ਦੁਬਈ ਤੋਂ ਲੁਕਾ ਕੇ ਲਿਆ ਰਹੇ ਸੀ ਸੋਨਾ, ਚਾਰ ਤਸਕਰਾਂ ਦੇ ਪੇਟ ’ਚੋਂ ਨਿਕਲਿਆ ਇਕ ਕਿੱਲੋ ਤੋਂ ਵੱਧ ਸੋਨਾ
- bhagattanya93
- May 26
- 1 min read
26/05/2025

ਦੁਬਈ ਤੋਂ ਪੇਟ ’ਚ ਸੋਨਾ ਲੁਕਾ ਕੇ ਲਿਆਉਣ ਵਾਲੇ ਤਸਕਰਾਂ ਦਾ ਚਾਰ ਵਾਰੀ ਪੇਟ ਸਾਫ਼ ਕਰਵਾਇਆ ਗਿਆ। ਇਸ ਦੌਰਾਨ ਇਕ ਕਿੱਲੋ, 15 ਗ੍ਰਾਮ ਸੋਨਾ ਨਿਕਲਿਆ। 35-35 ਗ੍ਰਾਮ ਦੇ ਕੁੱਲ 29 ਕੈਪਸੂਲ ਬਰਾਮਦ ਹੋਏ ਹਨ ਜਿਸ ਦੀ ਕੀਮਤ ਇਕ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੁੱਛਗਿੱਛ ਵਿਚ ਪਤਾ ਲੱਗਿਆ ਕਿ ਇਹ ਸਾਰੇ ਤਸਕਰਾਂ ਦਾ ਇਕ ਗਿਰੋਹ ਹੈ ਜਿਸ ਦਾ ਸਰਗਨਾ ਰਾਮਪੁਰ ਦਾ ਹੈ। ਗਿਰੋਹ ’ਚ ਮੁਲਜ਼ਮ ਕੈਰੀਅਰ ਵਜੋਂ ਕੰਮ ਕਰਦੇ ਸਨ। ਇਕ ਹਫ਼ਤੇ ਦੇ ਇਸ ਕੰਮ ਵਿਚ ਹਰ ਚੱਕਰ ਦੇ ਤਸਕਰਾਂ ਨੂੰ 50-50 ਹਜ਼ਾਰ ਰੁਪਏ ਮਿਲਦੇ ਸਨ। ਇਹ ਤਸਕਰਾਂ ਦਾ ਪਿਛਲੇ ਛੇ ਮਹੀਨਿਆਂ ਵਿਚ ਛੇਵਾਂ ਚੱਕਰ ਸੀ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਵਿਚ ਨਿਗਰਾਨੀ ਵਿਚ ਰੱਖਿਆ ਗਿਆ ਹੈ। ਇਕ ਵਾਰੀ ਫਿਰ ਸਾਰਿਆਂ ਦਾ ਐਕਸ-ਰੇ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੋਈ ਕੈਪਸੂਲ ਰਹਿ ਤਾਂ ਨਹੀਂ ਗਿਆ। ਇਸ ਦੌਰਾਨ ਦਿੱਲੀ ਤੋਂ ਆਈ ਕਸਟਮ ਵਿਭਾਗ ਦੀ ਦੋ ਮੈਂਬਰੀ ਟੀਮ ਵੀ ਤਸਕਰਾਂ ਤੋਂ ਪੁੱਛਗਿੱਛ ਵਿਚ ਲੱਗੀ ਹੋਈ ਹੈ।






Comments