google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੋਅ ਗਲਾਈਸੈਮਿਕ ਇੰਡੈਕਸ ਵਾਲੇ ਇਹ ਫਲ਼ ਕਰ ਸਕਦੇ ਹਨ ਡਾਇਬਿਟੀਜ਼ ਕੰਟਰੋਲ ਕਰਨ 'ਚ ਮਦਦ

  • bhagattanya93
  • Mar 9, 2024
  • 2 min read

09/03/2024

Diabetes : ਡਾਇਬਿਟੀਜ਼ ਅੱਜਕੱਲ੍ਹ ਇਕ ਆਮ ਬਿਮਾਰੀ ਬਣ ਗਈ ਹੈ ਜੋ ਕਿ ਸਾਡੀ ਗ਼ੈਰ-ਸਿਹਤਮੰਦ ਜੀਵਨ ਸ਼ੈਲੀ ਤੇ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਦਾ ਨਤੀਜਾ ਹੈ। ਇਹ ਬਿਮਾਰੀ ਇਕ ਵਾਰ ਹੁੰਦੀ ਹੈ ਪਰ ਜੀਵਨ ਭਰ ਇਸ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਇਸ ਲਈ ਸੁਰੱਖਿਆ ਲਈ ਇਸ ਤੋਂ ਦੂਰ ਰਹਿਣਾ ਹੀ ਸਭ ਤੋਂ ਵਧੀਆ ਵਿਕਲਪ ਹੈ। ਹਾਲਾਂਕਿ ਸ਼ੂਗਰ ਦੇ ਮਰੀਜ਼ ਕੁਝ ਸਿਹਤਮੰਦ ਆਦਤਾਂ ਅਪਣਾ ਕੇ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਕਰ ਸਕਦੇ ਹਨ।

ਬਲੱਡ ਸ਼ੂਗਰ ਨੂੰ ਬਰਕਰਾਰ ਰੱਖਣ ਲਈ, ਘੱਟ ਗਲਾਈਸੈਮਿਕ ਇੰਡੈਕਸ (GI) ਫਲਾਂ ਨੂੰ ਖੁਰਾਕ 'ਚ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਡਾਇਬਟੀਜ਼ ਦੇ ਮਰੀਜ਼ ਵੀ ਇਨ੍ਹਾਂ ਫਲਾਂ ਨੂੰ ਖਾ ਕੇ ਬਹੁਤ ਫਾਇਦੇ ਲੈ ਸਕਦੇ ਹਨ।


ਇਹ ਫਲ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦੇ ਹਨ, ਭਾਰ ਘਟਾਉਣ 'ਚ ਮਦਦ ਕਰਦੇ ਹਨ, ਦਿਲ ਦੀ ਸਿਹਤ ਨੂੰ ਵਧੀਆ ਰੱਖਦੇ ਹਨ ਤੇ ਊਰਜਾ ਦਿੰਦੇ ਹਨ। ਇਨ੍ਹਾਂ ਵਿਚ ਜ਼ਿਆਦਾ ਫਾਈਬਰ ਤੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਬਿਹਤਰ ਸਿਹਤ ਨੂੰ ਬਣਾਈ ਰੱਖਦੇ ਹਨ। ਇਕ ਸਮੇਂ 'ਚ ਘੱਟ GI ਫਲਾਂ ਦੀ ਉਚਿਤ ਮਾਤਰਾ ਦਾ ਸੇਵਨ ਇਕ ਸਿਹਤਮੰਦ ਜੀਵਨ ਸ਼ੈਲੀ ਲਈ ਬਹੁਤ ਮਹੱਤਵਪੂਰਨ ਹੈ।


ਕੀ ਹੈ ਘੱਟ ਗਲਾਈਸੈਮਿਕ ਇੰਡੈਕਸ ?

ਸ਼ੂਗਰ ਦੇ ਮਰੀਜ਼ਾਂ 'ਚ ਸ਼ੂਗਰ ਦੀ ਮਾਤਰਾ ਅਸੰਤੁਲਿਤ ਹੁੰਦੀ ਹੈ ਤੇ ਗਲਾਈਸੈਮਿਕ ਇੰਡੈਕਸ ਇਸ ਗੱਲ ਦਾ ਮਾਪਦਾ ਹੈ ਕਿ ਇਕ ਕਾਰਬੋਹਾਈਡਰੇਟ ਭੋਜਨ ਕਿੰਨੀ ਦੇਰ ਜਾਂ ਕਿੰਨੀ ਜਲਦੀ ਗਲੂਕੋਜ਼ 'ਚ ਬਦਲ ਜਾਂਦਾ ਹੈ। ਅਜਿਹੇ 'ਚ ਘੱਟ ਗਲਾਈਸੈਮਿਕ ਇੰਡੈਕਸ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਖ਼ੂਨ 'ਚ ਸ਼ੂਗਰ ਦੀ ਜ਼ਿਆਦਾ ਮਾਤਰਾ ਨਹੀਂ ਹੋਣ ਦਿੰਦੀਆਂ। ਇਸ ਨੂੰ ਲੋਅ ਗਲਾਈਸੈਮਿਕ ਇੰਡੈਕਸ ਕਹਿੰਦੇ ਹਨ। ਇਹ ਫਲ ਘੱਟ ਗਲਾਈਸੈਮਿਕ ਇੰਡੈਕਸ 'ਚ ਪਾਏ ਜਾਂਦੇ ਹਨ-.


ਚੈਰੀ

ਵਿਟਾਮਿਨ ਸੀ, ਪੋਟਾਸ਼ੀਅਮ, ਫਾਈਬਰ ਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਚੈਰੀ ਦਾ ਗਲਾਈਸੈਮਿਕ ਇੰਡੈਕਸ ਸਿਰਫ 20 ਹੈ, ਜੋ ਖੂਨ 'ਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਇਹ ਕਈ ਬਿਮਾਰੀਆਂ 'ਚ ਵੀ ਫਾਇਦੇਮੰਦ ਹੁੰਦਾ ਹੈ।


ਸੇਬ

ਕੈਲਸ਼ੀਅਮ, ਵਿਟਾਮਿਨ ਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ, ਸੇਬ ਦਾ ਗਲਾਈਸੈਮਿਕ ਇੰਡੈਕਸ 39 ਹੈ, ਜੋ ਘੱਟ ਗਲਾਈਸੈਮਿਕ ਇੰਡੈਕਸ ਨੂੰ ਦਰਸਾਉਂਦਾ ਹੈ। ਇਸ ਦਾ ਸੇਵਨ ਕਰਨ ਨਾਲ ਖੂਨ 'ਚ ਸ਼ੂਗਰ ਦੀ ਮਾਤਰਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਕਈ ਪੌਸ਼ਟਿਕ ਲਾਭ ਵੀ ਹਨ।


ਕੇਲਾ

ਕੇਲੇ ਦਾ ਗਲਾਈਸੈਮਿਕ ਇੰਡੈਕਸ 51 ਹੈ ਜੋ ਘੱਟ ਜੀਆਈ ਹੈ। ਇਹ ਬਲੱਡ 'ਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਇਸ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ, ਵਿਟਾਮਿਨ ਏ ਤੇ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਘਟਾਉਣ ਤੇ ਕੈਂਸਰ ਅਤੇ ਅਸਥਮਾ ਰੋਕਣ 'ਚ ਮਦਦ ਕਰਦਾ ਹੈ।


ਖਰਬੂਜ਼ਾ

ਵਿਟਾਮਿਨ-ਏ, ਵਿਟਾਮਿਨ-ਸੀ, ਵਿਟਾਮਿਨ ਬੀ1, ਬੀ3, ਬੀ6, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਨਾਲ ਭਰਪੂਰ, ਤਰਬੂਜ਼ ਦਾ ਜੀਆਈ 54 ਹੈ, ਜੋ ਕਿ ਘੱਟ ਹੈ। ਇਹ ਬਲੱਡ 'ਚ ਸ਼ੂਗਰ ਨੂੰ ਬਣਾਈ ਰੱਖਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਹੋਰ ਬਿਮਾਰੀਆਂ ਤੋਂ ਬਚਣ ਲਈ ਵੀ ਫਾਇਦੇਮੰਦ ਹੈ।


ਇਸ ਤੋਂ ਇਲਾਵਾ ਅੰਗੂਰ GI 53, ਸੰਤਰਾ GI 40, ਸਟ੍ਰਾਬੇਰੀ GI 40, ਅੰਬ GI 35, ਨਾਸ਼ਪਾਤੀ GI 38 ਵੀ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਫਲ ਹਨ, ਜਿਨ੍ਹਾਂ ਦਾ ਸੇਵਨ ਕਰਨ ਨਾਲ ਅਸੀਂ ਸ਼ੂਗਰ ਨੂੰ ਕੰਟਰੋਲ 'ਚ ਰੱਖ ਸਕਦੇ ਹਾਂ।

Comments


Logo-LudhianaPlusColorChange_edited.png
bottom of page