ਪੁਲਿਸ ਡਿਵੀਜ਼ਨ ਨੰਬਰ 8 ਵੱਲੋਂ ਨਾਕੇ ਦੌਰਾਨ ਮੋਬਾਈਲ ਚੋਰ ਗ੍ਰਿਫ਼ਤਾਰ, 7 ਮੋਬਾਈਲ ਫੋਨ ਬਰਾਮਦ
- Ludhiana Plus
- Jun 1
- 1 min read
ਲੁਧਿਆਣਾ 01 ਜੂਨ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਹਦਾਇਤ ਤੇ ਅਮਲ ਕਰਦਿਆਂ ਕਮਲਪ੍ਰੀਤ ਸਿੰਘ ਚਾਹਲ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਜੋਨ 3 ਲੁਧਿਆਣਾ ਅਤੇ ਗੁਰ ਇਕਬਾਲ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਦੀ ਨਿਗਰਾਨੀ ਹੇਠ ਥਾਣਾ ਡਿਵੀਜ਼ਨ ਨੰਬਰ 8 ਦੇ ਐਸਐਚ ਓ ਅਮਰਜੀਤ ਸਿੰਘ ਅਤੇ ਚੌਕੀ ਦਿਆਨੰਦ ਹਸਪਤਾਲ ਇੰਚਾਰਜ ਸਵਰਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਲੁੱਟਾਂ,ਖੋਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਅਤੇ ਟਰੇਸ ਕਰਨ ਲਈ ਇੱਕ ਨਾਕੇ ਦੌਰਾਨ ਮੁਲਜ਼ਮ ਦੀਪ ਕੁਮਾਰ ਉਰਫ ਦੀਪੂ ਵਾਸੀ ਪਿੰਡ ਅਕਬਰਪੁਰ ਜ਼ਿਲਾ ਆਟਾਵਾ ਉੱਤਰ ਪ੍ਰਦੇਸ਼ ਨੂੰ ਦਫਾ 35 ਬੀਐਨਐਸ 317 (2) ਗ੍ਰਿਫ਼ਤਾਰ ਕਰਕੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਸੁਦਾ 7 ਮੋਬਾਈਲ ਫੋਨ ਫੜੇ ਹਨ। ਮੁਲਜਮ ਨੇ ਦੱਸਿਆ ਕਿ ਉਹ ਇਥੇ ਮੁਹੱਲਾ ਥਾਪਰ ਮਾਰਕੀਟ ਪ੍ਰਤਾਪ ਚੌਂਕ ਵਿੱਚ ਇੱਕ ਮਕਾਨ ਵਿੱਚ ਕਿਰਾਏਦਾਰ ਸੀ। ਗ੍ਰਿਫ਼ਤਾਰ ਕਰਕੇ ਮੁਲਜ਼ਮ ਨੂੰ ਪੁੱਛ ਗਿੱਛ ਲਈ ਥਾਣੇ ਲਿਆਂਦਾ ਗਿਆ।ਚੋਰੀ ਦੇ ਹੋਰ ਕੇਸ ਵੀ ਹੱਲ ਹੋਣ ਦੀ ਸੰਭਾਵਨਾ ਹੈ।






Comments