ਮਸ਼ਹੂਰ ਅਦਾਕਾਰ ’ਤੇ ਜਬਰ ਜਨਾਹ ਦਾ ਮਾਮਲਾ ਦਰਜ, 30 ਸਾਲਾ ਔਰਤ ਨੇ ਦਰਜ ਕਰਵਾਈ ਸ਼ਿਕਾਇਤ
- bhagattanya93
- May 5
- 1 min read
05/05/2025

ਅਦਾਕਾਰ ਏਜਾਜ਼ ਖਾਨ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪੁਲਿਸ ਅਧਿਕਾਰੀ ਮੁਤਾਬਕ, 30 ਸਾਲਾ ਔਰਤ ਨੇ ਹਾਲ ਹੀ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਖ਼ਾਨ ਨੇ ਫਿਲਮ ਵਿਚ ਕੰਮ ਦਿਵਾਉਣ ਦਾ ਵਾਅਦਾ ਕਰ ਕੇ ਕਈ ਵਾਰ ਉਸ ਨਾਲ ਜਬਰ ਜਨਾਹ ਕੀਤਾ। ਅਧਿਕਾਰੀ ਨੇ ਕਿਹਾ ਕਿ ਅਦਾਕਾਰ ’ਤੇ ਜਬਰ ਜਨਾਹ ਨਾਲ ਸੰਬੰਧਿਤ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਏਜਾਜ਼ ਨੂੰ ਉਨ੍ਹਾਂ ਦੇ ਵੈਬ ਸ਼ੋਅ ‘ਹਾਊਸ ਅਰੈਸਟ’ ਵਿਚ ਅਸ਼ਲੀਲ ਸਮੱਗਰੀ ਸ਼ਾਮਲ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ। ਇੰਟਰਨੈਟ ਮੀਡੀਆ ’ਤੇ ਪ੍ਰਸਾਰਿਤ ਹੋਏ ਵੈਬ ਸ਼ੋਅ ਦੇ ਵੀਡੀਓ ਕਲਿਪ ਵਿਚ ਖ਼ਾਨ ਮੁਕਾਬਲੇਬਾਜ਼ਾਂ ’ਤੇ ਅੰਤਰੰਗ ਦ੍ਰਿਸ਼ ਨਿਭਾਉਣ ਲਈ ਦਬਾਅ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਹ ਮੁਕਾਬਲੇਬਾਜ਼ਾਂ ਤੋਂ ਕੁਝ ਅਸ਼ਲੀਲ ਸਵਾਲ ਵੀ ਪੁੱਛਦੇ ਹਨ।






Comments