google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਰਾਟ ਕੋਹਲੀ ਨਾਲ ਨਿਊ ਈਅਰ ਮਨਾਉਣ ਸਾਉਥ ਅਫਰੀਕਾ ਪੁੱਜੀ Anushka Sharma! ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਇਹ ਤਸਵੀਰਾਂ

  • bhagattanya93
  • Dec 31, 2023
  • 1 min read

31/12/2023

ree

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨਾ ਸਿਰਫ ਬੀ-ਟਾਊਨ ਦੀ ਮਸ਼ਹੂਰ ਜੋੜੀ ਹਨ, ਸਗੋਂ ਪ੍ਰਸ਼ੰਸਕਾਂ ਦੇ ਪਸੰਦੀਦਾ ਸੈਲੇਬ੍ਰਿਟੀ ਪਤੀ-ਪਤਨੀ ਵੀ ਹਨ। ਦੋਵਾਂ ਨੂੰ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਇਕ-ਦੂਜੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾ ਸਕਦਾ ਹੈ। ਅਨੁਸ਼ਕਾ ਅਕਸਰ ਵਿਰਾਟ ਦਾ ਸਮਰਥਨ ਕਰਨ ਆਉਂਦੀ ਹੈ ਜਿੱਥੇ ਉਹ ਮੈਚ ਲਈ ਅਭਿਆਸ ਕਰ ਰਿਹਾ ਹੁੰਦਾ ਹੈ ਜਾਂ ਜਿੱਥੇ ਫਾਈਨਲ ਹੋ ਰਿਹਾ ਹੁੰਦਾ ਹੈ।


ਸਾਉਥ ਅਫਰੀਕਾ 'ਚ ਅਨੁਸ਼ਕਾ ਸ਼ਰਮਾ

ਇਨ੍ਹੀਂ ਦਿਨੀਂ ਵਿਰਾਟ ਕੋਹਲੀ ਟੈਸਟ ਸੀਰੀਜ਼ ਲਈ ਦੱਖਣੀ ਅਫਰੀਕਾ 'ਚ ਮੌਜੂਦ ਹਨ। ਟੈਸਟ ਮੈਚ ਦੌਰਾਨ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬਾਲੀਵੁੱਡ ਦੀ ਬਬਲੀ ਅਦਾਕਾਰਾ ਅਨੁਸ਼ਕਾ ਨੂੰ ਇਕ ਰੈਸਟੋਰੈਂਟ 'ਚ ਦੇਖਿਆ ਗਿਆ। ਅਦਾਕਾਰਾ ਦੀਆਂ ਤਸਵੀਰਾਂ ਫੈਨ ਪੇਜ 'ਤੇ ਸਾਹਮਣੇ ਆਈਆਂ ਹਨ।


ਰੈਸਟੋਰੈਂਟ 'ਚ ਨਜ਼ਰ ਆਈ ਅਦਾਕਾਰਾ

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਵਿਰਾਟ ਤੇ ਅਨੁਸ਼ਕਾ ਨਵੇਂ ਸਾਲ ਦਾ ਸਵਾਗਤ ਦੱਖਣੀ ਅਫਰੀਕਾ 'ਚ ਕਰਨਗੇ। ਸਾਹਮਣੇ ਆਈਆਂ ਤਸਵੀਰਾਂ 'ਚ ਅਨੁਸ਼ਕਾ ਬਿਨਾਂ ਮੇਕਅੱਪ ਲੁੱਕ 'ਚ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਸਫੇਦ ਓਵਰਸਾਈਜ਼ ਟਾਪ ਅਤੇ ਨੀਲੀ ਜੀਨਸ ਪਹਿਨੀ ਹੋਈ ਹੈ। ਹਾਲਾਂਕਿ ਰੈਸਟੋਰੈਂਟ ਤੋਂ ਲਈ ਗਈ ਫੋਟੋ 'ਚ ਉਹ ਵਿਰਾਟ ਦੀ ਬਜਾਏ ਕਿਸੇ ਲੜਕੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ 11 ਦਸੰਬਰ ਨੂੰ ਇਸ ਜੋੜੇ ਨੇ ਆਪਣੇ ਵਿਆਹ ਦੀ ਛੇਵੀਂ ਵਰ੍ਹੇਗੰਢ ਮਨਾਈ ਸੀ। ਵਿਰਾਟ ਤੇ ਅਨੁਸ਼ਕਾ ਨੇ ਮੁੰਬਈ ਦੇ ਗਲੈਮਰ ਤੋਂ ਦੂਰ ਲੰਡਨ 'ਚ ਕੁਆਲਿਟੀ ਟਾਈਮ ਬਿਤਾਇਆ। ਇਸ ਜੋੜੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਤੇ ਪ੍ਰਸ਼ੰਸਕਾਂ ਨੇ ਆਪਣੇ ਪਿਆਰ ਦੀ ਵਰਖਾ ਕੀਤੀ ਹੈ।

ree

ਅਨੁਸ਼ਕਾ ਸ਼ਰਮਾ ਵਰਕਫਰੰਟ

ਅਦਾਕਾਰਾ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਉਸ ਨੂੰ 'ਚੱਕਦਾ ਐਕਸਪ੍ਰੈਸ' 'ਚ ਦੇਖਣਗੇ। ਇਹ ਅਨੁਸ਼ਕਾ ਦੀ ਕਿਟੀ ਦੀ ਮੋਸਟ ਅਵੇਟਿਡ ਅਪਕਮਿੰਗ ਫਿਲਮ ਹੈ।


Comments


Logo-LudhianaPlusColorChange_edited.png
bottom of page