ਡਿੱਗੀ ਇਮਾਰਤ, ਚਾਰ ਲੋਕਾਂ ਦੀ ਮੌ+ਤ; ਕਈ ਲੋਕਾਂ ਦੇ ਅਜੇ ਵੀ ਦੱਬੇ ਹੋਣ ਦਾ ਖਦਸ਼ਾ
- Ludhiana Plus
- Apr 19
- 1 min read
19/04/2025

ਦਿੱਲੀ ਦੇ ਮੁਸਤਫਾਬਾਦ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਦਿੱਲੀ ਦੇ ਮੁਸਤਫਾਬਾਦ ਖੇਤਰ ਵਿੱਚ ਇੱਕ ਇਮਾਰਤ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ।
ਬਚਾਅ ਕਾਰਜ ਜਾਰੀ
ਅਧਿਕਾਰੀਆਂ ਮੁਤਾਬਕ ਕੁੱਤਿਆਂ ਦੇ ਦਸਤੇ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਅਤੇ ਦਿੱਲੀ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਫਿਲਹਾਲ ਬਚਾਅ ਕਾਰਜ ਜਾਰੀ ਹਨ।

ਡਿਵੀਜ਼ਨਲ ਫਾਇਰ ਅਫਸਰ ਨੇ ਇਹ ਜਾਣਕਾਰੀ ਦਿੱਤੀ
ਡਿਵੀਜ਼ਨਲ ਫਾਇਰ ਅਫਸਰ ਰਾਜਿੰਦਰ ਅਟਵਾਲ ਨੇ ਦੱਸਿਆ ਕਿ ਸਾਨੂੰ ਕਰੀਬ 2:50 ਵਜੇ ਮਕਾਨ ਡਿੱਗਣ ਦੀ ਸੂਚਨਾ ਮਿਲੀ। ਅਸੀਂ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਪੂਰੀ ਇਮਾਰਤ ਢਹਿ ਗਈ ਸੀ ਅਤੇ ਲੋਕ ਮਲਬੇ ਹੇਠਾਂ ਦੱਬੇ ਹੋਏ ਸਨ। NDRF, ਦਿੱਲੀ ਫਾਇਰ ਸਰਵਿਸ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ।
ਸ਼ੁੱਕਰਵਾਰ ਦੀ ਰਾਤ ਨੂੰ ਭਾਰੀ ਬਾਰਿਸ਼ ਅਤੇ ਗਰਜ਼ ਦੇ ਕਾਰਨ ਸ਼ਹਿਰ ਦੇ ਕਈ ਖੇਤਰਾਂ ਵਿੱਚ ਇਮਾਰਤਾਂ ਦੇ ਢਹਿ ਜਾਣ ਦੀਆਂ ਖਬਰਾਂ ਦੇ ਨਾਲ ਸ਼ੁੱਕਰਵਾਰ ਨੂੰ ਮੌਸਮ ਵਿੱਚ ਅਚਾਨਕ ਬਦਲਾਅ ਦੇਖਣ ਨੂੰ ਮਿਲਿਆ।
Comments