ਵਿਦਿਆਰਥੀ ਨੇ ਹੋਸਟਲ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾ.ਨ
- bhagattanya93
- Aug 3
- 1 min read
03/08/2025

ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ) ਬੰਬੇ ਵਿਚ ਪੜ੍ਹਨ ਵਾਲੇ 22 ਸਾਲਾ ਦਿੱਲੀ ਦੇ ਵਿਦਿਆਰਥੀ ਨੇ ਸ਼ਨਿਚਰਵਾਰ ਸਵੇਰੇ ਪਵਈ ਸਥਿਤ ਹੋਸਟਲ ਦੀ ਇਮਾਰਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਰੋਹਿਤ ਸਿਨਹਾ ਨੇ ਸਵੇਰੇ ਕਰੀਬ 2:30 ਵਜੇ ਹੋਸਟਲ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਿੱਲੀ ਦਾ ਰਹਿਣ ਵਾਲਾ ਸਿਨਹਾ ਮੈਟਲਰਜੀਕਲ ਸਾਇੰਸ ਦਾ ਚੌਥੇ ਸਾਲ ਦਾ ਵਿਦਿਆਰਥੀ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਹਾਦਸੇ ਵਜੋਂ ਮੌਤ ਦੀ ਰਿਪੋਰਟ ਦਰਜ ਕੀਤੀ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।





Comments