ਰਣਬੀਰ ਕਪੂਰ ਨੇ 'ਐਨੀਮਲ' ਦੇ ਪ੍ਰਮੋਸ਼ਨ ਦੌਰਾਨ ਦਿਖਾਇਆ ਰਾਹਾ ਦੇ ਨਾਮ ਦਾ ਟੈਟੂ
- bhagattanya93
- Nov 25, 2023
- 2 min read
25/11/2023
ਰਣਬੀਰ ਕਪੂਰ ਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'ਐਨੀਮਲ' ਦੇ ਰਿਲੀਜ਼ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਪੂਰੀ ਟੀਮ ਫਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀ ਹੈ। ਹਾਲ ਹੀ ਵਿੱਚ ਰਣਬੀਰ, ਤੇਲਗੂ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਦੁਆਰਾ ਹੋਸਟ ਕੀਤੇ ਗਏ NBK ਦੇ ਨਾਲ ਸ਼ੋਅ Unstoppable ਵਿੱਚ ਨਜ਼ਰ ਆਏ। ਇਸ ਸ਼ੋਅ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਰਣਬੀਰ 'ਰਾਹਾ' ਨਾਂ ਦਾ ਟੈਟੂ ਦਿਖਾ ਰਹੇ ਹਨ ਜੋ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਮੋਢੇ 'ਤੇ ਬਣਵਾਇਆ ਹੈ। ਰਣਬੀਰ ਕਪੂਰ ਦੇ ਫੈਨ ਪੇਜ ਦੁਆਰਾ ਸੋਸ਼ਲ ਮੀਡੀਆ ਹੈਂਡਲ ਐਕਸ (ਟਵਿਟਰ) 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ 'ਚ ਅਦਾਕਾਰ ਮੇਜ਼ਬਾਨ ਨੂੰ ਬੇਟੀ ਰਾਹਾ ਦੇ ਨਾਂ ਦਾ ਨਵਾਂ ਟੈਟੂ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। 'ਐਨੀਮਲ' ਐਕਟਰ ਨੇ ਰਾਹਾ ਦੇ ਨਾਂ ਦਾ ਟੈਟੂ ਆਪਣੇ ਮੋਢੇ 'ਤੇ ਬਣਵਾਇਆ ਹੈ ਤੇ ਸ਼ੋਅ 'ਤੇ ਉਸ ਨੂੰ ਦਿਖਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਰਣਬੀਰ ਤੇ ਆਲੀਆ ਭੱਟ ਨੇ ਨਵੰਬਰ 2022 ਵਿੱਚ ਆਪਣੀ ਕੁੜੀ ਰਾਹਾ ਕਪੂਰ ਦਾ ਸਵਾਗਤ ਕੀਤਾ ਸੀ।
ਇਸ ਤੋਂ ਪਹਿਲਾਂ ਸਾਲ 2022 'ਚ Mashable India ਨੂੰ ਦਿੱਤੇ ਇੰਟਰਵਿਊ 'ਚ ਜਦੋਂ ਰਣਬੀਰ ਕਪੂਰ ਤੋਂ ਉਨ੍ਹਾਂ ਦੇ ਟੈਟੂ ਬਾਰੇ ਪੁੱਛਿਆ ਗਿਆ ਸੀ। ਉਸ ਸਮੇਂ ਅਦਾਕਾਰ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕੁਝ ਨਹੀਂ ਹੈ। ਹਾਲਾਂਕਿ ਉਮੀਦ ਹੈ ਕਿ ਇਹ ਜਲਦੀ ਹੀ ਇਹ ਜਲਦ ਹੀ ਬਣ ਸਕਦਾ ਹੈ। ਉਸ ਸਮੇਂ ਰਣਬੀਰ ਨੇ ਕਿਹਾ ਸੀ ਕਿ ਇਹ ਮੇਰੇ ਬੱਚਿਆਂ ਦੇ ਨਾਂ 'ਤੇ ਹੋ ਸਕਦਾ ਹੈ ਜਾਂ ਮੈਨੂੰ ਨਹੀਂ ਪਤਾ। ਕੁਝ ਸਮਾਂ ਪਹਿਲਾਂ ਜ਼ੂਮ ਰਾਹੀਂ ਫੈਨਜ਼ ਨਾਲ ਗੱਲਬਾਤ ਕਰਦੇ ਹੋਏ ਰਣਬੀਰ ਨੇ ਖੁਲਾਸਾ ਕੀਤਾ ਸੀ ਕਿ ਜੇਕਰ ਉਹ ਰਾਹਾ ਦੀਆਂ ਤਸਵੀਰਾਂ ਮੀਡੀਆ ਨੂੰ ਦਿਖਾਇਆ ਤਾਂ ਆਲੀਆ ਉਸ ਨੂੰ 'ਮਾਰ' ਦੇਵੇਗੀ।
ਇਸ ਨਾਲ ਹੀ ਫੈਨਜ਼ ਨਾਲ ਗੱਲਬਾਤ ਕਰਦੇ ਹੋਏ ਰਣਬੀਰ ਨੇ ਇਹ ਵੀ ਮੰਨਿਆ ਕਿ ਜਦੋਂ ਵੀ ਉਹ ਆਪਣੇ ਕਰੀਬੀਆਂ ਨੂੰ ਮਿਲਦਾ ਹੈ ਤਾਂ ਉਹ ਅਕਸਰ ਰਾਹਾ ਦੀਆਂ ਤਸਵੀਰਾਂ ਦਿਖਾਉਂਦੇ ਹਨ। ਰਣਬੀਰ ਨੇ ਕਿਹਾ, 'ਮੈਂ ਜਿੱਥੇ ਵੀ ਜਾਂਦਾ ਹਾਂ, ਉਹ ਇਕੱਲੀ ਅਜਿਹੀ ਇਨਸਾਨ ਹੈ ਜਿਸ ਨੂੰ ਮੈਂ ਦਿਖਾਵਾਂਗਾ। ਮੈਂ ਹਰ ਕਿਸੇ ਨੂੰ ਜੋ ਮੈਂ ਮਿਲਦਾ ਹਾਂ, ਕਹਿੰਦਾ ਹਾਂ, 'ਤੁਸੀਂ ਮੇਰੀ ਕੁੜੀ ਨੂੰ ਦੇਖਣਾ ਚਾਹੁੰਦੇ ਹੋ?






Comments