ਮਰਦਾਂ ਦੇ ਪੈਰਾਂ 'ਚ ਦਿਸਣ ਇਹ ਲੱਛਣ ਤਾਂ ਹੋ ਸਕਦੀ ਹੈ ਡਾਇਬਿਟਿਜ਼, ਤੁਰੰਤ ਡਾਕਟਰ ਨੂੰ ਦਿਖਾਓ
- bhagattanya93
- Mar 16, 2024
- 2 min read
16/03/2024
ਸ਼ੂਗਰ ਇਕ ਅਜਿਹੀ ਸਮੱਸਿਆ ਹੈ ਜੋ ਸਰੀਰ ਦੇ ਵਿਗੜਦੇ ਮੈਟਾਬੌਲਿਜ਼ਮ ਕਾਰਨ ਹੁੰਦੀ ਹੈ। ਜਦੋਂ ਸਰੀਰ 'ਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਪਿਆਸ, ਵਾਰ-ਵਾਰ ਪਿਸ਼ਾਬ ਆਉਣਾ ਤੇ ਅਚਾਨਕ ਭਾਰ ਘਟਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਮਰਦਾਂ ਦੀ ਗੱਲ ਕਰੀਏ ਤਾਂ ਇਸ ਦੇ ਖਾਸ ਲੱਛਣ ਪੈਰਾਂ 'ਚ ਦੇਖਣ ਨੂੰ ਮਿਲਦੇ ਹਨ। ਲੱਤਾਂ 'ਚ ਦਰਦ ਦੇ ਨਾਲ-ਨਾਲ ਕੰਬਣੀ ਤੇ ਝਰਨਾਹਟ ਵੀ ਹੋ ਸਕਦੀ ਹੈ। ਇੰਦੌਰ ਸਥਿਤ ਅਸ਼ਟਾਂਗ ਆਯੁਰਵੇਦ ਕਾਲਜ ਦੇ ਡਾਕਟਰ ਅਖਿਲੇਸ਼ ਭਾਰਗਵ ਮਰਦਾਂ 'ਚ ਸ਼ੂਗਰ ਦੇ ਲੱਛਣਾਂ ਬਾਰੇ ਜਾਣਕਾਰੀ ਦੇ ਰਹੇ ਹਨ।
ਪੈਰਾਂ 'ਚ ਝਰਨਾਹਟ ਜਾਂ ਸੁੰਨ ਹੋਣਾ
ਸ਼ੂਗਰ ਕਾਰਨ ਸਰੀਰ ਦਾ ਨਰਵਸ ਸਿਸਟਮ ਪ੍ਰਭਾਵਿਤ ਹੁੰਦਾ ਹੈ। ਪੈਰਾਂ 'ਚ ਲਗਾਤਾਰ ਝਰਨਾਹਟ ਹੋ ਸਕਦੀ ਹੈ। ਮਰੀਜ਼ ਨੂੰ ਲੱਤਾਂ 'ਚ ਦਰਦ ਮਹਿਸੂਸ ਹੁੰਦਾ ਹੈ ਜਿਵੇਂ ਸੂਈ ਜਾਂ ਪਿੰਨ ਚੁਭਾਈ ਜਾ ਰਹੀ ਹੋਵੇ। ਲੰਬੇ ਸਮੇਂ ਤਕ ਹਾਈ ਬਲੱਡ ਸ਼ੂਗਰ ਕਾਰਨ ਹੋਣ ਵਾਲੀ ਨਰਵਸ ਸਿਸਟਮ ਨਾਲ ਜੁੜੀਆਂ ਹੋਰ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ।
ਪੈਰਾਂ 'ਚ ਜਲਣ
ਜਿਹੜੇ ਮਰਦ ਆਪਣੇ ਪੈਰਾਂ ਦੇ ਤਲਿਆਂ 'ਚ ਜਲਨ ਮਹਿਸੂਸ ਕਰਦੇ ਹਨ, ਉਹ ਡਾਇਬੀਟਿਕ ਨਿਊਰੋਪੈਥੀ ਦਾ ਅਨੁਭਵ ਕਰ ਸਕਦੇ ਹਨ। ਰਾਤ ਨੂੰ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ। ਨੀਂਦ 'ਚ ਵੀ ਪਰੇਸ਼ਾਨੀ ਹੋ ਸਕਦੀ ਹੈ। ਜੇਕਰ ਦੇਖਭਾਲ ਨਾ ਕੀਤੀ ਜਾਵੇ ਤਾਂ ਜੀਵਨ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ।
ਹੌਲੀ-ਹੌਲੀ ਭਰਦੇ ਹਨ ਜ਼ਖ਼ਮ
ਹਾਈ ਸ਼ੂਗਰ ਕਾਰਨ ਬਲੱਡ ਸਰਕੂਲੇਸ਼ਨ ਖਰਾਬ ਹੋ ਸਕਦਾ ਹੈ। ਜ਼ਖ਼ਮਾਂ ਨੂੰ ਠੀਕ ਕਰਨ 'ਚ ਸਮਾਂ ਲੱਗਦਾ ਹੈ। ਸ਼ੂਗਰ ਤੋਂ ਪੀੜਤ ਪੁਰਸ਼ਾਂ ਦੇ ਪੈਰਾਂ 'ਚ ਜ਼ਖ਼ਮ ਲੰਬੇ ਸਮੇਂ ਤਕ ਰਹਿੰਦੇ ਹਨ।
ਸਕਿਨ 'ਤੇ ਵੀ ਦਿਸਦਾ ਹੈ ਅਸਰ
ਸ਼ੂਗਰ ਦੇ ਕਾਰਨ ਇਸ ਦਾ ਅਸਰ ਸਕਿਨ 'ਤੇ ਵੀ ਦੇਖਣ ਨੂੰ ਮਿਲਦਾ ਹੈ। ਡਰਾਈ ਸਕਿਨ, ਤਿੜਕੀ ਹੋਈ ਜਾਂ ਪਰਤਦਾਰ ਦਿਖਾਈ ਦੇਣ ਲੱਗਦੀ ਹੈ। ਅਲਸਰ ਤੇ ਇਨਫੈਕਸ਼ਨ ਵਰਗੀਆਂ ਪੇਚੀਦਗੀਆਂ ਨੂੰ ਰੋਕਣ ਲਈ ਉਚਿਤ ਮੁਆਇਸਰਾਈਜ਼ਿਗ ਤੇ ਭੋਜਨ ਦੀ ਦੇਖਭਾਲ ਜ਼ਰੂਰੀ ਹੈ।
ਲੱਤਾਂ 'ਚ ਕੜਵੱਲ
ਲੱਤਾਂ 'ਚ ਕੜਵੱਲ ਕਾਰਨ ਗੰਭੀਰ ਦਰਦ ਹੋ ਸਕਦਾ ਹੈ। ਹਾਈ ਬਲੱਡ ਸ਼ੂਗਰ ਲੈਵਲ ਵਾਲੇ ਮਰਦਾਂ ਨੂੰ ਅਕਸਰ ਰਾਤ ਨੂੰ ਇਹ ਸਮੱਸਿਆ ਵਧ ਜਾਂਦੀ ਹੈ। ਨੀਂਦ ਵੀ ਖਰਾਬ ਹੁੰਦੀ ਹੈ। ਸਰੀਰ ਵਿੱਚ ਦਰਦ ਵਧ ਜਾਂਦਾ ਹੈ।






Comments