ਮੈਟਰੋ ਦੇ ਦਰਵਾਜ਼ੇ 'ਚ ਫਸ ਗਈ ਔਰਤ ਦੀ ਸਾੜੀ ਤੇ ਜੈਕੇਟ, ਚੱਲਦੀ ਟਰੇਨ ਨੇ ਕਈ ਮੀਟਰ ਤੱਕ ਘਸੀਟਿਆ
- bhagattanya93
- Dec 16, 2023
- 1 min read
16/12/2023
ਵੀਰਵਾਰ ਨੂੰ ਦਿੱਲੀ ਦੇ ਇੰਦਰਲੋਕ ਮੈਟਰੋ ਦੇ ਦਰਵਾਜ਼ੇ 'ਚ ਇਕ ਔਰਤ ਦੀ ਸਾੜੀ ਅਤੇ ਜੈਕੇਟ ਫਸ ਗਈ। ਇਸ ਤੋਂ ਬਾਅਦ ਟਰੇਨ ਚੱਲ ਪਈ ਅਤੇ ਉਸ ਨੂੰ ਕਈ ਮੀਟਰ ਤੱਕ ਘਸੀਟਦੀ ਹੋਈ ਅੱਗੇ ਚਲੀ ਗਈ। ਇਸ ਤੋਂ ਬਾਅਦ ਔਰਤ ਟਰੈਕ 'ਤੇ ਡਿੱਗ ਗਈ। ਇਸ ਕਾਰਨ ਔਰਤ ਗੰਭੀਰ ਜ਼ਖਮੀ ਹੋ ਗਈ।
ਔਰਤ ਨੂੰ ਤੁਰੰਤ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਨਿਊਰੋ ਸਰਜਰੀ ਦੇ ਆਈਸੀਯੂ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੈਟਰੋ ਦੇ ਦਰਵਾਜ਼ੇ ਦਾ ਸੈਂਸਰ ਖਰਾਬ ਹੋਣ ਕਾਰਨ ਮਹਿਲਾ ਯਾਤਰੀ ਦੇ ਕੱਪੜੇ ਫਸ ਜਾਣ ਕਾਰਨ ਦਰਵਾਜ਼ਾ ਨਹੀਂ ਖੁੱਲ੍ਹ ਸਕਿਆ। ਮਹਿਲਾ ਆਪਣੇ ਬੇਟੇ ਨਾਲ ਨੰਗਲੋਈ ਤੋਂ ਮੋਹਨ ਨਗਰ ਜਾ ਰਹੀ ਸੀ।






Comments