ਨਵੇਂ ਸਾਲ ਦੀਆਂ ਖੁਸ਼ੀਆਂ 'ਤੇ ਲੱਗਾ 'ਗ੍ਰਹਿਣ', Earthquake ਤੋਂ ਬਾਅਦ ਸਮੁੰਦਰੀ ਲਹਿਰਾਂ 'ਚ ਉਛਾਲ; ਸੁਨਾਮੀ ਦਾ ਅਲਰਟ ਜਾਰੀ
- bhagattanya93
- Jan 1, 2024
- 1 min read
01/01/2024
ਜਾਪਾਨ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਪੱਛਮੀ ਤੱਟ ਦੇ ਨੇੜੇ ਰਿਕਟਰ ਪੈਮਾਨੇ 'ਤੇ 7.2 ਮਾਪੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਬਾਅਦ ਜਾਪਾਨ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਕਈ ਮੀਟਰ ਉੱਚੀਆਂ ਉੱਠੀਆਂ ਲਹਿਰਾਂ
ਜਾਪਾਨੀ ਅਧਿਕਾਰੀਆਂ ਮੁਤਾਬਕ ਭੂਚਾਲ ਕਾਰਨ ਸਮੁੰਦਰੀ ਲਹਿਰਾਂ 5 ਮੀਟਰ ਤਕ ਉੱਠ ਸਕਦੀਆਂ ਹਨ, ਜਿਸ ਦੇ ਮੱਦੇਨਜ਼ਰ ਆਸ-ਪਾਸ ਦੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਇਮਾਰਤਾਂ 'ਚ ਜਾਣ ਦੀ ਅਪੀਲ ਕੀਤੀ ਗਈ ਹੈ। NHK ਦੀ ਰਿਪੋਰਟ ਅਨੁਸਾਰ, ਹੋਕੁਰੀਕੂ ਇਲੈਕਟ੍ਰਿਕ ਪਾਵਰ ਨੇ ਕਿਹਾ ਕਿ ਉਹ ਆਪਣੇ ਪਰਮਾਣੂ ਪਾਵਰ ਪਲਾਂਟਾਂ 'ਚ ਕਿਸੇ ਵੀ ਬੇਨਿਯਮੀਆਂ ਦੀ ਜਾਂਚ ਕਰ ਰਿਹਾ ਹੈ।
Earthquake of Magnitude 7.2 on the Richter Scale strikes near West Coast of Japan
ਪੀਐਮ ਨੇ ਲੋਕਾਂ ਨੂੰ ਕੀਤੀ ਅਪੀਲ
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇ। ਸਰਕਾਰ ਨੂੰ ਭੂਚਾਲ ਅਤੇ ਸੁਨਾਮੀ ਦੇ ਨਾਲ-ਨਾਲ ਨੁਕਸਾਨ ਦੀ ਜਾਂਚ ਲਈ ਸਪੱਸ਼ਟ ਮਾਰਗਦਰਸ਼ਨ ਦੇਣ ਦੇ ਹੁਕਮ ਦਿੱਤੇ ਗਏ ਹਨ। ਭੂਚਾਲ ਦੇ ਝਟਕਿਆਂ ਤੋਂ ਬਾਅਦ ਸਥਾਨਕ ਨਿਵਾਸੀਆਂ ਨੂੰ ਵੀ ਤੁਰੰਤ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਸਰਕਾਰੀ ਬੁਲਾਰੇ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਹੋਰ ਭੂਚਾਲ ਆ ਸਕਦੇ ਹਨ, ਇਸ ਲਈ ਤਿਆਰ ਰਹਿਣ।
ਰੂਸ ਨੇ ਜਾਰੀ ਕੀਤਾ ਅਲਰਟ
ਸਟੇਟ ਸਮਾਚਾਰ ਏਜੰਸੀ ਟੀਏਐੱਸਐੱਸ ਨੇ ਸੋਮਵਾਰ ਨੂੰ ਦੱਸਿਆ ਕਿ ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਰੂਸ ਦੇ ਪ੍ਰਸ਼ਾਂਤ ਸਮੁੰਦਰੀ ਤੱਟ 'ਤੇ ਜਪਾਨ ਦੇ ਕਰੀਬ ਸਥਿਤ ਪੱਛਮੀ ਤੱਟ ਸਖਾਲਿਨ ਟਾਪੂ ਦੇ ਕੁਝ ਹਿੱਸੇ 'ਚ ਸੁਨਾਮੀ ਦਾ ਖ਼ਤਰਾ ਹੈ। ਅਜਿਹੇ ਵਿਚ ਉਸਦੇ ਆਸ-ਪਾਸ ਦੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਲਿਜਾਇਆ ਜਾ ਰਿਹਾ ਹੈ।






Comments