apr 28
- 2 min read
28/04/2025

ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੀ ਇੱਕ ਜੇਲ੍ਹ ਵਿੱਚ ਜਬਰ ਜਨਾਹ ਦੇ ਦੋਸ਼ ਵਿੱਚ ਬੰਦ 26 ਸਾਲਾ ਇੱਕ ਵਿਅਕਤੀ ਨੇ ਐਤਵਾਰ ਨੂੰ ਜੇਲ੍ਹ ਦੇ ਅੰਦਰ ਪੀੜਤਾ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਜੇਲ੍ਹ ਦੇ ਅੰਦਰ ਲਾੜੇ ਅਤੇ ਲਾੜੀ ਦੇ ਪਰਿਵਾਰਕ ਮੈਂਬਰਾਂ, ਕਈ ਲੋਕਾਂ ਤੇ ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਇਆ।
ਕੋਡਲਾ ਦੀ ਸਬ-ਜੇਲ੍ਹ ਦੇ ਅਹਾਤੇ ਵਿੱਚ ਉਸ ਸਮੇਂ ਤਿਉਹਾਰ ਵਾਲਾ ਮਾਹੌਲ ਸੀ ਜਦੋਂ ਪੋਲਸਾਰਾ ਥਾਣਾ ਖੇਤਰ ਦੇ ਗੋਛਾਬਾੜੀ ਦੇ ਰਹਿਣ ਵਾਲੇ ਕੈਦੀ ਸੂਰਿਆਕਾਂਤ ਬੇਹਰਾ ਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ, ਜਿਸ ਨੂੰ ਉਹ ਪਿਛਲੇ ਸਾਲ ਨਵੰਬਰ ਵਿੱਚ ਜੇਲ੍ਹ ਆਉਣ ਤੋਂ ਪਹਿਲਾਂ ਪਿਆਰ ਕਰਦਾ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਬੇਹਰਾ ਸੂਰਤ, ਗੁਜਰਾਤ ਵਿੱਚ ਕੰਮ ਕਰ ਰਿਹਾ ਸੀ।
ਗਲਤਫਹਿਮੀ ਕਾਰਨ ਸ਼ਿਕਾਇਤ ਦਰਜ ਕਰਵਾਈ ਗਈ
ਲਾੜੀ ਦੇ ਵਕੀਲ ਪੀਕੇ ਮਿਸ਼ਰਾ ਨੇ ਕਿਹਾ ਕਿ ਲਾੜਾ ਅਤੇ ਲਾੜੀ ਦੇ ਪਰਿਵਾਰਾਂ ਵਿਚਕਾਰ ਕੁਝ ਗਲਤਫਹਿਮੀ ਕਾਰਨ, 22 ਸਾਲਾ ਔਰਤ ਨੇ ਬਹੇਰਾ ਵਿਰੁੱਧ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ ਵਿੱਚ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਉਹ ਆਪਸੀ ਸਹਿਮਤੀ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਏ ਹਨ ਜਦੋਂ ਕਿ ਲਾੜਾ ਇੱਕ ਅੰਡਰਟਰਾਇਲ ਕੈਦੀ ਵਜੋਂ ਜੇਲ੍ਹ ਵਿੱਚ ਹੈ।

ਕਾਨੂੰਨੀ ਨਿਯਮਾਂ ਦੀ ਪਾਲਣਾ ਕਰਕੇ ਹੋਇਆ ਵਿਆਹ
ਕੋਡਾਲਾ ਸਬ-ਜੇਲ੍ਹ ਦੇ ਜੇਲ੍ਹਰ ਨੇ ਕਿਹਾ ਕਿ ਅਸੀਂ ਜੇਲ੍ਹ ਅਧਿਕਾਰੀਆਂ ਤੋਂ ਇਜਾਜ਼ਤ ਲੈਣ ਅਤੇ ਸਾਰੇ ਕਾਨੂੰਨੀ ਪਹਿਲੂਆਂ ਦੀ ਪਾਲਣਾ ਕਰਨ ਤੋਂ ਬਾਅਦ ਵਿਆਹ ਸਮਾਰੋਹ ਦਾ ਤਾਲਮੇਲ ਕੀਤਾ। ਉਨ੍ਹਾਂ ਕਿਹਾ ਕਿ ਵਿਆਹ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਲਾੜਾ-ਲਾੜੀ ਦੋਵਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਦੀ ਮੌਜੂਦਗੀ ਵਿੱਚ ਸੰਪੰਨ ਹੋਇਆ।
ਇਲੈਕਟ੍ਰਿਕ ਵਾਹਨ ਰਾਹੀਂ ਪਹੁੰਚਿਆ ਲਾੜਾ
ਲਾੜਾ ਇੱਕ ਸਜਾਏ ਹੋਏ ਇਲੈਕਟ੍ਰਿਕ ਵਾਹਨ (EV) ਵਿੱਚ ਸਮਾਗਮ ਵਾਲੀ ਥਾਂ 'ਤੇ ਪਹੁੰਚਿਆ, ਜਿਸਦਾ ਪ੍ਰਬੰਧ ਜੇਲ੍ਹ ਅਧਿਕਾਰੀਆਂ ਦੁਆਰਾ ਕੀਤਾ ਗਿਆ ਸੀ। ਸਮਾਗਮ ਵਾਲੀ ਥਾਂ 'ਤੇ ਮੌਜੂਦ ਬਜ਼ੁਰਗਾਂ ਨੇ ਲਾੜਾ-ਲਾੜੀ ਦੋਵਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ।
ਲਾੜੇ ਲਈ ਵਿਆਹ ਦੇ ਕੱਪੜਿਆਂ ਸਮੇਤ ਸਾਰੇ ਖਰਚੇ ਲਾੜੇ ਅਤੇ ਲਾੜੀ ਦੇ ਪਰਿਵਾਰਾਂ ਦੁਆਰਾ ਚੁੱਕੇ ਗਏ ਸਨ। ਜੇਲ੍ਹਰ ਨੇ ਕਿਹਾ ਕਿ ਅਸੀਂ ਸਿਰਫ਼ ਉਨ੍ਹਾਂ ਦੇ ਵਿਆਹ ਦੀ ਸਹੂਲਤ ਦੇ ਰਹੇ ਹਾਂ।
ਵਿਆਹ ਤੋਂ ਬਾਅਦ ਲਾੜੇ ਨੂੰ ਜੇਲ੍ਹ ਭੇਜ ਦਿੱਤਾ ਗਿਆ
ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ, ਲਾੜੇ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਕਿ ਲਾੜੀ ਘਰ ਵਾਪਸ ਆ ਗਈ। ਲਾੜੇ ਦੇ ਪਿਤਾ ਭਾਸਕਰ ਬੇਹਰਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਜਲਦੀ ਹੀ ਜੇਲ੍ਹ ਤੋਂ ਰਿਹਾਅ ਹੋ ਜਾਵੇਗਾ ਅਤੇ ਉਹ ਇੱਕ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰਨਗੇ।
Comments